Ludhiana: ਬਾਈਕ ਸਵਾਰ ਬਦਮਾਸ਼ਾਂ ਨੇ ਆਰਟੀਫੀਸ਼ੀਅਲ ਜਿਊਲਰੀ ਕਾਰੋਬਾਰੀ ਨੂੰ ਲੁੱਟਿਆ, ਤੇਜ਼ਧਾਰ ਹਥਿਆਰ ਨਾਲ ਕੀਤਾ ਜ਼ਖਮੀ

ਟਿੱਬਾ ਥਾਣੇ ਦੇ ਐਸਐਚਓ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਪੁਰਾਣੀ ਦੁਸ਼ਮਣੀ ਦਾ ਜਾਪਦਾ ਹੈ। ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਹ ਹਮਲਾ ਕਾਲੋਨੀ ਦੇ ਅੰਦਰ ਹੋਇਆ।

Share:

Punjab News: ਲੁਧਿਆਣਾ ਦੇ ਥਾਣਾ ਟਿੱਬਾ ਅਧੀਨ ਪੈਂਦੇ ਇਲਾਕੇ ਗੁਰੂ ਨਾਨਕ ਅਸਟੇਟ ਵਿੱਚ 2 ਬਦਮਾਸ਼ਾਂ ਨੇ ਆਰਟੀਫੀਸ਼ੀਅਲ ਜਿਊਲਰੀ ਦਾ ਕਾਰੋਬਾਰ ਕਰਨ ਵਾਲੇ ਇੱਕ ਕਾਰੋਬਾਰੀ ਨੂੰ ਲੁੱਟ ਲਿਆ। ਕਾਰੋਬਾਰੀ ਦੀ ਪਹਿਚਾਣ ਅਰੁਣ ਵੱਜੋਂ ਹੋਈ ਹੈ। ਉਹ ਆਪਣੀ ਪਤਨੀ ਸਮੇਤ ਦਿੱਲੀ ਤੋਂ ਲੁਧਿਆਣਾ ਰੇਲਵੇ ਸਟੇਸ਼ਨ ਆਇਆ ਸੀ ਅਤੇ ਕਿਰਾਏ 'ਤੇ ਆਟੋ ਲੈ ਕੇ ਟਿੱਬਾ ਰੋਡ 'ਤੇ ਘਰ ਦੇ ਕੋਲ ਉਤਰ ਗਿਆ। ਕਾਰੋਬਾਰੀ ਦੇ ਘਰ ਤੋਂ ਕਰੀਬ 10 ਕਦਮ ਦੀ ਦੂਰੀ 'ਤੇ ਦੋ ਬਾਈਕ ਸਵਾਰ ਬਦਮਾਸ਼ ਆਏ ਅਤੇ ਉਸ ਦੇ ਹੱਥੋਂ ਬੈਗ ਖੋਹ ਲਿਆ।

ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਕਾਰੋਬਾਰੀ ਨੇ ਜਦੋਂ ਬਦਮਾਸ਼ਾਂ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਦਮਾਸ਼ ਉਸ ਦੀ ਪਤਨੀ ਨੂੰ ਧੱਕਾ ਦੇ ਕੇ ਫਰਾਰ ਹੋ ਗਏ। ਅਰੁਣ ਦੇ ਹੱਥ ਅਤੇ ਮੱਥੇ 'ਤੇ ਗੰਭੀਰ ਸੱਟਾਂ ਲੱਗੀਆਂ। ਜਦੋਂ ਅਰੁਣ ਦੇ ਪਿਤਾ ਨੇ ਘਰ ਦੇ ਨੇੜੇ ਬਦਮਾਸ਼ਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਧਮਕੀਆਂ ਦਿੱਤੀਆਂ। ਜ਼ਖਮੀ ਹਾਲਤ 'ਚ ਅਰੁਣ ਨੂੰ ਲੋਕਾਂ ਦੀ ਮਦਦ ਨਾਲ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਕਾਰੋਬਾਰੀ ਦੀ ਕੀਤੀ ਕੁੱਟਮਾਰ ਪੈਸਿਆਂ ਵਾਲਾ ਬੈਗ ਵੀ ਖੋਹਿਆ

ਜਾਣਕਾਰੀ ਦਿੰਦੇ ਹੋਏ ਅਰੁਣ ਦੇ ਭਰਾ ਅਕਸ਼ੈ ਨੇ ਦੱਸਿਆ ਕਿ ਦਿੱਲੀ ਤੋਂ ਉਸ ਦਾ ਭਰਾ ਆਪਣੀ ਪਤਨੀ ਰਿਤਿਕਾ ਨਾਲ ਤੜਕੇ ਸਟੇਸ਼ਨ ਤੋਂ ਘਰ ਆ ਰਿਹਾ ਸੀ। ਉਨ੍ਹਾਂ ਨੇ ਰੇਲਵੇ ਸਟੇਸ਼ਨ ਦੇ ਬਾਹਰੋਂ ਇੱਕ ਆਟੋ ਕਿਰਾਏ 'ਤੇ ਲਿਆ। ਆਟੋ ਚਾਲਕ ਨੇ ਜਿਵੇਂ ਹੀ ਉਸ ਨੂੰ ਘਰ ਤੋਂ ਕਰੀਬ 10 ਕਦਮ ਦੂਰ ਉਤਾਰਿਆ ਤਾਂ ਬਾਈਕ 'ਤੇ ਆਏ ਦੋ ਬਦਮਾਸ਼ਾਂ ਨੇ ਉਸ ਦੇ ਭਰਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਨੇ ਉਸ ਕੋਲੋਂ ਬੈਗ ਖੋਹ ਲਿਆ ਜਿਸ ਵਿਚ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਸੀ।

ਜਾਂਚ ਸ਼ੁਰੂ

ਟਿੱਬਾ ਥਾਣੇ ਦੇ ਐਸਐਚਓ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਪੁਰਾਣੀ ਦੁਸ਼ਮਣੀ ਦਾ ਜਾਪਦਾ ਹੈ। ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਹ ਹਮਲਾ ਕਾਲੋਨੀ ਦੇ ਅੰਦਰ ਹੋਇਆ। ਹਮਲਾਵਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ