Ludhiana: ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਤੋਂ ਪਹਿਲਾਂ ਸਿਆਸੀ ਖਿੱਚੋਤਾਣ, ਕੇਜਰੀਵਾਲ ਤੇ ਮਾਨ ਨੇ ਅੱਜ ਕਰਨਾ ਹੈ ਉਦਘਾਟਨ

ਚੰਡੀਗੜ੍ਹ ਰੋਡ 'ਤੇ ਆਧੁਨਿਕ ਸਹੂਲਤਾਂ ਨਾਲ ਲੈਸ ਸਕੂਲ ਆਫ਼ ਐਮੀਨੈਂਸ ਹੈ। ਸਕੂਲ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਪੰਜਾਬ ਦਾ ਪਹਿਲਾ ਸਰਕਾਰੀ ਸਕੂਲ ਹੋਵੇਗਾ ਜਿਸ ਵਿੱਚ ਸਵਿਮਿੰਗ ਪੂਲ ਦੀ ਸਹੂਲਤ ਦਿੱਤੀ ਗਈ ਹੈ। ਇਸ ਸਕੂਲ ਵਿੱਚ 22 ਕਲਾਸ ਰੂਮ ਬਣਾਏ ਗਏ ਹਨ। ਚਾਰ ਸਾਇੰਸ ਲੈਬਾਂ ਤੋਂ ਇਲਾਵਾ ਇੱਕ ਕੰਪਿਊਟਰ ਲੈਬ ਵੀ ਬਣਾਈ ਗਈ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੀ ਸਹੂਲਤ ਪ੍ਰਦਾਨ ਕਰਨ ਲਈ ਲਾਅਨ ਟੈਨਿਸ, ਹੈਂਡਬਾਲ, ਵਾਲੀਬਾਲ ਅਤੇ ਬਾਸਕਟਬਾਲ ਲਈ ਮੈਦਾਨ ਵੀ ਤਿਆਰ ਕੀਤੇ ਗਏ ਹਨ।

Share:

Punjab News: ਲੁਧਿਆਣਾ ਦੇ ਇੰਦਰਾਪੁਰੀ ਵਿਖੇ ਬਣੇ ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਤੋਂ ਪਹਿਲਾ ਹੀ ਸਿਆਸੀ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ। ਦਸ ਦਈਏ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੀਤੀ ਰਾਤ ਪੰਜਾਬ ਦੇ ਲੁਧਿਆਣਾ ਸਥਿਤ ਹਯਾਤ ਰੀਜੈਂਸੀ ਪਹੁੰਚੇ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੌਜੂਦ ਹਨ। ਅੱਜ ਦੋਵੇਂ ਸੀਨੀਅਰ ਆਗੂ ਮਹਾਨਗਰ ਦੇ ਇੰਦਰਾਪੁਰੀ ਵਿਖੇ ਬਣੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕਰਨਗੇ। ਸਕੂਲ ਦੇ ਉਦਘਾਟਨ ਤੋਂ ਪਹਿਲਾਂ ਹੀ ਸਾਂਸਦ ਬਿੱਟੂ ਨੇ ਸੋਸ਼ਲ ਮੀਡੀਆ 'ਤੇ ਇਕ ਰੀਲ ਵੀ ਅਪਲੋਡ ਕੀਤੀ, ਜਿਸ ਵਿਚ ਸਕੂਲ ਨੂੰ ਕਾਂਗਰਸ ਵਲੋਂ ਬਣਾਇਆ ਗਿਆ ਦਿਖਾਇਆ ਗਿਆ ਸੀ।

ਵਿਰੋਧੀ ਧਿਰ ਕਾਂਗਰਸ ਦਾ ਦਾਅਵਾ

ਵਿਰੋਧੀ ਧਿਰ ਕਾਂਗਰਸ ਇਸ ਸਕੂਲ 'ਤੇ ਆਪਣੀ ਦਾਅਵੇਦਾਰੀ ਜਤਾ ਰਹੀ ਹੈ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨੇ ਕਿਹਾ ਕਿ ਇਹ ਸਕੂਲ 2021 ਵਿੱਚ ਮੇਰੇ ਕਾਰਜਕਾਲ ਦੌਰਾਨ ਸ਼ੁਰੂ ਹੋਇਆ ਸੀ। ਤਲਵਾੜ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਮੈਂਬਰ ਬਿੱਟੂ ਨਾਲ ਮਿਲ ਕੇ ਇਸ ਸਕੂਲ ਨੂੰ ਪਾਸ ਕਰਵਾਇਆ ਸੀ। ਇਹ ਸਕੂਲ 100 ਕਰੋੜ ਦੀ ਗਲਾਡਾ ਦੀ 3 ਏਕੜ ਜਮੀਨ ਤੇ 2022 ਵਿੱਚ 12 ਕਰੋੜ ਰੁਪਏ ਦੀ ਲਾਗਤ ਤਿਆਰ ਕੀਤਾ ਗਿਆ ਸੀ।

ਸਰਕਾਰ ਨੇ 2 ਸਾਲ ਸਕੂਲ ਬੰਦ ਰੱਖੇ

ਤਲਵਾੜ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਮੌਜੂਦਾ ਸਰਕਾਰ ਨੇ 1500 ਦੇ ਕਰੀਬ ਬੱਚਿਆਂ ਨੂੰ ਨਵੇਂ ਸਕੂਲ ਵਿੱਚ ਸ਼ਿਫਟ ਕਰਨ ਦੀ ਬਜਾਏ ਪੁਰਾਣੀ ਇਮਾਰਤ ਵਿੱਚ ਹੀ ਪੜ੍ਹਾਇਆ ਹੈ। ਇਸ ਸਕੂਲ ਦਾ ਉਦਘਾਟਨ ਪਹਿਲਾਂ ਹੀ ਕੰਜਕ ਪੂਜਾ ਸਮੇਂ ਹੋ ਚੁੱਕਾ ਹੈ। ਅੱਜ ਜੇਕਰ ਮੁੱਖ ਮੰਤਰੀ ਇਸ ਸਕੂਲ ਦਾ ਉਦਘਾਟਨ ਕਰ ਰਹੇ ਹਨ ਅਤੇ ਤੁਸੀਂ ਸਰਕਾਰ ਦੀ ਮਨਜ਼ੂਰੀ ਦੀ ਮੋਹਰ ਲਗਾਉਣਾ ਚਾਹੁੰਦੇ ਹੋ ਤਾਂ ਵਿਰੋਧੀ ਧਿਰ ਵੀ ਉਸੇ ਥਾਂ 'ਤੇ ਹਾਜ਼ਰ ਹੋ ਕੇ ਇਸ ਉਦਘਾਟਨ ਦਾ ਵਿਰੋਧ ਕਰੇਗੀ ਅਤੇ ਲੋਕਾਂ ਨੂੰ ਸਕੂਲ ਦੀ ਉਸਾਰੀ ਦਾ ਸੱਚ ਦੱਸਗੇ ਕਿਇਹ ਸਕੂਲ ਕਾਂਗਰਸ ਨੇ ਬਣਾਇਆ ਸੀ। ਤਲਵਾੜ ਨੇ ਦੱਸਿਆ ਕਿ ਅੱਜ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਹੋਰ ਸੀਨੀਅਰ ਲੀਡਰਸ਼ਿਪ ਵੀ ਉਨ੍ਹਾਂ ਨਾਲ ਮੌਜੂਦ ਰਹੇਗੀ।

ਇਹ ਵੀ ਪੜ੍ਹੋ