ਲੁਧਿਆਣਾ ਜ਼ਿਮਨੀ ਚੋਣ - ਸਿਆਸੀ ਸਰਗਰਮੀਆਂ ਤੇਜ਼, ਆਪ ਨੇ ਖੋਲ੍ਹਿਆ ਦਫ਼ਤਰ, ਸ਼ਕਤੀ ਪ੍ਰਦਰਸ਼ਨ ਕੀਤਾ

'ਆਪ' ਦੇ ਨਵੇਂ ਦਫ਼ਤਰ ਦੇ ਉਦਘਾਟਨ ਮੌਕੇ ਮੰਤਰੀ ਤਰੁਨਪ੍ਰੀਤ ਸੌਂਦ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਲੁਧਿਆਣੇ ’ਚ ਜ਼ਿਮਨੀ ਚੋਣ ਦਾ ਬਿਗਲ ਵੱਜ ਚੁੱਕਾ ਹੈ।

Courtesy: ਲੁਧਿਆਣਾ ਵਿਖੇ ਆਪ ਨੇ ਦਫ਼ਤਰ ਖੋਲ੍ਹਿਆ

Share:

ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਅੰਦਰ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪੰਜਾਬ ਤੀ ਸੱਤਾ ਧਿਰ ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਇੱਥੇ ਆਪਣਾ ਦਫ਼ਤਰ ਖੋਲ੍ਹਣ ਦੇ ਨਾਲ ਨਾਲ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਤੇ ਆਪ ਆਗੂਆਂ ਨੇ ਵਿਰੋਧੀਆਂ ਉਪਰ ਸਿਆਸੀ ਨਿਸ਼ਾਨੇ ਵਿੰਨ੍ਹੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਸਤਪਾਲ ਮਿੱਤਲ ਰੋਡ, ਜੀ-ਬਲਾਕ, ਸਰਾਭਾ ਨਗਰ ਵਿਖੇ ਚੋਣ ਮੁੱਖ ਦਫਤਰ ਖੋਲ੍ਹਿਆ। ਜਿਸਦਾ ਉਦਘਾਟਨ 'ਆਪ' ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ। ਉਨ੍ਹਾਂ ਇਸ ਦੌਰਾਨ ਕਾਂਗਰਸ 'ਤੇ ਵੀ ਨਿਸ਼ਾਨਾ ਸਾਧਿਆ। ਅਮਨ ਅਰੋੜਾ ਦੇ ਨਾਲ ਮਹਿੰਦਰ ਭਗਤ, ਬਰਿੰਦਰ ਗੋਇਲ, ਤਰੁਨਪ੍ਰੀਤ ਸੋਂਧ,  ਹਰਦੀਪ ਸਿੰਘ ਮੁੰਡੀਆਂ, ਹਰਭਜਨ ਸਿੰਘ ਈ.ਟੀ.ਓ.,  ਲਾਲਜੀਤ ਸਿੰਘ ਭੁੱਲਰ (ਇਹ ਸਾਰੇ ਕੈਬਨਿਟ ਮੰਤਰੀ ਹਨ) ਅਤੇ ਇਹਨਾਂ ਦੇ ਨਾਲ ਵਿਧਾਇਕ ਸ਼ੈਰੀ ਕਲਸੀ ਵੀ ਮੌਜੂਦ ਸਨ।

ਕੇਜਰੀਵਾਲ ਨੇ ਲਾਇਆ ਸੀ ਬੂਟਾ 

ਲੁਧਿਆਣਾ ਵਿਖੇ 'ਆਪ' ਦੇ ਨਵੇਂ ਦਫ਼ਤਰ ਦੇ ਉਦਘਾਟਨ ਮੌਕੇ ਮੰਤਰੀ ਤਰੁਨਪ੍ਰੀਤ ਸੌਂਦ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਲੁਧਿਆਣੇ ’ਚ ਜ਼ਿਮਨੀ ਚੋਣ ਦਾ ਬਿਗਲ ਵੱਜ ਚੁੱਕਾ ਹੈ।  ਸਾਡਾ ਸਾਰਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਇੱਕ ਬੂਟਾ ਲਾਇਆ ਸੀ ਆਮ ਆਦਮੀ ਪਾਰਟੀ ਦਾ, ਜਿਸਨੂੰ ਪਾਣੀ ਮੁੱਖ ਮੰਤਰੀ ਭਗਵੰਤ ਮਾਨ, ਅਮਨ ਅਰੋੜਾ ਤੇ ਸਾਰੇ ਕੈਬਨਿਟ ਮੰਤਰੀ, ਇਕੱਲੇ ਇਕੱਲੇ ਵਲੰਟੀਅਰ ਨੇ ਪਾਇਆ, ਅੱਜ ਉਹ ਬੂਟਾ ਇੰਨਾ ਵੱਡਾ ਹੋ ਚੁੱਕਿਆ ਹੈ ਜਿਸਨੂੰ ਫ਼ਲ ਲੱਗ ਚੁੱਕੇ ਹਨ। ਅਸੀਂ ਇਹ ਸਭ ਬਹੁਤ ਘੱਟ ਸਮੇਂ ਵਿਚ ਹਾਸਿਲ ਕੀਤਾ ਹੈ।

ਪਾਰਟੀਆਂ ਸਮੁੰਦਰ ਹੁੰਦੀਆਂ ਹਨ 

ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਪਾਰਟੀਆਂ ਸਮੁੰਦਰ ਹੁੰਦੀਆਂ ਹਨ, ਸਮੁੰਦਰ ਵਿਚ ਰਹਿੰਦਿਆਂ ਹੋਇਆ, ਸਮੁੰਦਰ ਦੇ ਕਾਇਦੇ, ਕਾਨੂੰਨ ਹੁੰਦੇ ਹਨ। ਉਨ੍ਹਾਂ ’ਚ ਗੋਤੇ ਲਾਉਣ ਲਈ ਸਾਨੂੰ ਉਨ੍ਹਾਂ ਦੇ ਕਾਨੂੰਨ ਨੂੰ ਮੰਨਣਾ ਵੀ ਹੁੰਦਾ ਹੈ। ਆਮ ਆਦਮੀ ਪਾਰਟੀ ਕਰਕੇ ਸਾਨੂੰ ਪਹਿਚਾਣ ਮਿਲੀ ਹੈ। ਉਨ੍ਹਾਂ ਕਿਹਾ ਕਿ ਸਾਡੀ ਇੱਕ ਕੰਪੇਨ ਚੱਲੀ ਹੋਈ ਸੀ ਜਿਸ ਵਿਚ ਤੁਸੀਂ ਘਰ ਘਰ ਜਾ ਕੇ ਇੱਕ ਇੱਕ ਵੋਟ ਦੀ ਪਛਾਣ ਕੀਤੀ ਸੀ। ਜਿੰਨੀਆਂ ਜਾਅਲੀ ਵੋਟਾਂ ਤਿਆਰ ਹੋਈਆਂ ਸੀ , ਉਨ੍ਹਾਂ ਨੂੰ ਘਰ ਘਰ ਜਾ ਕੇ ਪਛਾਣ ਕੀਤੀ ਸੀ। ਇਸਦੀ ਖ਼ਬਰ ਹਾਈਕਮਾਂਡ ਨੂੰ ਵੀ ਦਿੱਤੀ।  ਇਹ ਤੁਹਾਡੀ ਦਿਨ ਰਾਤ ਮਿਹਨਤ ਦੀ ਕੀਤੀ ਕਮਾਈ ਹੈ। ਉਨ੍ਹਾਂ ਨੇ ਪਾਰਟੀ ਨੂੰ ਇਥੇ ਤੱਕ ਪਹੁੰਚਣ ’ਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। 

ਸੰਜੀਵ ਅਰੋੜਾ ਉਮੀਦਵਾਰ ਬਣਨ ਨਾਲ ਖੁਸ਼ੀ 

ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ ਨੇ ਕਿਹਾ ਕਿ ਜਦੋਂ ਤੋਂ ਪਾਰਟੀ ਹਾਈਕਮਾਨ ਨੇ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ ਹੈ, ਪੂਰੀ ਪਾਰਟੀ ਵਿੱਚ ਖੁਸ਼ੀ ਦੀ ਲਹਿਰ ਹੈ। ਲੋਕਾਂ ਦੇ ਅਸਲ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਪਛਾਣ ਦੀ ਲੋੜ ਹੈ। ਪਾਰਟੀ ਨੇ ਇਹ ਪਛਾਣ ਸਾਰਿਆਂ ਨੂੰ ਦਿੱਤੀ ਹੈ। ਸਾਰੇ  ਬਰਾਬਰ ਹਨ। ਹਰ ਕੋਈ ਪਾਰਟੀ ਲਈ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਅਰਵਿੰਦ ਕੇਜਰੀਵਾਲ ਦੇ ਸੁਪਨੇ ਨੂੰ ਪੂਰਾ ਕਰਕੇ ਪਾਰਟੀ ਨੂੰ ਮਜ਼ਬੂਤ ​​ਕਰਨਾ ਸਾਰਿਆਂ ਦਾ ਫਰਜ਼ ਹੈ।

ਇਹ ਵੀ ਪੜ੍ਹੋ

Tags :