ਲੁਧਿਆਣਾ ਜ਼ਿਮਨੀ ਚੋਣ ਮਈ 'ਚ ਹੋਣ ਦੇ ਆਸਾਰ, ਆਪ ਨੇ ਖਿੱਚੀ ਤਿਆਰੀ, ਕੱਲ੍ਹ ਤੋਂ 3 ਦਿਨਾਂ ਦੌਰੇ 'ਤੇ ਰਹਿਣਗੇ ਮਾਨ ਤੇ ਕੇਜਰੀਵਾਲ

ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਮੁੜ ਲੁਧਿਆਣਾ ਦੇ ਤਿੰਨ ਦਿਨਾਂ ਦੌਰੇ 'ਤੇ ਰਹਿਣਗੇ। ਇਸ ਦੌਰਾਨ ਲੁਧਿਆਣਾ 'ਚ ਸਿਆਸੀ ਮੀਟਿੰਗਾਂ ਤੇ ਨਾਲ ਹੀ ਨਸ਼ਿਆਂ ਵਿਰੁੱਧ ਵੱਡੀ ਰੈਲੀ ਕੱਢੀ ਜਾ ਸਕਦੀ ਹੈ। 

Courtesy: 1 ਤੋਂ 3 ਅਪ੍ਰੈਲ ਤੱਕ ਲੁਧਿਆਣਾ ਦੌਰੇ 'ਤੇ ਰਹਿਣਗੇ

Share:

ਪੰਜਾਬ ਦੇ ਲੁਧਿਆਣਾ ਪੱਛਮੀ ਹਲਕੇ 'ਚ ਵਿਧਾਨ ਸਭਾ ਜ਼ਿਮਨੀ ਚੋਣ ਮਈ ਮਹੀਨੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਿਸਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਤਿਆਰੀ ਖਿੱਚ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਮੁੜ ਲੁਧਿਆਣਾ ਦੇ ਤਿੰਨ ਦਿਨਾਂ ਦੌਰੇ 'ਤੇ ਰਹਿਣਗੇ। ਇਸ ਦੌਰਾਨ ਲੁਧਿਆਣਾ 'ਚ ਸਿਆਸੀ ਮੀਟਿੰਗਾਂ ਤੇ ਨਾਲ ਹੀ ਨਸ਼ਿਆਂ ਵਿਰੁੱਧ ਵੱਡੀ ਰੈਲੀ ਕੱਢੀ ਜਾ ਸਕਦੀ ਹੈ। 

3 ਅਪ੍ਰੈਲ ਤੱਕ ਲੁਧਿਆਣਾ ਰਹਿਣਗੇ 

ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ 1 ਅਪ੍ਰੈਲ ਨੂੰ ਪੰਜਾਬ ਦੇ ਲੁਧਿਆਣਾ ਪਹੁੰਚ ਰਹੇ ਹਨ। ਉਹ ਫਿਰੋਜ਼ਪੁਰ ਰੋਡ 'ਤੇ ਹੋਟਲ ਕਿੰਗਜ਼ ਵਿਲਾ ਵਿਖੇ ਉਪ ਚੋਣ ਸੰਬੰਧੀ ਸੂਬਾ ਲੀਡਰਸ਼ਿਪ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਲਗਭਗ 2 ਤੋਂ 3 ਘੰਟੇ ਚੱਲੇਗੀ।  2 ਅਪ੍ਰੈਲ ਨੂੰ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਘੁਮਾਰ ਮੰਡੀ 'ਚ ਨਸ਼ਿਆਂ ਵਿਰੁੱਧ ਰੈਲੀ ਵੀ ਕਰਨਗੇ। ਰੈਲੀ ਤੋਂ ਬਾਅਦ ਉਹ ਇਨਡੋਰ ਸਟੇਡੀਅਮ 'ਚ ਵਿਦਿਆਰਥੀਆਂ ਨਾਲ ਮੁਲਾਕਾਤ ਕਰਨਗੇ। 3 ਅਪ੍ਰੈਲ ਨੂੰ ਆਈ.ਟੀ.ਆਈ. ਕਾਲਜ ਵਿੱਚ ਨਵੀਆਂ ਮਸ਼ੀਨਾਂ ਦਾ ਨਿਰੀਖਣ ਕੀਤਾ ਜਾਵੇਗਾ।

ਛੇਤੀ ਹੋਵੇਗਾ ਤਾਰੀਕ ਦਾ ਐਲਾਨ 

ਸੰਸਦ ਮੈਂਬਰ ਤੇ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਕਿਹਾ ਕਿ ਕੱਲ੍ਹ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੀ ਸਮੁੱਚੀ ਲੀਡਰਸ਼ਿਪ ਸ਼ਹਿਰ ਵਿੱਚ ਹੋਵੇਗੀ। 2 ਅਪ੍ਰੈਲ ਨੂੰ ਘੁਮਾਰ ਮੰਡੀ ਵਿੱਚ ਨਸ਼ਿਆਂ ਵਿਰੁੱਧ ਇੱਕ ਰੈਲੀ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜ਼ਿਮਨੀ ਚੋਣ ਮਈ ਮਹੀਨੇ ਹੋਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਜਲਦੀ ਹੀ ਤਾਰੀਕ ਦਾ ਐਲਾਨ ਕਰੇਗਾ। ਅਰੋੜਾ ਨੇ ਕਿਹਾ ਕਿ ਉਹ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਵਿਚਕਾਰ ਜਾ ਰਹੇ ਹਨ। 'ਆਪ' ਸਰਕਾਰ ਨੂੰ ਲੋਕਾਂ ਦਾ ਸਮਰਥਨ ਵੀ ਮਿਲ ਰਿਹਾ ਹੈ। ਪ੍ਰਸ਼ਾਸਨ ਪਹਿਲਾਂ ਹੀ ਉਨ੍ਹਾਂ ਲੋਕਾਂ 'ਤੇ ਨਜ਼ਰ ਰੱਖ ਰਿਹਾ ਹੈ ਜੋ ਚੋਣਾਂ ਦੌਰਾਨ ਮਾਹੌਲ ਖਰਾਬ ਕਰਨ ਦੀ ਸੰਭਾਵਨਾ ਰੱਖਦੇ ਹਨ ਕਿਉਂਕਿ ਅਜਿਹੇ ਲੋਕ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧਤ ਨਹੀਂ ਹੁੰਦੇ।

ਇਹ ਵੀ ਪੜ੍ਹੋ