Ludhiana: ਦੋਸਤ ਦੀ ਭੈਣ ਨੂੰ ਪਰੇਸ਼ਾਨ ਕਰਨ ਤੋਂ ਰੋਕਿਆ ਤਾਂ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕੀਤਾ ਕਤਲ

ਮ੍ਰਿਤਕ ਨੌਜਵਾਨ ਦੀ ਪਛਾਣ ਰਾਹੁਲ ਵਾਸੀ ਥਾਣਾ ਸਿਵਲ ਲਾਈਨ ਵਜੋਂ ਹੋਈ ਹੈ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਇਕ ਸਾਲ ਪਹਿਲਾਂ ਵੀ ਮ੍ਰਿਤਕ ਰਾਹੁਲ ਦਾ ਉਕਤ ਹਮਲਾਵਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ।

Share:

ਲੁਧਿਆਣਾ ਦੇ ਰਘੁਬੀਰ ਪਾਰਕ ਵਿਖੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਬਦਮਾਸ਼ ਨੌਜਵਾਨ ਦੇ ਦੋਸਤ ਦੀ ਭੈਣ ਦਾ ਰਸਤਾ ਰੋਕ ਕੇ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਉਸੇ ਸਮੇਂ ਲੜਕੀ ਦਾ ਭਰਾ ਅਤੇ ਉਸਦਾ ਦੋਸਤ ਉੱਥੇ ਪਹੁੰਚ ਗਏ। ਜਦੋਂ ਉਸ ਨੇ ਉਕਤ ਨੌਜਵਾਨਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਬਦਮਾਸ਼ ਬੁਲੇਟ ਬਾਈਕ 'ਤੇ ਫ਼ਰਾਰ ਹੋ ਗਏ। ਹਮਲੇ ਵਿੱਚ ਲੜਕੀ ਦਾ ਭਰਾ ਵੀ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਤੋਂ ਤੁਰੰਤ ਬਾਅਦ ਰਾਹੁਲ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਗਏ। ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਡੀਐਮਸੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਹਸਪਤਾਲ ਪਹੁੰਚ ਗਏ।

 

ਸੀਸੀਟੀਵੀ ਫੁਟੇਜ ਆਈ ਸਾਹਮਣੇ

ਘਟਨਾ ਤੋਂ ਬਾਅਦ ਇੱਕ ਸੀਸੀਟੀਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੋਵੇਂ ਬਦਮਾਸ਼ ਬੁਲੇਟ ਬਾਈਕ 'ਤੇ ਭੱਜਦੇ ਨਜ਼ਰ ਆ ਰਹੇ ਹਨ। ਪਿੱਛੇ ਤੋਂ ਇੱਕ ਬਾਈਕ ਸਵਾਰ ਉਨ੍ਹਾਂ ਨੂੰ ਫੜਨ ਲਈ ਬੁਲਾ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਹੈਬੋਵਾਲ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਨਾਕਾਬੰਦੀ ਕਰ ਦਿੱਤੀ ਹੈ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਫੋਟੋ 'ਚ ਨਜ਼ਰ ਆ ਰਹੇ ਬੁਲੇਟ ਦੇ ਪਿੱਛੇ ਬੈਠੇ ਨੌਜਵਾਨ ਦਾ ਨਾਂ ਦਾਨਿਸ਼ ਹੈ। ਉਸ ਨੇ ਹੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ।

 

ਜਲਦ ਫੜੇ ਜਾਣਗੇ ਮੁਲਜ਼ਮ

ਏਸੀਪੀ ਵੈਭਵ ਸਹਿਗਲ ਨੇ ਕਿਹਾ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਬਦਮਾਸ਼ਾਂ ਨੇ ਨੌਜਵਾਨ ਦੀ ਹੱਤਿਆ ਕਿਉਂ ਕੀਤੀ। ਹਮਲਾਵਰਾਂ ਦੇ ਫੜੇ ਜਾਣ ਤੋਂ ਬਾਅਦ ਹੀ ਪੁਲਿਸ ਇਸ ਮਾਮਲੇ ਦੇ ਅਸਲ ਕਾਰਨਾਂ ਬਾਰੇ ਦੱਸ ਸਕੇਗੀ। ਜਲਦੀ ਹੀ ਬਦਮਾਸ਼ ਫੜੇ ਜਾਣਗੇ। ਜਾਣਕਾਰੀ ਹੈ ਕਿ ਪੁਲਿਸ ਨੇ ਹਮਲਾ ਕਰਨ ਵਾਲੇ ਨੌਜਵਾਨ ਨੂੰ ਹੁਣੇ ਹੀ ਫੜਿਆ ਹੈ ਪਰ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ

Tags :