LUDHIANA: ਬੱਸ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, ਇੱਕ ਦੀ ਮੌਤ, ਇੱਕ ਗੰਭੀਰ ਜਖਮੀ

ਬੱਸ ਡਰਾਈਵਰ ਨੇ ਦਲੀਪ ਦੇ ਸਿਰ 'ਤੇ ਟਾਇਰ ਚੜ੍ਹਾਂ ਦਿੱਤਾ। ਜੱਦ ਕੀ ਇਸ ਹਾਦਸੇ 'ਚ ਉਸ ਦੇ ਸਾਥੀ ਅਰਵਿੰਦ ਦੀਆਂ ਬਾਹਾਂ ਅਤੇ ਲੱਤਾਂ ਟੁੱਟ ਗਈਆਂ। ਮ੍ਰਿਤਕ ਦੀ ਪਛਾਣ ਦਲੀਪ ਵਾਸੀ ਬੱਡੇਵਾਲ ਰੋਡ ਵਜੋਂ ਹੋਈ ਹੈ।

Share:

ਸ਼ੁੱਕਰਵਾਰ ਸ਼ਾਮ ਕਰੀਬ 4 ਵਜੇ ਲੁਧਿਆਣਾ ਦੇ ਦੱਖਣੀ ਬਾਈਪਾਸ 'ਤੇ ਇੱਕ ਬੱਸ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਕੁਚਲ ਦਿੱਤਾ। ਹਾਦਸੇ 'ਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੌਜਵਾਨ ਦੀਆਂ ਬਾਹਾਂ ਅਤੇ ਲੱਤਾਂ ਟੁੱਟ ਗਈਆਂ। ਘਟਨਾ ਤੋਂ ਬਾਅਦ ਡਰਾਈਵਰ ਬੱਸ ਨੂੰ ਮੌਕੇ 'ਤੇ ਛੱਡ ਕੇ ਫਰਾਰ ਹੋ ਗਿਆ। ਰਾਹਗੀਰਾਂ ਨੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ।

ਓਵਰਟੇਕ ਕਰਦੇ ਹੋਏ ਹੋਇਆ ਹਾਦਸਾ

ਮ੍ਰਿਤਕ ਦੇ ਰਿਸ਼ਤੇਦਾਰ ਮੁਕੇਸ਼ ਨੇ ਦੱਸਿਆ ਕਿ ਦਲੀਪ ਕਿਸੇ ਕੰਮ ਲਈ ਮਲੇਰਕੋਟਲਾ ਜਾ ਰਿਹਾ ਸੀ। ਅਚਾਨਕ ਇੱਕ ਨਿੱਜੀ ਬੱਸ ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਨਾਲ ਓਵਰਟੇਕ ਕਰਦੇ ਹੋਏ ਉਸਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਉਸ ਨੇ ਦੱਸਿਆ ਕਿ ਦਲੀਪ ਪੀਓਪੀ ਦਾ ਕੰਮ ਕਰਦਾ ਸੀ। ਉਸ ਦੀਆਂ 2 ਬੇਟੀਆਂ ਅਤੇ ਇਕ ਬੇਟਾ ਹੈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਹਾਦਸੇ ਤੋਂ ਤੁਰੰਤ ਬਾਅਦ, ਜਦੋਂ ਉਹ ਮੌਕੇ ਵਾਰਦਾਤ ਤੇ ਪਹੁੰਚਿਆ ਤਾਂ ਉਸਨੇ ਐਂਬੂਲੈਂਸ ਨੂੰ ਬੁਲਾਇਆ, ਪਰ ਐਂਬੂਲੈਂਸ ਦੇ ਡਰਾਈਵਰਾਂ ਨੇ ਉਸਨੂੰ ਕਿਹਾ ਕਿ ਉਹ ਰੁੱਝੇ ਹੋਏ ਹਨ।

ਮੌਕੇ ਤੋਂ ਬੱਸ ਡਰਾਈਵਰ ਫਰਾਰ

ਮੁਕੇਸ਼ ਅਨੁਸਾਰ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਬੱਸ ਚਾਲਕ ਭੱਜ ਚੁੱਕਾ ਸੀ। ਰਾਹਗੀਰਾਂ ਨੇ ਉਸ ਦੀ ਬੱਸ ਦੀਆਂ ਚਾਬੀਆਂ ਖੋਹ ਲਈਆਂ ਸਨ। ਸਰਾਭਾ ਨਗਰ ਥਾਣਾ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ