Ludhiana: ਸਿਵਲ ਹਸਪਤਾਲ 'ਚ ਲੱਗੀ ਅੱਗ, ਆਕਸੀਜਨ ਪਲਾਂਟ ਦੇ ਪੈਨਲ ਦੀ ਸਪਾਰਕਿੰਗ ਕਾਰਨ ਵਾਪਰਿਆ ਹਾਦਸਾ

ਹੈਰਾਨੀ ਦੀ ਗੱਲ ਇਹ ਸੀ ਕਿ ਜ਼ਿਲ੍ਹੇ ਦੇ ਸਭ ਤੋਂ ਵੱਡੇ ਹਸਪਤਾਲ ਵਿੱਚ ਕੋਈ ਵੀ ਕਰਮਚਾਰੀ ਅੱਗ ਬੁਝਾਊ ਯੰਤਰ ਚਲਾਉਣਾ ਨਹੀਂ ਜਾਣਦੇ ਸਨ।

Share:

Punjab News: ਲੁਧਿਆਣਾ 'ਚ ਦੇਰ ਰਾਤ ਸਿਵਲ ਹਸਪਤਾਲ 'ਚ ਬਣੇ ਆਕਸੀਜਨ ਪਲਾਂਟ ਦੇ ਇਲੈਕਟ੍ਰਿਕ ਪੈਨਲ 'ਚ ਸਪਾਰਕਿੰਗ ਕਾਰਨ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਪੈਨਲ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਅੱਗ ਦੀਆਂ ਲਪਟਾਂ ਨੂੰ ਦੇਖ ਕੇ ਆਸ-ਪਾਸ ਘੁੰਮ ਰਹੇ ਲੋਕ ਕਾਫੀ ਘਬਰਾ ਗਏ ਅਤੇ ਉਨ੍ਹਾਂ ਵੱਲੋਂ ਹਸਪਤਾਲ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਹਸਪਤਾਲ ਦਾ ਸਟਾਫ਼ ਅਤੇ ਬਿਜਲੀ ਕਰਮਚਾਰੀ ਮੌਕੇ 'ਤੇ ਪਹੁੰਚ ਗਏ।

ਜਿਨ੍ਹਾਂ ਨੇ ਕਾਫੀ ਦੇਰ ਤੱਕ ਅੱਗ ਬੁਝਾਊ ਯੰਤਰਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕੋਲ ਉਪਕਰਨ ਨੂੰ ਸਹੀ ਢੰਗ ਨਾਲ ਚਲਾਉਣ ਦੀ ਸਿਖਲਾਈ ਵੀ ਨਹੀਂ ਸੀ। ਇਸ ਦੌਰਾਨ ਹਸਪਤਾਲ 'ਚ ਕਿਸੇ ਕੰਮ ਲਈ ਆਏ ਫਾਇਰ ਸੇਫਟੀ ਮਾਹਿਰ ਨੇ ਅੱਗ ਨੂੰ ਦੇਖਿਆ। ਉਸਨੇ ਅਲਾਰਮ ਵਜਾਇਆ ਅਤੇ ਤੁਰੰਤ ਆਕਸੀਜਨ ਪਲਾਂਟ ਦੇ ਪੈਨਲਾਂ 'ਤੇ ਅੱਗ ਬੁਝਾਊ ਯੰਤਰ ਦੇ ਸਪਰੇਅ ਕੀਤਾ। ਪੈਨਲ ਸੜ ਜਾਣ ਕਾਰਨ ਆਕਸੀਜਨ ਪਲਾਂਟ ਵੀ ਕੁਝ ਸਮੇਂ ਲਈ ਬੰਦ ਰਿਹਾ। ਬਿਜਲੀ ਮੁਲਾਜ਼ਮਾਂ ਨੇ ਦੇਰ ਰਾਤ ਮੌਕੇ ਦਾ ਮੁਆਇਨਾ ਕੀਤਾ।

ਇਹ ਵੀ ਪੜ੍ਹੋ

Tags :