Ludhiana New DC : ਜਾਣੋ ਕਿਵੇਂ ਵਕੀਲ ਤੋਂ IAS ਬਣੀ ਸਾਕਸ਼ੀ ਸਾਹਨੀ,  ਕਿਸ ਤੋਂ ਮਿਲੀ ਸੀ ਪ੍ਰੇਰਣਾ, ਪੰਜਾਬ ਦੀ ਧਰਤੀ ਨਾਲ ਪੁਰਾਣਾ ਰਿਸ਼ਤਾ

2014 ਬੈਚ ਦੀ ਆਈਏਐਸ ਸਾਕਸ਼ੀ ਸਾਹਨੀ ਨੂੰ ਲੁਧਿਆਣਾ ਜਿਲ੍ਹੇ ਦੀ ਕਮਾਨ ਸੰਭਾਲੀ ਗਈ ਹੈ। ਆਪਣੇ ਕੰਮਕਾਜ ਦੇ ਤਰੀਕੇ ਨਾਲ ਅਕਸਰ ਸੁਰਖੀਆਂ 'ਚ ਰਹਿਣ ਵਾਲੀ ਇਸ ਅਧਿਕਾਰੀ ਨੇ ਆਪਣਾ ਅਹੁਦਾ ਸੰਭਾਲ ਲਿਆ। ਪਟਿਆਲਾ ਵਿਖੇ ਬਤੌਰ ਡਿਪਟੀ ਕਮਿਸ਼ਨਰ ਜਿਲ੍ਹੇ ਅੰਦਰ ਸੁਧਾਰ ਕਰਨ ਲਈ ਅਨੇਕ ਕੋਸ਼ਿਸ਼ਾਂ ਕੀਤੀਆਂ। ਆਪਣੇ ਘਰ ਤੋਂ ਪੈਦਲ ਦਫ਼ਤਰ ਜਾਂਦੇ ਸੀ।

Share:

ਹਾਈਲਾਈਟਸ

  • ਸਾਕਸ਼ੀ ਪਹਿਲੀ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋ ਸਕੇ।
  • ਸਰਵਿਸ ਦੌਰਾਨ ਸਾਕਸ਼ੀ ਸਾਹਨੀ ਦਾ ਵੱਖਰਾ ਹੀ ਅੰਦਾਜ਼ ਰਿਹਾ

Ludhiana New DC : ਲੁਧਿਆਣਾ ਦੀ ਨਵੀਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੰਗਲਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ। ਇਸਤੋਂ ਪਹਿਲਾਂ ਉਹ ਪਟਿਆਲਾ ਦੀ ਡੀਸੀ ਸਨ। ਸੋਮਵਾਰ ਨੂੰ ਹੀ ਉਨ੍ਹਾਂ ਦੇ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਸਾਕਸ਼ੀ ਤੋਂ ਪਹਿਲਾਂ ਸੁਰਭੀ ਮਲਿਕ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸਨ। ਸੁਰਭੀ ਨੇ ਅਹੁਦਾ ਛੱਡਿਆ ਅਤੇ ਸਾਕਸ਼ੀ ਡੀਸੀ ਦੀ ਕੁਰਸੀ 'ਤੇ ਬੈਠੇ।

ਪੰਜਾਬ ਨਾਲ ਪੁਰਾਣੇ ਸਬੰਧ 

IAS ਅਧਿਕਾਰੀ ਸਾਕਸ਼ੀ ਸਾਹਨੀ ਪਟਿਆਲਾ ਦੀ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਬਣੀ। ਉਹ 2014 ਵਿੱਚ ਵੀ ਸੁਰਖੀਆਂ 'ਚ ਰਹੇ ਸੀ, ਜਦੋਂ ਉਹਨਾਂ ਦਾ ਨਾਮ UPSC CSE ਨਤੀਜਿਆਂ ਵਿੱਚ ਟਾਪ-10 ਚ ਰਿਹਾ। ਸਾਕਸ਼ੀ ਨੇ ਆਲ ਇੰਡੀਆ 6ਵਾਂ ਰੈਂਕ ਪ੍ਰਾਪਤ ਕੀਤਾ ਸੀ। ਸਾਕਸ਼ੀ ਸਾਹਨੀ ਦੀ ਪਰਵਰਿਸ਼ ਪੰਜਾਬ ਅੰਦਰ ਹੀ ਹੋਈ। ਉਹ ਆਈਏਐਸ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਪਿਤਾ ਦਿੱਲੀ ਦੇ ਸਰਵੋਤਮ ਸੇਵਾਮੁਕਤ ਆਈਏਐਸ ਅਧਿਕਾਰੀ ਹਨ।  ਮਾਂ ਸਕੂਲ ਪ੍ਰਿੰਸੀਪਲ ਹਨ। ਭੈਣ ਇੱਕ ਨਾਮੀ ਬੈਂਕ ਵਿੱਚ ਜੌਬ ਕਰਦੀ ਹੈ।

ਕਿੱਥੋਂ ਹਾਸਿਲ ਕੀਤੀ ਪੜ੍ਹਾਈ 

ਸਾਕਸ਼ੀ ਨੇ ਆਪਣੀ ਸਕੂਲੀ ਪੜ੍ਹਾਈ ਇੱਕ ਪ੍ਰਾਈਵੇਟ ਸਕੂਲ ਤੋਂ ਸ਼ੁਰੂ ਕੀਤੀ। ਜੀਵਨ ਵਿੱਚ ਮੁੱਢ ਤੋਂ ਹੀ ਝੁਕਾਅ ਕਾਨੂੰਨ ਵੱਲ ਸੀ। 2012 ਵਿੱਚ ਹੈਦਰਾਬਾਦ ਦੀ ਇੱਕ ਯੂਨੀਵਰਸਿਟੀ ਤੋਂ ਬੀਏ ਐਲਐਲਬੀ ਨਾਲ ਗ੍ਰੈਜੂਏਸ਼ਨ ਕੀਤੀ। ਸਾਕਸ਼ੀ 8 ਗੋਲਡ ਮੈਡਲਾਂ ਨਾਲ ਆਪਣੇ ਬੈਚ ਦੀ ਟਾਪਰਾਂ ਵਿੱਚੋਂ ਇੱਕ ਹਨ। 

ਦੇਸ਼ ਦੀ ਸੇਵਾ ਕਰਨ ਦੇ ਜਨੂੰਨ ਨੇ ਬਣਾਇਆ ਆਈਏਐਸ

ਦੇਸ਼ ਦੇ ਬਿਗੜੇ ਸਿਸਟਨ ਅਤੇ ਇਸ ਵਿੱਚ ਬਦਲਾਅ ਦੇ ਜਨੂੰਨ ਨੂੰ ਦੇਖਦਿਆਂ ਸਾਕਸ਼ੀ ਨੇ UPSC ਸਿਵਲ ਸਰਵਿਸਿਜ਼ ਇਮਤਿਹਾਨ ਵਿੱਚ ਕਿਸਮਤ ਅਜ਼ਮਾਉਣ ਦੀ ਇੱਛਾ ਜਤਾਈ।  2012 ਵਿੱਚ ਯੂਪੀਐਸਸੀ ਪਾਸ ਕਰਨ ਦੀ ਪਹਿਲੀ ਕੋਸ਼ਿਸ਼ ਕੀਤੀ। ਉਸ ਸਮੇਂ ਉਹ ਗ੍ਰੈਜੂਏਸ਼ਨ ਦੇ ਚੌਥੇ ਸਾਲ ਦੀ ਪੜ੍ਹਾਈ ਕਰ ਰਹੇ ਸੀ। ਸਾਕਸ਼ੀ ਪਹਿਲੀ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋ ਸਕੇ। ਉਹਨਾਂ ਨੇ ਇੱਕ ਵਾਰ ਫਿਰ ਤੋਂ ਤਿਆਰੀ ਸ਼ੁਰੂ ਕਰ ਦਿੱਤੀ। ਇਸ ਵਾਰ ਗੀਤਾਂਜਲੀ ਬ੍ਰੈਂਡਨ ਤੋਂ ਪ੍ਰੇਰਨਾ ਲੈ ਕੇ UPSC CSE 2014 ਵਿੱਚ ਦੇਸ਼ ਵਿੱਚ 6ਵਾਂ ਸਥਾਨ ਹਾਸਿਲ ਕੀਤਾ।

ਘਰ ਤੋਂ ਪੈਦਲ ਜਾਂਦੇ ਸੀ ਦਫ਼ਤਰ 

ਸਰਵਿਸ ਦੌਰਾਨ ਸਾਕਸ਼ੀ ਸਾਹਨੀ ਦਾ ਵੱਖਰਾ ਹੀ ਅੰਦਾਜ਼ ਰਿਹਾ। ਪਟਿਆਲਾ ਵਿਖੇ ਬਤੌਰ ਡਿਪਟੀ ਕਮਿਸ਼ਨਰ ਜਿਲ੍ਹੇ ਅੰਦਰ ਸੁਧਾਰ ਕਰਨ ਲਈ ਅਨੇਕ ਕੋਸ਼ਿਸ਼ਾਂ ਕੀਤੀਆਂ। ਆਪਣੇ ਘਰ ਤੋਂ ਪੈਦਲ ਦਫ਼ਤਰ ਜਾਂਦੇ ਸੀ। ਹੜ੍ਹਾਂ ਦੌਰਾਨ ਖੁਦ ਛੱਤਰੀ ਲੈ ਕੇ ਪ੍ਰਭਾਵਿਤ ਇਲਾਕਿਆਂ 'ਚ ਦੌਰੇ ਕੀਤੇ। ਲੋਕਾਂ ਦੀ ਜਾਨ ਬਚਾਈ। ਸਾਕਸ਼ੀ ਸਾਹਨੀ ਮੁਹਾਲੀ ਤੇ ਬਠਿੰਡਾ ਵਿਖੇ ਏਡੀਸੀ ਵੀ ਰਹਿ ਚੁੱਕੇ ਹਨ। 

ਇਹ ਵੀ ਪੜ੍ਹੋ