ਲੁਧਿਆਣਾ ਘਟਨਾ – ਮਾਂ ਨੂੰ ਸਹੀ ਸਲਾਮਤ ਮਿਲਿਆ ਜਿਗਰ ਦਾ ਟੁਕੜਾ 

ਲੁਧਿਆਣਾ ਰੇਲਵੇ ਸਟੇਸ਼ਨ ਤੋਂ ਬੱਚਾ ਚੋਰੀ ਦੀ ਘਟਨਾ ‘ਚ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ। ਵਾਰਦਾਤ ਤੋਂ ਕਰੀਬ 19 ਘੰਟਿਆਂ ਮਗਰੋਂ ਪੁਲਿਸ ਨੇ ਬੱਚਾ ਚੋਰੀ ਕਰਨ ਵਾਲੇ ਮੁਲਜ਼ਮ ਪਤੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ। ਇਹਨਾਂ ਦੀ ਪਛਾਣ ਜਤਿੰਦਰ ਤੇ ਪੂਨਮ ਉਰਫ ਪੂਜਾ ਵਜੋਂ ਹੋਈ। ਵੱਡੀ ਗੱਲ ਇਹ ਹੈ ਕਿ ਚੋਰੀ ਕੀਤਾ ਬੱਚਾ ਵੀ ਸਹੀ ਸਲਾਮਤ ਬਰਾਮਦ […]

Share:

ਲੁਧਿਆਣਾ ਰੇਲਵੇ ਸਟੇਸ਼ਨ ਤੋਂ ਬੱਚਾ ਚੋਰੀ ਦੀ ਘਟਨਾ ‘ਚ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ। ਵਾਰਦਾਤ ਤੋਂ ਕਰੀਬ 19 ਘੰਟਿਆਂ ਮਗਰੋਂ ਪੁਲਿਸ ਨੇ ਬੱਚਾ ਚੋਰੀ ਕਰਨ ਵਾਲੇ ਮੁਲਜ਼ਮ ਪਤੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ। ਇਹਨਾਂ ਦੀ ਪਛਾਣ ਜਤਿੰਦਰ ਤੇ ਪੂਨਮ ਉਰਫ ਪੂਜਾ ਵਜੋਂ ਹੋਈ। ਵੱਡੀ ਗੱਲ ਇਹ ਹੈ ਕਿ ਚੋਰੀ ਕੀਤਾ ਬੱਚਾ ਵੀ ਸਹੀ ਸਲਾਮਤ ਬਰਾਮਦ ਕੀਤਾ ਗਿਆ। ਤਿੰਨ ਮਹੀਨੇ ਦੇ ਇਸ ਮਾਸੂਮ ਨੂੰ ਪੁਲਿਸ ਨੇ ਉਸਦੀ ਮਾਂ ਦੇ ਹਵਾਲੇ ਕੀਤਾ। ਪੁਲਿਸ ਨੇ ਮੁਲਜ਼ਮ ਨੂੰ ਸਮੇਂ ਸਿਰ ਗ੍ਰਿਫਤਾਰ ਕਰਕੇ ਵੱਡੀ ਵਾਰਦਾਤ ਹੋਣ ਤੋਂ ਬਚਾਇਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕਪੂਰਥਲਾ ਦੇ ਕੋਲ ਬੱਚੇ ਨੂੰ ਲੈ ਕੇ ਕਿਸੇ ਵਹੀਕਲ ‘ਚ ਸਵਾਰ ਹੋਣ ਦੀ ਫਿਰਾਕ ‘ਚ ਸਨ। ਇਸਤੋਂ ਪਹਿਲਾਂ ਕਿ ਮੁਲਜ਼ਮ ਅੱਗੇ ਫਰਾਰ ਹੁੰਦੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ। ਇਹ ਜਾਣਕਾਰੀ ਰੇਲਵੇ ਪੁਲਿਸ ਦੇ ਐੱਸਪੀ ਬਲਰਾਮ ਰਾਣਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।

ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ ਸੀ ਬੱਚਾ 

ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਤੇ 3 ਮਹੀਨੇ ਦਾ ਬੱਚਾ ਚੋਰੀ ਹੋ ਗਿਆ ਸੀ। ਇਹ ਪਰਿਵਾਰ ਮੇਘਾਲਿਆ ਦੇ ਸ਼ਿਲਾਂਗ ਤੋਂ ਲੁਧਿਆਣਾ ਆਇਆ ਸੀ। ਜਿਸਨੇ ਬੁੱਢੇਵਾਲ ਰੋਡ ਜੰਡਿਆਲੀ ਜਾਣਾ ਸੀ।  ਰਾਤ ਹੋਣ ਕਾਰਨ ਬੱਚੇ ਦੀ ਮਾਂ ਸੋਨਮ ਦੇਵੀ ਅਤੇ ਪਿਤਾ ਆਰਾਮ ਕਰਨ ਲਈ ਸਟੇਸ਼ਨ ‘ਤੇ ਰੁਕ ਗਏ ਸਨ।  ਸੋਨਮ ਦੇਵੀ ਬੱਚੇ ਨੂੰ ਦੁੱਧ ਪਿਲਾਉਣ ਲਈ ਰੇਲਵੇ ਸਟੇਸ਼ਨ ਦੀ ਕੰਟੀਨ ਕੋਲ ਲੇਟ ਗਈ ਸੀ। ਉਸਦਾ ਪਤੀ ਵੀ ਕੋਲ ਹੀ ਪਿਆ ਸੀ। ਬੱਚੇ ਨੂੰ ਬੈਂਚ ਦੇ ਹੇਠਾਂ ਲੇਟਾ ਦਿੱਤਾ ਗਿਆ ਸੀ। ਪਤੀ ਪਤਨੀ ਨੂੰ ਨੀਂਦ ਆ ਗਈ ਸੀ। ਸਵੇਰੇ ਦੇਖਿਆ ਤਾਂ ਬੱਚਾ ਗਾਇਬ ਸੀ। 

ਰੇਲਵੇ ਪੁਲਿਸ ਦੀ ਹਿਰਾਸਤ ‘ਚ ਮੁਲਜ਼ਮ ਪਤੀ ਪਤਨੀ। ਫੋਟੋ ਕ੍ਰੇਡਿਟ – ਜੇਬੀਟੀ

ਸੀਸੀਟੀਵੀ ਨੇ ਮੁਲਜ਼ਮ ਤੱਕ ਪਹੁੰਚਾਇਆ

ਰੇਲਵੇ ਪੁਲਿਸ ਨੂੰ ਸੀਸੀਟੀਵੀ ਫੁਟੇਜ ਨੇ ਮੁਲਜ਼ਮਾਂ ਤੱਕ ਪਹੁੰਚਾਇਆ। ਸਟੇਸ਼ਨ ਤੋਂ ਹੀ ਜਦੋਂ ਕੈਮਰੇ ਚੈੱਕ ਕੀਤੇ ਗਏ ਤਾਂ ਮੁਲਜ਼ਮਾਂ ਨੂੰ ਆਟੋ ‘ਚ ਬੈਠਦੇ ਦੇਖਿਆ ਗਿਆ। ਫਿਰ ਕੜੀ ਦਰ ਕੜੀ ਜੋੜੀ ਗਈ। ਆਖਰ ਪੁਲਿਸ ਮੁਲਜ਼ਮਾਂ ਤੱਕ ਪਹੁੰਚ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਚੇ ਨੂੰ ਕਿਸੇ ਮਕਸਦ ਲਈ ਵਰਤਣ ਖਾਤਰ ਚੋਰੀ ਕੀਤਾ ਗਿਆ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦੀਵਾਲੀ ਦੇ ਦਿਨਾਂ ‘ਚ ਤਾਂਤਰਿਕਾਂ ਦੇ ਧੱਕੇ ਚੜ੍ਹੇ ਲੋਕ ਜਾਦੂ ਟੂਣੇ ਕਰਦੇ ਹਨ ਅਤੇ ਬਲੀ ਦਿੰਦੇ ਹਨ। ਹੋ ਸਕਦਾ ਹੈ ਕਿ ਮੁਲਜ਼ਮਾਂ ਨੇ ਇਸ ਤਰ੍ਹਾਂ ਦੀ ਕੋਈ ਘਟਨਾ ਨੂੰ ਅੰਜਾਮ ਦੇਣਾ ਹੋਵੇ। ਬਚਾਅ ਰਿਹਾ ਕਿ ਪੁਲਿਸ ਨੇ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ। 

ਵਾਰ ਵਾਰ ਬਿਆਨ ਬਦਲ ਰਹੇ ਮੁਲਜ਼ਮ

ਮੁਲਜ਼ਮ ਪਤੀ ਪਤਨੀ ਵਾਰ ਵਾਰ ਬਿਆਨ ਬਦਲ ਰਹੇ ਹਨ। ਹਾਲਾਂਕਿ ਇਹਨਾਂ ਦੇ ਆਪਣੇ 2 ਬੱਚੇ ਹਨ। ਇਸਦੇ ਬਾਵਜੂਦ ਬੱਚਾ ਚੋਰੀ ਕਿਉਂ ਕੀਤਾ ਗਿਆ।ਇਸਦਾ ਖੁਲਾਸਾ ਹਾਲੇ ਤੱਕ ਮੁਲਜ਼ਮਾਂ ਨੇ ਨਹੀਂ ਕੀਤਾ ਹੈ। ਰੇਲਵੇ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕਰੇਗੀ।