Ludhiana: ਟਰੇਨ 'ਚ ਨਾਬਾਲਗ ਨਾਲ ਛੇੜਛਾੜ ਕਰਨ ਵਾਲੇ ਸਿਪਾਹੀ ਖਿਲਾਫ POCSO ਤਹਿਤ ਮਾਮਲਾ ਦਰਜ, ਭੇਜਿਆ ਜੇਲ੍ਹ

ਜੀਆਰਪੀ ਨੇ POCSO ਐਕਟ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਬੁੱਧਵਾਰ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।

Share:

ਹਾਈਲਾਈਟਸ

  • ਨਾਬਾਲਗ ਨੇ ਇਸ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ ਜਿਸ 'ਤੇ ਮੋਬਾਈਲ ਫੋਨ 'ਤੇ ਦਿੱਲੀ ਸਥਿਤ ਰੇਲਵੇ ਅਧਿਕਾਰੀ ਨੂੰ ਇਸ ਦੀ ਸੂਚਨਾ ਦਿੱਤੀ ਗਈ

Crime: ਟਰੇਨ ਵਿੱਚ ਨਾਬਾਲਗ ਨਾਲ ਛੇੜਛਾੜ ਕਰਨ ਵਾਲੇ ਸਿਪਾਹੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਖਿਲਾਫ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਮੁਲਜ਼ਮ ਦੀ ਪਛਾਣ ਮਹੇਸ਼ ਸਿੰਘ ਵਜੋਂ ਹੋਈ ਹੈ ਜੋ ਅੰਮ੍ਰਿਤਸਰ ਬਾਰਡਰ ’ਤੇ ਤਾਇਨਾਤ ਹੌਲਦਾਰ ਹੈ। ਜਾਣਕਾਰੀ ਮੁਤਾਬਕ ਦਿੱਲੀ ਤੋਂ ਪਰਿਵਾਰ ਮੰਗਲਵਾਰ ਨੂੰ ਟਰੇਨ 'ਚ ਅੰਮ੍ਰਿਤਸਰ ਜਾ ਰਿਹਾ ਸੀ। ਇਸ ਦੌਰਾਨ ਟਰੇਨ 'ਚ ਹੀ ਸਫਰ ਕਰ ਰਹੇ ਸਿਪਾਹੀ ਨੇ ਪਰਿਵਾਰ ਦੀ ਨਾਬਾਲਗ ਬੇਟੀ ਨਾਲ ਛੇੜਛਾੜ ਕੀਤੀ। ਨਾਬਾਲਗ ਨੇ ਇਸ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ ਜਿਸ 'ਤੇ ਮੋਬਾਈਲ ਫੋਨ 'ਤੇ ਦਿੱਲੀ ਸਥਿਤ ਰੇਲਵੇ ਅਧਿਕਾਰੀ ਨੂੰ ਇਸ ਦੀ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਦਿੱਲੀ ਜੀਆਰਪੀ ਨੇ ਲੁਧਿਆਣਾ ਜੀਆਰਪੀ ਨੂੰ ਮਾਮਲੇ ਵਿੱਚ ਕਾਰਵਾਈ ਕਰਨ ਲਈ ਕਿਹਾ।

ਸਬੂਤਾਂ ਦੇ ਅਧਾਰ ਤੇ ਕੀਤੀ ਗਈ ਕਾਰਵਾਈ

ਰਾਤ ਕਰੀਬ 11 ਵਜੇ ਜਦੋਂ ਟਰੇਨ ਲੁਧਿਆਣਾ ਪੁੱਜੀ ਤਾਂ ਜੀਆਰਪੀ ਦੀ ਟੀਮ ਨੇ ਮੁਲਜ਼ਮ ਸਿਪਾਹੀ ਮਹੇਸ਼ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲਿਆਂਦਾ। ਜੀਆਰਪੀ ਨੇ ਪੋਕਸੋ ਐਕਟ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਬੁੱਧਵਾਰ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜੀਆਰਪੀ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਸਬੂਤ ਮਿਲਣ ਮਗਰੋਂ ਹੀ ਮੁਲਜ਼ਮ ਸਿਪਾਹੀ ਖ਼ਿਲਾਫ਼ ਕਾਰਵਾਈ ਕੀਤੀ ਗਈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ