Ludhiana : ਲਿੰਗ ਜਾਂਚ ਕਰਨ ਵਾਲੇ ਫਰਜ਼ੀ ਸਕੈਨ ਸੈਂਟਰ ਤੇ ਛਾਪਾ, ਮੁਲਜ਼ਮ ਨੇ ਛੱਤ ਉਪਰ ਚੜ੍ਹ ਕੇ ਮਾਰੀ ਛਾਲ, ਮਸ਼ੀਨ ਵੀ ਤੋੜੀ 

Ludhiana ਦੇ ਮੁੰਡੀਆਂ ਕਲਾਂ ਇਲਾਕੇ ਵਿੱਚ ਦੇਰ ਰਾਤ ਨੂੰ ਸਿਹਤ ਮਹਿਕਮੇ ਦੀ ਟੀਮ ਨੇ ਕਾਰਵਾਈ ਕੀਤੀ। ਇਸ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਜਿਹੜੇ ਹੋਰ ਮਰੀਜ਼ ਸਕੈਨ ਕਰਾਉਣ ਲਈ ਬੈਠੇ ਸੀ ਉਹ ਵੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ।

Share:

ਹਾਈਲਾਈਟਸ

  • ਸ ਨੂੰ ਕਮਜ਼ੋਰ ਕਰਨ ਦੀ ਨੀਅਤ ਨਾਲ ਮਸ਼ੀਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ
  • ਪੋਰਟੇਬਲ ਮਸ਼ੀਨ ਰਾਹੀਂ ਹੋਰ ਥਾਵਾਂ ਉਪਰ ਜਾ ਕੇ ਵੀ ਲਿੰਗ ਜਾਂਚ ਕਰਨ ਦੀ ਗੱਲ ਸਾਮਣੇ ਆਈ ਹੈ। 

Ludhiana: ਸਿਹਤ ਮਹਿਕਮੇ ਦੀ ਟੀਮ ਨੇ ਸੋਮਵਾਰ ਦੀ ਦੇਰ ਰਾਤ ਨੂੰ ਗੁਰੂ ਤੇਗ ਬਹਾਦਰ ਨਗਰ ਮੁੰਡੀਆਂ ਕਲਾਂ ਵਿਖੇ ਛਾਪਾ ਮਾਰਿਆ। ਇੱਥੇ ਅਣਅਧਿਕਾਰਤ ਤੌਰ ਉਪਰ ਚੱਲ ਰਹੇ ਸਕੈਨ ਸੈਂਟਰ ਖਿਲਾਫ ਵੱਡੀ ਕਾਰਵਾਈ ਕੀਤੀ ਗਈ। ਲਿੰਗ ਜਾਂਚ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਹੋਇਆ। ਮੌਕੇ ਤੋਂ ਸਿਹਤ ਮਹਿਕਮੇ ਦੀ ਟੀਮ ਨੇ ਪੋਰਟੇਬਲ ਮਸ਼ੀਨ ਬਰਾਮਦ ਕੀਤੀ, ਜਿਸ ਨਾਲ ਗਰਭ ਅੰਦਰ ਲੜਕਾ-ਲੜਕੀ ਦੀ ਜਾਂਚ ਕੀਤੀ ਜਾਂਦੀ ਸੀ। 

ਭੱਜਣ ਲੱਗਿਆ ਸੀ ਮੁਲਜ਼ਮ, ਛੱਤ ਤੋਂ ਮਾਰੀ ਛਾਲ 
 
ਇਸ ਸਕੈਨ ਸੈਂਟਰ ਨੂੰ ਚਲਾਉਣ ਵਾਲਾ ਮੁਲਜ਼ਮ ਛਾਪੇ ਮਗਰੋਂ ਮਸ਼ੀਨ ਲੈ ਕੇ ਭੱਜਣ ਲੱਗਾ ਸੀ। ਉਸਨੇ ਛੱਤ ਉਪਰ ਚੜ੍ਹ ਕੇ ਥੱਲੇ ਛਾਲ ਮਾਰੀ ਤੇ ਮਸ਼ੀਨ ਵੀ ਛੱਤ ਤੋਂ ਸੁੱਟ ਕੇ ਤੋੜ ਦਿੱਤੀ। ਛਾਲ ਮਾਰਨ ਨਾਲ ਮੁਲਜ਼ਮ ਜਖ਼ਮੀ ਹੋ ਗਿਆ ਜਿਸਨੂੰ ਲੁਧਿਆਣਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ। ਉੱਥੇ ਹੀ ਮਸ਼ੀਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। 
 
ਸਬੂਤ ਮਿਟਾਉਣ ਦੀ ਕੀਤੀ ਕੋਸ਼ਿਸ਼
 
ਮੁਲਜ਼ਮ ਬੜਾ ਸ਼ਾਤਿਰ ਕਿਸਮ ਦਾ ਹੈ। ਜੋ ਇਸ ਥਾਂ ਉਪਰ ਫਰਜ਼ੀ ਸਕੈਨ ਸੈਂਟਰ ਚਲਾ ਰਿਹਾ ਸੀ। ਉਸਨੇ ਕੇਸ ਨੂੰ ਕਮਜ਼ੋਰ ਕਰਨ ਦੀ ਨੀਅਤ ਨਾਲ ਮਸ਼ੀਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਕਿਉਂਕਿ ਕੇਸ ਨਾਲ ਸਬੰਧਤ ਸਾਰਾ ਰਿਕਾਰਡ ਪੋਰਟੇਬਲ ਮਸ਼ੀਨ ਅੰਦਰ ਹੈ। ਹੁਣ ਤੱਕ ਕਿੰਨੀਆਂ ਸਕੈਨਾਂ ਕੀਤੀਆਂ ਗਈਆਂ। ਕਿਸ ਤਰ੍ਹਾਂ ਨਾਲ ਮਸ਼ੀਨ ਨੂੰ ਚਲਾਇਆ ਜਾਂਦਾ ਸੀ। ਇਹ ਸਾਰਾ ਰਿਕਾਰਡ ਮਸ਼ੀਨ ਅੰਦਰ ਹੈ ਜੋ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਵਿੱਚ ਮਦੱਦ ਕਰੇਗਾ। ਉਥੇ ਹੀ ਪੋਰਟੇਬਲ ਮਸ਼ੀਨ ਰਾਹੀਂ ਹੋਰ ਥਾਵਾਂ ਉਪਰ ਜਾ ਕੇ ਵੀ ਲਿੰਗ ਜਾਂਚ ਕਰਨ ਦੀ ਗੱਲ ਸਾਮਣੇ ਆਈ ਹੈ। 
photo
ਸਿਹਤ ਮਹਿਕਮੇ ਦੀ ਟੀਮ ਨੇ ਪੋਰਟੇਬਲ ਮਸ਼ੀਨ ਜ਼ਬਤ ਕੀਤੀ। ਫੋਟੋ ਕ੍ਰੇਡਿਟ - ਜੇਬੀਟੀ
 
ਸਿਹਤ ਮਹਿਕਮੇ ਨੇ ਵਿਛਾਇਆ ਸੀ ਜਾਲ 
 
ਲੁਧਿਆਣਾ ਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ। ਜਿਸ ਮਗਰੋਂ ਇੱਕ ਮਰੀਜ਼ ਤਿਆਰ ਕੀਤਾ ਗਿਆ। ਸਰਕਾਰੀ ਬੈਂਕ ਚੋਂ ਰੁਪਏ ਕਢਵਾ ਕੇ ਫੋਟੋ ਸਟੇਟ ਕਰਾਏ ਗਏ। ਮਰੀਜ਼ ਨੂੰ ਸੋਮਵਾਰ ਰਾਤ ਨੂੰ ਸਕੈਨ ਲਈ ਭੇਜਿਆ ਗਿਆ। ਇਸਦੇ ਪਿੱਛੇ ਹੀ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨਦੀਪ ਕੌਰ ਨੇ ਟੀਮ ਸਮੇਤ ਛਾਪਾ ਮਾਰਿਆ। ਮੁਲਜ਼ਮ ਨੇ ਕਾਫੀ ਉੱਚਾਈ ਤੋਂ ਛਾਲ ਮਾਰ ਕੇ ਮਸ਼ੀਨ ਵੀ ਸੁੱਟੀ। ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ। ਮਸ਼ੀਨ ਕਬਜ਼ੇ ਵਿੱਚ ਲੈ ਲਈ ਹੈ। ਮੌਕੇ ਤੋਂ ਕੁੱਝ ਦਵਾਈਆਂ ਵੀ ਮਿਲੀਆਂ ਹਨ। ਡਰੱਗ ਇੰਸਪੈਕਟਰ ਨੂੰ ਬੁਲਾ ਕੇ ਇਹਨਾਂ ਦੀ ਜਾਂਚ ਕਰਾਈ ਜਾ ਰਹੀ ਹੈ। ਇੱਕ ਹੋਰ ਮਰੀਜ਼ ਵੀ ਸੈਂਟਰ ਵਿੱਚ ਸਕੈਨ ਕਰਾਉਣ ਆਇਆ ਸੀ, ਉਸ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। 
 
ਪੁਲਿਸ ਕੋਲ ਕੀਤੀ ਜਾ ਰਹੀ ਸ਼ਿਕਾਇਤ 
ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਕਿਹਾ ਇਸ ਮਾਮਲੇ ਚ ਕਾਨੂੰਨੀ ਕਾਰਵਾਈ ਲਈ ਜਮਾਲਪੁਰ ਥਾਣਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਵਿਭਾਗ ਦੇ ਅਧਿਕਾਰੀ ਆਪਣੇ ਬਿਆਨ ਦਰਜ ਕਰਾਉਣਗੇ ਤੇ ਮੁਲਜ਼ਮਾਂ ਖਿਲਾਫ ਐਫਆਈਆਰ ਦਰਜ ਕਰਾਈ ਜਾਵੇਗੀ। ਅਜਿਹੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। 
 
 

ਇਹ ਵੀ ਪੜ੍ਹੋ