Ludhiana: ਦੁਕਾਨਦਾਰਾਂ ਵਿਚਾਲੇ ਹੋਈ ਖੂਨੀ ਝੜਪ, ਦੋਵੇਂ ਧਿਰਾਂ ਦੇ 9 ਵਿਅਕਤੀ ਜ਼ਖਮੀ

ਲਵੀਸ਼ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ। ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਜਿਵੇਂ ਹੀ ਲਵਿਸ਼ ਆਪਣੀ ਦੁਕਾਨ 'ਤੇ ਵਾਪਸ ਆਇਆ ਤਾਂ ਗੁਆਂਢੀ ਦੁਕਾਨਦਾਰ ਆਪਣੇ ਨੌਕਰਾਂ ਅਤੇ ਹੋਰ ਸਾਥੀਆਂ ਨਾਲ ਉਸ ਦੀ ਦੁਕਾਨ 'ਚ ਦਾਖਲ ਹੋ ਗਿਆ। ਉਹ ਆਪਣੇ ਨਾਲ ਕੁਝ ਅਣਪਛਾਤੇ ਵਿਅਕਤੀ ਲੈ ਕੇ ਆਇਆ, ਜਿਨ੍ਹਾਂ ਨੇ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

Share:

Punjab News: ਲੁਧਿਆਣਾ ਦੇ ਚੌੜਾ ਬਾਜ਼ਾਰ 'ਚ ਬੀਤੀ ਰਾਤ ਦੋ ਦੁਕਾਨਦਾਰਾਂ ਵਿਚਾਲੇ ਖੂਨੀ ਝੜਪ ਹੋ ਗਈ। ਦੋਵੇਂ ਦੁਕਾਨਦਾਰ ਕਾਸਮੈਟਿਕਸ ਦਾ ਸਾਮਾਨ ਵੇਚਦੇ ਹਨ। ਗ੍ਰਾਹਕਾਂ ਨੂੰ ਆਵਾਜ ਦੇ ਕੇ ਬੁਲਾਉਣ ਨੂੰ ਲੈ ਕੇ ਦੁਕਾਨ ਦੇ ਬਾਹਰ ਦੋਵਾਂ ਦੀ ਲੜਾਈ ਹੋ ਗਈ। ਇਕ ਦੁਕਾਨਦਾਰ ਦੇ ਕਰਿੰਦੇ ਨੇ ਪਹਿਲਾਂ ਸ਼ਾਮ 5 ਵਜੇ ਦੂਜੇ ਦੁਕਾਨਦਾਰ ਦੇ ਕਰਿੰਦੇ 'ਤੇ ਹਮਲਾ ਕਰ ਦਿੱਤਾ ਸੀ। ਉਸ ਸਮੇਂ ਮਾਮਲਾ ਸੁਲਝ ਗਿਆ ਸੀ।

ਰਾਤ 9 ਵਜੇ ਦੋਵਾਂ ਧਿਰਾਂ ਵਿੱਚ ਫਿਰ ਤੋਂ ਝਗੜਾ ਹੋ ਗਿਆ। ਇਸ ਖੂਨੀ ਝੜਪ 'ਚ ਕੁੱਲ 9 ਲੋਕ ਜ਼ਖਮੀ ਹੋਏ ਹਨ। ਲੜਾਈ '4 ਔਰਤਾਂ ਅਤੇ 5 ਪੁਰਸ਼ ਜ਼ਖਮੀ ਹੋ ਗਏ। ਦੋਵਾਂ ਧਿਰਾਂ ਵੱਲੋਂ ਥਾਣਾ ਕੋਤਵਾਲੀ ਨੂੰ ਸ਼ਿਕਾਇਤ ਦਿੱਤੀ ਗਈ ਹੈ।

ਪਹਿਲੀ ਧਿਰ ਦੇ ਆਰੋਪ

ਜਾਣਕਾਰੀ ਦਿੰਦੇ ਹੋਏ ਪਹਿਲੀ ਧਿਰ ਦੀ ਜ਼ਖਮੀ ਟਿਪਸੀ ਨੇ ਦੱਸਿਆ ਕਿ ਉਸ ਦੀ ਚੌੜਾ ਬਾਜ਼ਾਰ 'ਚ ਕਾਸਮੈਟਿਕਸ ਦੀ ਦੁਕਾਨ ਹੈ। ਐਤਵਾਰ ਸ਼ਾਮ ਨੂੰ ਬਾਜ਼ਾਰ 'ਚ ਭੀੜ ਹੋਣ ਕਾਰਨ ਉਸ ਦੀ ਦੁਕਾਨ ਦੇ ਕਰਿੰਦੇ ਲਵੀਸ਼ ਵੱਲੋਂ ਆਵਾਜ ਦੇ ਕੇ ਗ੍ਰਾਹਕਾਂ ਨੂੰ ਦੁਕਾਨ 'ਤੇ ਬੁਲਾਉਣ 'ਤੇ ਗੁਆਂਢੀ ਦੁਕਾਨਦਾਰ ਨੇ ਉਸ ਨਾਲ ਬਹਿਸ ਕੀਤੀ। ਇਸ ਤੋਂ ਬਾਅਦ ਗੁਆਂਢੀ ਦੁਕਾਨਦਾਰ ਨੇ ਲਵੀਸ਼ ਨਾਲ ਲੜਾਈ ਸ਼ੁਰੂ ਕਰ ਦਿੱਤੀ।

ਲਵੀਸ਼ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ। ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਜਿਵੇਂ ਹੀ ਲਵਿਸ਼ ਆਪਣੀ ਦੁਕਾਨ 'ਤੇ ਵਾਪਸ ਆਇਆ ਤਾਂ ਗੁਆਂਢੀ ਦੁਕਾਨਦਾਰ ਆਪਣੇ ਨੌਕਰਾਂ ਅਤੇ ਹੋਰ ਸਾਥੀਆਂ ਨਾਲ ਉਸ ਦੀ ਦੁਕਾਨ 'ਚ ਦਾਖਲ ਹੋ ਗਿਆ। ਉਹ ਆਪਣੇ ਨਾਲ ਕੁਝ ਅਣਪਛਾਤੇ ਵਿਅਕਤੀ ਲੈ ਕੇ ਆਇਆ, ਜਿਨ੍ਹਾਂ ਨੇ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਟਿਪਸੀ, ਉਸਦੀ ਭੈਣ ਅੰਜਲੀ, ਉਸ ਦੀ ਮਾਂ ਰਿੰਮੀ ਖੁਰਾਣਾ ਅਤੇ ਜੀਜਾ ਗੌਰਵ ਗੰਭੀਰ ਜ਼ਖਮੀ ਹੋ ਗਏ। ਜਿਸ ਨੇ ਹਸਪਤਾਲ ਤੋਂ ਮੈਡੀਕਲ ਕਰਵਾਇਆ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਹਸਪਤਾਲ ਵਿੱਚ ਵੀ ਇੱਕ ਦੂਜੇ ਨੂੰ ਦਿੱਤੀਆਂ ਧਮਕੀਆਂ

ਉਧਰ ਦੂਜੇ ਪਾਸੇ ਤੋਂ ਗੁਆਂਢੀ ਦੁਕਾਨਦਾਰ ਗੀਤਾਂਸ਼ੂ ਨੇ ਦੱਸਿਆ ਕਿ ਉਸ ਦੇ ਗੁਆਂਢੀ ਦੁਕਾਨਦਾਰ ਨੇ ਸਾਥੀਆਂ ਸਮੇਤ ਉਸ ’ਤੇ ਹਮਲਾ ਕੀਤਾ ਹੈ। ਜ਼ਖਮੀਆਂ ਵਿਚ ਗੀਤਾਂਸ਼ੂ, ਉਸ ਦਾ ਵੱਡਾ ਭਰਾ ਸਾਹਿਲ ਖੁਰਾਣਾ, ਮਾਂ ਸੀਮਾ ਖੁਰਾਣਾ ਅਤੇ ਦੁਕਾਨ ਦੇ ਕਰਮਚਾਰੀ ਦਿਲਾਵਰ ਅਤੇ ਰਾਕੇਸ਼ ਸ਼ਾਮਲ ਹਨ। ਦੱਸ ਦਈਏ ਕਿ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਵੀ ਦੋਵੇਂ ਧਿਰਾਂ ਇਕ-ਦੂਜੇ ਨੂੰ ਧਮਕੀਆਂ ਅਤੇ ਗਾਲੀ-ਗਲੋਚ ਕਰਦੀਆਂ ਰਹੀਆਂ।

ਇਹ ਵੀ ਪੜ੍ਹੋ

Tags :