Ludhiana: ਬੇਕਰੀ ਦੇ ਗੋਦਾਮ 'ਚ ਧਮਾਕੇ ਨਾਲ ਅਚਾਨਕ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਹੋਇਆ ਸੁਆਹ

ਫਾਇਰ ਬ੍ਰਿਗੇਡ ਅਧਿਕਾਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਇੱਕ ਸਾਈਕਲ ਸੜ ਕੇ ਸੁਆਹ ਹੋ ਗਿਆ। ਤੇਲ ਜ਼ਿਆਦਾ ਹੋਣ ਕਾਰਨ ਅੱਗ ਤੇਜੀ ਨਾਲ ਫੈਲੀ ਗਈ।

Share:

ਹਾਈਲਾਈਟਸ

  • ਜਿਸ ਥਾਂ 'ਤੇ ਬੇਕਰੀ ਚੱਲ ਰਹੀ ਸੀ, ਉੱਥੇ ਕੋਈ ਕਾਰੀਗਰ ਮੌਜੂਦ ਨਹੀਂ ਸੀ

Punjab News: ਲੁਧਿਆਣਾ ਦੇ ਗਣੇਸ਼ ਨਗਰ ਇਲਾਕੇ 'ਚ ਬੇਕਰੀ ਦੇ ਗੋਦਾਮ 'ਚ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਗੋਦਾਮ 'ਚ ਮਜ਼ਦੂਰ ਗੈਸ ਸਿਲੰਡਰ 'ਤੇ ਖਾਣਾ ਬਣਾ ਰਿਹਾ ਸੀ ਜਿਸ ਦੌਰਾਨ ਅਚਾਨਕ ਧਮਾਕਾ ਹੋ ਗਿਆ। ਗੋਦਾਮ ਵਿੱਚ ਪਏ ਤੇਲ ਦੇ ਟੀਨਾਂ ਕਾਰਨ ਅੱਗ ਤੇਜੀ ਨਾਲ ਫੈਲ ਗਈ। ਹਾਲਾਂਕਿ ਹਾਦਸੇ ਦੇ ਸਮੇਂ ਮੌਕੇ 'ਤੇ ਕੋਈ ਵੀ ਮੌਜੂਦ ਨਹੀਂ ਸੀ। ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਘਟਨਾ ਵਾਲੀ ਥਾਂ 'ਤੇ ਫਾਇਰ ਅਫ਼ਸਰ ਰਜਿੰਦਰ ਕੁਮਾਰ ਨੇ ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਫਾਇਰ ਕਰਮੀਆਂ ਨੇ ਬੇਕਰੀ ਦੇ ਅੰਦਰੋਂ 3 ਸਿਲੰਡਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਲੋਕਾਂ ਨੇ ਇਲਾਕਾ ਪੁਲਿਸ ਨੂੰ ਵੀ ਸੂਚਿਤ ਕੀਤਾ, ਪਰ ਉਹ ਘਟਨਾ ਵਾਲੀ ਥਾਂ 'ਤੇ ਨਹੀਂ ਪਹੁੰਚੀ।

ਆਸ-ਪਾਸ ਦੇ ਲੋਕ ਹੋਏ ਇਕੱਠੇ  

ਜਾਣਕਾਰੀ ਦਿੰਦਿਆਂ ਬੇਕਰੀ ਮਾਲਕ ਦਿਲਸ਼ਾਦ ਅੰਸਾਰੀ ਨੇ ਦੱਸਿਆ ਕਿ ਉਸ ਦੀ ਗੋਦਾਮ ਦੇ ਬਾਹਰ ਦੁਕਾਨ ਹੈ। ਮਜ਼ਦੂਰ ਗੋਦਾਮ ਵਿੱਚ ਖਾਣਾ ਬਣਾ ਰਹੇ ਸਨ। ਅਚਾਨਕ ਧਮਾਕੇ ਦੀ ਆਵਾਜ਼ ਆਈ। ਇਸ ਦੌਰਾਨ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਜਿਸ ਥਾਂ 'ਤੇ ਬੇਕਰੀ ਚੱਲ ਰਹੀ ਸੀ, ਉੱਥੇ ਕੋਈ ਕਾਰੀਗਰ ਮੌਜੂਦ ਨਹੀਂ ਸੀ। ਹਾਦਸੇ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ। ਫਾਇਰ ਬ੍ਰਿਗੇਡ ਅਧਿਕਾਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਇੱਕ ਸਾਈਕਲ ਸੜ ਕੇ ਸੁਆਹ ਹੋ ਗਿਆ। ਤੇਲ ਜ਼ਿਆਦਾ ਹੋਣ ਕਾਰਨ ਅੱਗ ਤੇਜੀ ਨਾਲ ਫੈਲੀ ਗਈ।

ਇਹ ਵੀ ਪੜ੍ਹੋ