Ludhiana: ਚੱਲਦੀ ਬੱਸ ਨੂੰ ਲੱਗੀ ਅੱਗ,ਡਰਾਈਵਰ ਅਤੇ ਉਸਦੇ ਸਾਥੀ ਨੇ ਛਲਾਂਗ ਲਗਾ ਬਚਾਈ ਆਪਣੀ ਜਾਨ

ਦੂਜੇ ਪਾਸੇ ਥਾਣਾ ਲਾਡੋਵਾਲ ਦੇ ਐਸਐਚਓ ਲਵਦੀਪ ਸਿੰਘ ਨੇ ਦੱਸਿਆ ਕਿ ਮਾਮਲਾ ਫਿਲੌਰ ਦਾ ਹੈ। ਇਸ ਕਾਰਨ ਜਲੰਧਰ ਜ਼ਿਲ੍ਹਾ ਪੁਲਿਸ ਮਾਮਲੇ ਦੀ ਜਾਂਚ ਕਰੇਗੀ।

Share:

ਹਾਈਲਾਈਟਸ

  • ਡਰਾਈਵਰ ਬੱਸ ਨੂੰ ਇੰਦੌਰ ਤੋਂ ਮੋਡੀਫਾਈ ਕਰਵਾ ਕੇ ਸ੍ਰੀਨਗਰ ਲਿਜਾ ਰਿਹਾ ਸੀ

ਦੇਰ ਰਾਤ ਲੁਧਿਆਣਾ ਅਤੇ ਜਲੰਧਰ ਦੀ ਸਰਹੱਦ 'ਤੇ ਸਤਲੁਜ ਦਰਿਆ ਪੁਲ 'ਤੇ ਇੱਕ ਮਿੰਨੀ ਸਕੂਲ ਬੱਸ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਡਰਾਈਵਰ ਅਤੇ ਉਸ ਦੇ ਸਾਥੀ ਨੇ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ ਜਿਸ ਨਾਲ ਉਨ੍ਹਾਂ ਦੀ ਜਾਨ ਬੱਚ ਗਈ। ਡਰਾਈਵਰ ਨੇ ਟੋਲ ਪਲਾਜ਼ਾ 'ਤੇ ਜਾ ਕੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਜਾਣਕਾਰੀ ਅਨੁਸਾਰ ਡਰਾਈਵਰ ਬੱਸ ਨੂੰ ਇੰਦੌਰ ਤੋਂ ਮੋਡੀਫਾਈ ਕਰਵਾ ਕੇ ਸ੍ਰੀਨਗਰ ਲਿਜਾ ਰਿਹਾ ਸੀ।

ਇਸ ਕਾਰਨ ਲੱਗੀ ਬੱਸ ਨੂੰ ਅੱਗ

ਬੱਸ ਚਾਲਕ ਅਰਵਿੰਦਰ ਹਰਵਾਲ ਨੇ ਦੱਸਿਆ ਕਿ ਉਹ ਆਪਣੇ ਮਾਮੇ ਦੇ ਲੜਕੇ ਅਜੈ ਨਾਲ ਇੰਦੌਰ ਤੋਂ ਮਿਨੀ ਸਕੂਲ ਬੱਸ ਤਿਆਰ ਕਰਵਾ ਕੇ ਤੋਂ ਸ੍ਰੀਨਗਰ ਜਾ ਰਿਹਾ ਸੀ। ਲੰਬਾ ਸਫ਼ਰ ਹੋਣ ਕਾਰਨ ਬੱਸ ਲਗਾਤਾਰ ਚੱਲ ਰਹੀ ਸੀ। ਇਸ ਕਾਰਨ ਬੱਸ ਦੀਆਂ ਤਾਰਾਂ ਅਤੇ ਬੇਅਰਿੰਗਾਂ ਗਰਮ ਹੋ ਗਈਆਂ। ਅਚਾਨਕ ਬੱਸ ਦੀਆਂ ਖਿੜਕੀਆਂ 'ਚੋਂ ਪਟਾਕੇ ਚੱਲਣੇ ਸ਼ੁਰੂ ਹੋ ਗਏ। ਚੰਗਿਆੜੀ ਬੱਸ ਦੀ ਸੀਟ 'ਤੇ ਡਿੱਗ ਗਈ ਅਤੇ ਇਸ ਤੋਂ ਬਾਅਦ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਅਰਵਿੰਦਰ ਅਤੇ ਅਜੈ ਨੇ ਬੱਸ ਤੋਂ ਛਾਲ ਮਾਰ ਦਿੱਤੀ।

ਟੋਲ ਪਲਾਜ਼ਾ ਤੋਂ ਲਾਡੋਵਾਲ ਥਾਣੇ ਤੱਕ ਲੱਗਾ ਜਾਮ

ਬੱਸ ਨੂੰ ਅੱਗ ਲੱਗਣ ਕਾਰਨ ਟੋਲ ਪਲਾਜ਼ਾ 'ਤੇ ਜਾਮ ਲੱਗ ਗਿਆ। ਟੋਲ ਪਲਾਜ਼ਾ ਤੋਂ ਲਾਡੋਵਾਲ ਥਾਣੇ ਤੱਕ ਵਾਹਨਾਂ ਦਾ ਜਾਮ ਲੱਗ ਗਿਆ। ਬੱਸ ਡਰਾਈਵਰ ਨੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ। ਥਾਣਾ ਫਿਲੌਰ ਅਤੇ ਥਾਣਾ ਲਾਡੋਵਾਲ ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਹੱਦਬੰਦੀ ਕਾਰਨ ਥਾਣਾ ਫਿਲੌਰ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ