Ludhiana: ਸ਼ਰਾਬੀ ਟਰੱਕ ਡਰਾਈਵਰ ਨੇ ਰੇਲਵੇ ਪਟੜੀ ਤੇ ਚੜਾਇਆ ਟਰੱਕ,ਟਕਰਾਉਣ ਤੋਂ ਬਚੀ ਟਰੇਨ

ਲੋਕੋ ਪਾਇਲਟ ਨੇ ਟਰੇਨ ਦੀ ਰਫਤਾਰ ਘੱਟ ਕਰ ਦਿੱਤੀ। ਇਸ ਦੌਰਾਨ ਟਰੇਨ ਟਰੱਕ ਦੇ ਨਾਲ ਸਿਰਫ ਟਚ ਹੋਈ । ਖੁਸ਼ਕਿਸਮਤੀ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਯਾਤਰੀ ਟਰੇਨ ਦੇ ਅੰਦਰੋਂ ਰੇਲਵੇ ਟਰੈਕ 'ਤੇ ਖੜ੍ਹੇ ਟਰੱਕ ਦੀ ਵੀਡੀਓ ਵੀ ਬਣਾਉਂਦੇ ਰਹੇ।

Share:

ਲੁਧਿਆਣਾ 'ਚ ਉਸ ਸਮੇਂ ਰੇਲਵੇ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਰੇਲਵੇ ਸਟੇਸ਼ਨ ਤੋਂ ਕਰੀਬ 5 ਤੋਂ 7 ਕਿਲੋਮੀਟਰ ਦੂਰ ਐਸਪੀਐਸ ਹਸਪਤਾਲ ਦੇ ਸਾਹਮਣੇ ਇੱਕ ਸ਼ਰਾਬੀ ਡਰਾਈਵਰ ਨੇ ਰੇਲ ਪਟੜੀ 'ਤੇ ਟਰੱਕ ਚੜ੍ਹਾ ਦਿੱਤਾ। ਸ਼ਰਾਬੀ ਡਰਾਈਵਰ ਨੇ ਗਿਆਸਪੁਰਾ ਫਾਟਕ ਤੋਂ ਗਲਤ ਸਾਈਡ 'ਤੇ ਦਾਖਲ ਹੋਣ ਤੋਂ ਬਾਅਦ ਟਰੱਕ ਕਰੀਬ ਅੱਧਾ ਘੰਟਾ 1 ਕਿਲੋਮੀਟਰ ਤੱਕ ਰੇਲਵੇ ਟਰੈਕ 'ਤੇ ਹੀ ਚਲਾਇਆ। ਇਸ ਤੋਂ ਬਾਅਦ ਰਣਜੀਤ ਟਰੱਕ ਸ਼ਹਿਰ ਨੇੜੇ ਛੱਡ ਕੇ ਭੱਜ ਗਿਆ। ਇਸੇ ਦੌਰਾਨ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਈ ਰੇਲ ਗੱਡੀ ਗੋਲਡ ਟੈਂਪਲ ਐਕਸਪ੍ਰੈਸ ਅਜੇ ਗਿਆਸਪੁਰਾ ਫਾਟਕ ਤੋਂ ਕੁਝ ਦੂਰੀ ਤੇ ਹੀ ਸੀ ਕਿ ਕਿਸੇ ਨੇ ਰੇਲਵੇ ਸਟੇਸ਼ਨ ਤੇ ਰੇਲਵੇ ਲਾਈਨ ਤੇ ਟਰੱਕ ਖੜ੍ਹੇ ਹੋਣ ਦੀ ਸੂਚਨਾ ਦਿੱਤੀ। ਜਦੋਂ ਤੱਕ ਇਹ ਸੂਚਨਾ ਰੇਲਵੇ ਅਧਿਕਾਰੀਆਂ ਤੱਕ ਪਹੁੰਚੀ, ਉਦੋਂ ਤੱਕ ਟਰੇਨ ਟਰੱਕ ਦੇ ਕਾਫੀ ਨੇੜੇ ਆ ਚੁੱਕੀ ਸੀ।

 

ਮੌਕੇ ਤੇ ਪੁੱਜੇ ਰੇਲਵੇ ਅਧਿਕਾਰੀ ਅਤੇ ਜੀਆਰਪੀ

ਜੀਆਰਪੀ ਦੇ ਐਸਪੀ ਬਲਰਾਮ ਰਾਣਾ ਅਤੇ ਐਸਐਚਓ ਜਤਿੰਦਰ ਤੁਰੰਤ ਪੁਲਿਸ ਫੋਰਸ ਸਮੇਤ ਘਟਨਾ ਵਾਲੀ ਥਾਂ ਤੇ ਪੁੱਜੇ। ਰੇਲਵੇ ਅਧਿਕਾਰੀਆਂ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਰੇਲਵੇ ਮੁਲਾਜ਼ਮਾਂ ਨੇ ਮੌਕੇ ਤੇ ਹੀ ਹਾਈਡਰਾ ਮਸ਼ੀਨ ਅਤੇ ਕਰੇਨ ਮੰਗਵਾਈ। ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਟਰੱਕ ਨੂੰ ਰੇਲਵੇ ਟਰੈਕ ਤੋਂ ਹਟਾਇਆ ਗਿਆ। ਇਸ ਦੌਰਾਨ ਲੋਕਾਂ ਦੀ ਵੱਧ ਰਹੀ ਭੀੜ ਨੂੰ ਵੀ ਪੁਲਿਸ ਮੁਲਾਜ਼ਮਾਂ ਨੇ ਖਦੇੜ ਦਿੱਤਾ।

 

ਜਲੰਧਰ ਤੋਂ ਆ ਰਿਹਾ ਸੀ ਟਰੱਕ

ਐਸਪੀ ਬਲਰਾਮ ਰਾਣਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਤੁਰੰਤ ਪੁਲਿਸ ਫੋਰਸ ਨਾਲ ਮੌਕੇ ਤੇ ਪੁੱਜੇ। ਰੇਲਵੇ ਅਧਿਕਾਰੀ ਵੀ ਆਪਣੇ ਪੱਧਰ 'ਤੇ ਜਾਂਚ ਕਰ ਰਹੇ ਹਨ। ਫਿਲਹਾਲ ਪੁਲਿਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਲਿਆ ਹੈ। ਗੋਲਡਨ ਟੈਂਪਲ ਗੱਡੀ ਨੂੰ ਸੁਰੱਖਿਅਤ ਢੰਗ ਨਾਲ ਚਲਾਇਆ ਗਿਆ। ਡਰਾਈਵਰ ਦੀ ਸ਼ਨਾਖਤ ਤੋਂ ਬਾਅਦ ਰੇਲਵੇ ਅਧਿਕਾਰੀਆਂ ਅਤੇ ਜੀਆਰਪੀ ਦੀ ਆਪਣੀ ਜਾਂਚ ਦੀ ਰਿਪੋਰਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਟਰੱਕ ਡਰਾਈਵਰ ਜਲੰਧਰ ਤੋਂ ਆ ਰਿਹਾ ਸੀ

ਇਹ ਵੀ ਪੜ੍ਹੋ

Tags :