Ludhiana: ਕਾਰ ਸਵਾਰ ਬਦਮਾਸ਼ਾਂ ਨੇ ਵਕੀਲ ਤੇ ਚਲਾਈਆਂ ਗੋਲੀਆਂ,ਭੜਕੇ ਵਕੀਲਾਂ ਨੇ ਕੰਮ ਮੁਅੱਤਲ ਕਰਨ ਦਾ ਕੀਤਾ ਐਲਾਨ

ਕਾਰ ਸਵਾਰ ਬਦਮਾਸ਼ਾਂ ਦੇ ਵੱਲੋਂ ਵਕੀਲ ਤੇ ਤਿੰਨ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚੋਂ ਦੋ ਗੋਲੀਆਂ ਵਕੀਲ ਨੂੰ ਲੱਗੀਆਂ ਹਨ। ਸੁਖਮੀਤ ਫਿਲਹਾਲ ਐਮਰਜੈਂਸੀ ਵਾਰਡ ਵਿੱਚ ਦਾਖਲ ਹੈ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

Share:

Punjab News: ਲੁਧਿਆਣਾ ਦੇ ਦੁੱਗਰੀ ਇਲਾਕੇ 'ਚ ਬਦਮਾਸ਼ਾਂ ਦੇ ਵੱਲੋਂ ਇੱਕ ਵਕੀਲ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇੱਸ ਘਟਨਾ ਦੇ ਵਿੱਚ ਵਕੀਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਵਕੀਲ ਦੀ ਪਹਿਚਾਣ ਸੁਖਮੀਤ ਸਿੰਘ ਭਾਟੀਆ ਵੱਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੇਤਨ ਵਰਮਾ ਨੇ ਦੱਸਿਆ ਕਿ ਅੱਜ ਉਨ੍ਹਾਂ ਦਾ ਸਾਥੀ ਵਕੀਲ ਸੁਖਮੀਤ ਸਿੰਘ ਭਾਟੀਆ ਆਪਣੇ ਲੜਕੇ ਨਾਲ ਦੁੱਗਰੀ ਫੇਜ਼-1 ਤੋਂ ਕਿਸੇ ਕੰਮ ਲਈ ਜਾ ਰਿਹਾ ਸੀ। ਅਚਾਨਕ ਇੱਕ ਕਾਰ ਵਿੱਚ ਬਦਮਾਸ਼ ਆਏ। ਜਿਨ੍ਹਾਂ ਨੇ ਉਸ ਦੀ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ। ਸੁਖਮੀਤ ਨੇ ਆਪਣੇ ਬੇਟੇ ਨੂੰ ਸੀਟ ਹੇਠਾਂ ਛੁਪਾ ਲਿਆ। ਬਦਮਾਸ਼ਾਂ ਨੇ ਕੁੱਲ 3 ਗੋਲੀਆਂ ਚਲਾਈਆਂ ਹਨ। ਸੁਖਮੀਤ ਖੁਦ ਜ਼ਖਮੀ ਹਾਲਤ 'ਚ ਦੁੱਗਰੀ ਥਾਣੇ ਪਹੁੰਚ ਗਿਆ। ਪੁਲਿਸ ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ। ਸੁਖਮੀਤ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਦੋ ਪੁਲਿਸ ਮੁਲਾਜ਼ਮਾਂ ਸਮੇਤ ਡੀਐਮਸੀ ਹਸਪਤਾਲ ਭੇਜਿਆ ਗਿਆ। ਸੁਖਮੀਤ ਫਿਲਹਾਲ ਐਮਰਜੈਂਸੀ ਵਾਰਡ ਵਿੱਚ ਦਾਖਲ ਹੈ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਘਟਨਾ ਤੋਂ ਬਾਅਦ ਭੜਕੇ ਵਕੀਲ

ਪ੍ਰਧਾਨ ਚੇਤਨ ਵਰਮਾ ਮੁਤਾਬਕ ਇਸ ਦੇ ਵਿਰੋਧ 'ਚ ਵੀਰਵਾਰ ਨੂੰ ਪੂਰਾ ਦਿਨ ਵਕੀਲਾਂ ਦੀ ਹੜਤਾਲ ਰਹੇਗੀ। ਵਕੀਲ ਭਾਈਚਾਰਾ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਸਿੰਘ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਤਾਂ ਜੋ ਹਮਲਾਵਰਾਂ ਨੂੰ ਫੜਿਆ ਜਾ ਸਕੇ। ਫਿਲਹਾਲ ਦੁੱਗਰੀ ਥਾਣੇ ਦੀ ਪੁਲਿਸ ਅਤੇ ਹੋਰ ਸੀਨੀਅਰ ਅਧਿਕਾਰੀ ਇਸ ਮਾਮਲੇ 'ਚ ਵਕੀਲ ਸੁਖਮੀਤ ਨੂੰ ਮਿਲਣਗੇ। ਉਸਦੇ ਹੋਸ਼ ਵਿੱਚ ਆਉਣ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰੇਗੀ।

ਮਾਮਲੇ ਦੀ ਜਾਂਚ ਜਾਰੀ

ਏਡੀਸੀਪੀ ਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵਕੀਲ ਸੁਖਮੀਤ ਭਾਟੀਆ ਨਾਲ ਗੱਲ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਦਾ ਸਹੁਰੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਹਮਲੇ ਦੇ ਪਿੱਛੇ ਕਿਸੇ ਦਾ ਸ਼ੱਕ ਹੈ। ਪੁਲਿਸ ਇਸ ਮਾਮਲੇ ਦੀ ਬਾਕੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ