Ludhiana: ਇਕ ਦਿਨ 'ਚ 2 ਸਿਲੰਡਰ ਧਮਾਕੇ, 9 ਜ਼ਖਮੀ, ਧਮਾਕੇ ਕਾਰਨ ਛੱਤਾਂ ਡਿੱਗੀਆਂ

ਦੋ ਗੁਆਂਢੀਆਂ ਨੂੰ ਰਘੂਨਾਥ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਪ੍ਰਦੀਪ ਅਤੇ ਦੂਜੇ ਦੀ ਗੁਲਸ਼ਨ ਵਜੋਂ ਹੋਈ ਹੈ। ਪ੍ਰਦੀਪ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਜਦਕਿ ਪੁਲਿਸ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

Share:

ਪੰਜਾਬ ਦੇ ਲੁਧਿਆਣਾ ਵਿੱਚ ਕੱਲ੍ਹ ਦੋ ਥਾਵਾਂ ਤੇ ਸਿਲੰਡਰ ਧਮਾਕੇ ਹੋਏ। ਪਹਿਲਾ ਧਮਾਕਾ ਦੇਰ ਸ਼ਾਮ ਗਿੱਲ ਰੋਡ 'ਤੇ ਇੱਕ ਚਾਹ ਦੀ ਦੁਕਾਨ 'ਤੇ ਹੋਇਆ। ਜਿਸ ਵਿੱਚ 4 ਲੋਕ ਝੁਲਸ ਗਏ। ਝੁਲਸੇ ਹੋਏ ਲੋਕ ਐਸਪੀਐਸ ਹਸਪਤਾਲ ਵਿੱਚ ਦਾਖ਼ਲ ਹਨ। ਇਹ ਧਮਾਕਾ ਫ੍ਰਿਕ ਦਾ ਕੰਪ੍ਰੈਸਰ ਫਟਣ ਤੋਂ ਬਾਅਦ ਹੋਇਆ। ਕੰਪ੍ਰੈਸ਼ਰ ਦੇ ਸਿਲੰਡਰ ਨੂੰ ਅੱਗ ਲੱਗ ਗਈ। 5 ਗੱਡੀਆਂ ਵੀ ਸੜ ਕੇ ਸੁਆਹ ਹੋ ਗਈਆਂ। ਦੂਜਾ ਧਮਾਕਾ ਦੇਰ ਰਾਤ ਦੇਵ ਚੌਕ 'ਤੇ ਕੀਜ਼ ਹੋਟਲ ਦੇ ਪਿੱਛੇ ਇਲਾਕੇ 'ਚ ਹੋਇਆ। ਜਿੱਥੇ 5 ਲੋਕ ਜ਼ਖਮੀ ਹੋ ਗਏ।

ਜਾਣਕਾਰੀ ਮੁਤਾਬਕ ਸੁਸ਼ੀਲ ਆਪਣੇ ਪਰਿਵਾਰ ਨਾਲ ਦੇਵ ਚੌਕ 'ਚ ਰਹਿੰਦਾ ਹੈ। ਉਸ ਦੇ ਵਿਆਹ ਨੂੰ 13 ਸਾਲ ਹੋ ਗਏ ਹਨ ਅਤੇ ਉਸ ਦੇ ਦੋ ਬੱਚੇ ਹਨ। ਉਹ ਹਰ ਰੋਜ਼ ਸ਼ਰਾਬ ਪੀ ਕੇ ਆਪਣੀ ਪਤਨੀ ਕੰਚਨ ਨਾਲ ਝਗੜਾ ਕਰਦਾ ਸੀ। ਪਤਨੀ ਕੰਚਨ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਦੋ ਦਿਨਾਂ ਤੋਂ ਕੰਮ 'ਤੇ ਨਹੀਂ ਗਿਆ। ਬੀਤੀ ਰਾਤ ਉਸ ਨੇ ਕਾਫੀ ਸ਼ਰਾਬ ਪੀਤੀ। ਉਹ ਕਿਸੇ ਗੱਲ ਨੂੰ ਲੈ ਕੇ ਉਸ ਨਾਲ ਝਗੜਾ ਕਰਨ ਲੱਗਾ। ਕੰਚਨ ਨੇ ਦੱਸਿਆ ਕਿ ਸੁਸ਼ੀਲ ਨੇ ਉਸ ਨੂੰ ਅਤੇ ਬੱਚਿਆਂ ਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਸੁਸ਼ੀਲ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਅਤੇ ਅੰਦਰੋਂ ਤਾਲਾ ਲਗਾ ਲਿਆ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ।

 

ਮੌਕੇ ਤੇ ਪੁੱਜੀ ਪੁਲਿਸ

ਕੰਚਨ ਨੇ ਦੱਸਿਆ ਕਿ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਸੂਚਨਾ ਮਿਲਣ ਤੇ ਪੁਲਿਸ ਮੁਲਾਜ਼ਮ ਮੌਕੇ ਤੇ ਪੁੱਜੇ। ਜਿਸ ਨੇ ਸੁਸ਼ੀਲ ਨੂੰ ਕਮਰੇ ਤੋਂ ਬਾਹਰ ਆਉਣ ਲਈ ਕਿਹਾ। ਜਦੋਂ ਪੁਲਿਸ ਮੁਲਾਜ਼ਮਾਂ ਨੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸੁਸ਼ੀਲ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਉਸੇ ਕਮਰੇ ਵਿੱਚ ਇੱਕ ਗੈਸ ਸਿਲੰਡਰ ਵੀ ਪਿਆ ਸੀ। ਅੱਗ ਲੱਗਣ ਕਾਰਨ ਸਿਲੰਡਰ ਫਟ ਗਿਆ।

 

ਧਮਾਕੇ ਕਾਰਨ ਡਿੱਗਿਆ ਲੈਂਟਰ

ਧਮਾਕੇ ਨਾਲ ਨਾਲ ਲੱਗਦੇ ਕਮਰਿਆਂ ਦੀਆਂ ਕੰਧਾਂ ਹਿੱਲ ਗਈਆਂ ਅਤੇ ਲੈਂਟਰਾਂ ਡਿੱਗ ਗਿਆ। ਦੋ ਪੁਲਿਸ ਮੁਲਾਜ਼ਮਾਂ ਦੇ ਨਾਲ ਕਮਰਿਆਂ ਵਿੱਚ ਰਹਿ ਰਹੇ ਦੋ ਵਿਅਕਤੀ ਵੀ ਜ਼ਖ਼ਮੀ ਹੋ ਗਏ। ਸੁਸ਼ੀਲ ਦੀਆਂ ਦੋਵੇਂ ਬਾਹਾਂ ਬੁਰੀ ਤਰ੍ਹਾਂ ਨਾਲ ਝੁਲਸ ਗਈਆਂ। ਉਸ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ

Tags :