Ludhiana: ਸਾਂਸਦ ਬਿੱਟੂ ਤੇ ਵਿਧਾਇਕ ਗੋਗੀ ਦਾ ਪਿਆ ਪੇਚਾ, ਯਾਤਰਾ ਨੂੰ ਲੈ ਕੇ ਹੋਏ ਆਹਮਣੇ-ਸਾਹਮਣੇ

ਸਿਆਸੀ ਆਗੂਆਂ ਵਿੱਚ ਕਈ ਤਰ੍ਹਾਂ ਦੇ ਵਿਵਾਦ ਸਾਹਮਣੇ ਆਉਂਦੇ ਰਹਿੰਦੇ ਨੇ। ਤੇ ਲੁਧਿਆਣਾ ਵਿੱਚ ਵੀ ਕਦੇ ਪੁਰਾਣੇ ਸਾਥੀ ਰਹੇ ਆਪ ਵਿਧਾਇਕ ਗੋਗੀ ਤੇ ਸਾਂਸਦ ਰਵਨੀਤ ਬਿੱਟੂ ਵਿੱਚ ਤਾਂ ਯਾਤਰਾ ਦੇ ਰੂਟ ਨੂੰ ਲੈ ਕੇ ਹੀ ਵਿਵਾਦ ਹੋ ਗਿਆ। ਇਸ ਦੌਰਾਨ ਦੋਹਾਂ ਸਿਆਸੀ ਆਗੂਆਂ ਨੇ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਏ। ਕੀ ਹੈ ਮਾਮਲਾ ਪੜ੍ਹੋ ਪੂਰੀ ਖਬਰ

Share:

ਲੁਧਿਆਣਾ 'ਚ 'ਆਪ' ਵਿਧਾਇਕ ਗੋਗੀ ਤੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਆਹਮਣੇ-ਸਾਹਮਣੇ ਹੋ ਗਏ। ਦਰਅਸਲ ਅੱਜ ਕੱਢੀ ਜਾ ਰਹੀ ਯਾਤਰਾ ਦੇ ਰੂਟ ਨੂੰ ਲੈ ਕੇ 'ਆਪ' ਵਿਧਾਇਕ ਗੋਗੀ ਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਆਹਮਣੇ-ਸਾਹਮਣੇ ਹੋਏ। ਆਪੋ-ਆਪਣੇ ਕਾਫਿਲੇ ਨੂੰ ਲੈ ਕੇ ਦੋਵਾਂ ਆਗੂਆਂ 'ਚ ਵਿਵਾਦ ਹੋ ਗਿਆ। ਦੋਵਾਂ ਨੇਤਾਵਾਂ ਨੇ ਇੱਕ ਦੂਜੇ 'ਤੇ ਦੋਸ਼ ਲਗਾਏ।

ਗੋਗੀ ਦੇ ਘਰ ਬਾਹਰ ਝਗੜਾ

ਗੋਗੀ ਨੇ ਕਿਹਾ ਕਿ ਮੇਰੀ ਯਾਤਰਾ ਦਾ ਰੂਟ ਪਹਿਲਾਂ ਤੈਅ ਕੀਤਾ ਗਿਆ ਸੀ ਪਰ ਰਵਨੀਤ ਬਿੱਟੂ ਜਾਣਬੁੱਝ ਕੇ ਵਿਘਨ ਪਾ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਵਿਧਾਇਕ ਗੋਗੀ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ ਵਿਚਕਾਰ ਗਰਮਾ-ਗਰਮੀ ਚੱਲ ਰਹੀ ਸੀ। ਅੱਜ ਕੱਢੀ ਜਾ ਰਹੀ ਯਾਤਰਾ ਦੌਰਾਨ ਇਹ ਹੋਰ ਤੇਜ਼ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਐਮਪੀ ਬਿੱਟੂ ਅਤੇ ਵਿਧਾਇਕ ਗੋਗੀ ਦੇ ਘਰ ਦੇ ਬਾਹਰ ਆਹਮਣੇ-ਸਾਹਮਣੇ ਹੋ ਗਏ। 

ਬਿੱਟੂ ਨੇ ਗੋਗੀ ਦੀ ਕਾਰ ਮੂਹਰੇ ਲਾਇਆ ਮੋਟਰਸਾਈਕਲ 

ਬਿੱਟੂ ਨੇ ਗੋਗੀ ਦੀ ਕਾਰ ਅੱਗੇ ਮੋਟਰਸਾਈਕਲ ਲਗਾ ਕੇ ਉਨ੍ਹਾਂ ਦੇ ਸਫ਼ਰ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਵਿਧਾਇਕ ਗੋਗੀ ਨੇ ਕਿਹਾ ਕਿ ਬਿੱਟੂ ਦੀ ਯਾਤਰਾ ਗੈਰ-ਸੰਵਿਧਾਨਕ ਹੈ ਕਿਉਂਕਿ ਕੋਈ ਵੀ ਆਗੂ ਤਿਰੰਗਾ ਝੰਡਾ ਲਹਿਰਾ ਕੇ ਯਾਤਰਾ ਨਹੀਂ ਕੱਢ ਸਕਦਾ। ਬਿੱਟੂ ਨੇ ਜਵਾਬ ਦਿੱਤਾ ਕਿ  ਵਿਧਾਇਕ ਗੋਗੀ ਤਿਰੰਗੇ ਨੂੰ ਲੈ ਕੇ ਰਾਜਨੀਤੀ ਕਰ ਰਹੇ ਹਨ। ਦੱਸ ਦੇਈਏ ਕਿ ਬਿੱਟੂ ਨੇ ਵਿਧਾਇਕ ਗੋਗੀ ਨੂੰ ਸ਼ਕੁਨੀ ਕਿਹਾ ਸੀ, ਜਿਸ 'ਤੇ ਗੋਗੀ ਨੇ ਜਵਾਬ ਦਿੱਤਾ ਕਿ ਬਿੱਟੂ ਨੂੰ ਭਵਿੱਖ 'ਚ ਇੱਕ ਵੀ ਵੋਟ ਨਹੀਂ ਮਿਲੇਗੀ।

ਇਹ ਵੀ ਪੜ੍ਹੋ