ਵਿਵਾਦਾਂ 'ਚ ਘਿਰਿਆ Love Marriage ਆਲਾ ਪੰਡਿਤ, ਜਾਣੋ ਪੂਰਾ ਮਾਮਲਾ 

ਇੱਕ ਪ੍ਰੇਮੀ ਜੋੜੇ ਦਾ ਸਰਟੀਫਿਕੇਟ ਜਦੋਂ ਜੱਜ ਨੇ ਦੇਖਿਆ ਤਾਂ ਕਈ ਤਰ੍ਹਾਂ ਦੇ ਸਵਾਲ ਪੈਦਾ ਹੋਏ। ਬਿਨ੍ਹਾਂ ਤਾਰੀਕ ਤੋਂ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। ਨਾਲ ਹੀ ਗਵਾਹ ਵੀ ਫੋਟੋਆਂ 'ਚ ਨਹੀਂ ਹਨ। ਜਿਸ ਮਗਰੋਂ ਅਦਾਲਤ ਨੂੰ ਸ਼ੱਕ ਹੋਇਆ। 

Share:

ਕਪੂਰਥਲਾ ਵਿਖੇ ਇੱਕ ਪ੍ਰੇਮੀ ਜੋੜੇ ਦਾ ਵਿਆਹ ਕਰਾਉਣ ਵਾਲਾ ਪੰਡਿਤ ਪੁਲਿਸ ਦੀ ਰਾਡਾਰ ਉਪਰ ਆ ਗਿਆ ਹੈ। ਹਾਈ ਕੋਰਟ ਦੇ ਹੁਕਮਾਂ ਅਨੁਸਾਰ ਪੁਲਿਸ ਇ ਪੰਡਿਤ ਦੀ ਭਾਲ 'ਚ ਜੁਟੀ ਹੈ।  ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਐਸਐਸਪੀ ਕਪੂਰਥਲਾ ਨੂੰ ਇਸ ਪੰਡਿਤ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਦਰਅਸਲ ਇੱਕ ਪ੍ਰੇਮੀ ਜੋੜੇ ਨੇ ਸੁਰੱਖਿਆ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਦੋਂ ਜਸਟਿਸ ਸੰਦੀਪ ਮੌਦਗਿਲ ਦੀ ਅਦਾਲਤ ਨੇ ਵਿਆਹ ਦੇ ਕਾਗਜ਼ ਅਤੇ ਫੋਟੋਆਂ ਦੇਖੀਆਂ ਤਾਂ ਸ਼ੱਕ ਹੋਇਆ। ਕਿਉਂਕਿ ਵਿਆਹ ਦਾ ਸਰਟੀਫਿਕੇਟ ਬਿਨਾਂ ਤਾਰੀਕ ਦੇ ਜਾਰੀ ਕੀਤਾ ਗਿਆ। ਇਸਤੋਂ ਇਲਾਵਾ ਲੜਕੀ ਹਾਲ ਹੀ ਵਿੱਚ ਬਾਲਗ ਹੋਈ ਸੀ। ਗਵਾਹਾਂ ਦੇ ਦਸਤਖਤ ਸਰਟੀਫਿਕੇਟਾਂ ‘ਤੇ ਸਨ ਪਰ ਵਿਆਹ ਦੀ ਫੋਟੋ ਵਿੱਚੋਂ ਦੋਵੇਂ ਗਵਾਹ ਗੈਰ ਹਾਜ਼ਰ ਸਨ। ਹਾਈ ਕੋਰਟ ਨੇ ਕਪੂਰਥਲਾ ਦੇ ਐਸਐਸਪੀ ਨੂੰ ਇਹ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਕਿ ਕੀ ਪੰਡਿਤ ਸੁਭਾਸ਼ ਚੰਦਰ ਕਾਨੂੰਨੀ ਤੌਰ ‘ਤੇ ਵਿਆਹ ਕਰਵਾਉਣ ਅਤੇ ਸਰਟੀਫਿਕੇਟ ਜਾਰੀ ਕਰਨ ਲਈ ਅਧਿਕਾਰਤ ਹੈ। ਇਸਦਾ ਪਤਾ ਲਗਾਇਆ ਜਾਵੇ। ਇਸਦੇ ਨਾਲ ਹੀ ਸਬੰਧਤ ਪ੍ਰੇਮੀ ਜੋੜੇ ਨੂੰ ਜਾਰੀ ਕੀਤੇ ਸਰਟੀਫਿਕੇਟ ਦੀ ਵੀ ਜਾਂਚ ਕੀਤੀ ਜਾਵੇ। 

ਪ੍ਰੇਮੀ ਜੋੜੇ ਨੇ ਮੰਗੀ ਸੁਰੱਖਿਆ 

ਪਟੀਸ਼ਨ ‘ਚ ਪ੍ਰੇਮੀ ਜੋੜੇ ਨੇ ਕਿਹਾ ਕਿ ਉਹ ਇਕ-ਦੂਜੇ ਨੂੰ ਪਿਆਰ ਕਰਦੇ ਸਨ ਅਤੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ 21 ਦਸੰਬਰ ਨੂੰ ਪ੍ਰੇਮ ਵਿਆਹ ਕਰਵਾ ਲਿਆ। ਹੁਣ ਉਹਨਾਂ ਨੂੰ ਆਪਣੇ ਪਰਿਵਾਰ ਤੋਂ ਆਪਣੀ ਜਾਨ ਦਾ ਖਤਰਾ ਹੈ। ਸੁਰੱਖਿਆ ਲਈ ਹਾਈ ਕੋਰਟ 'ਚ ਵਿਆਹ ਦਾ ਸਰਟੀਫਿਕੇਟ ਵੀ ਲਾਇਆ ਗਿਆ। ਪ੍ਰੰਤੂ, ਜਦੋਂ ਅਦਾਲਤ ਨੇ ਪੁੱਛਿਆ ਕਿ ਫੋਟੋ ਚੋਂ ਦੋਵੇਂ ਗਵਾਹ ਗਾਇਬ ਕਿਉਂ ਹਨ। ਇਸਦਾ ਪਟੀਸ਼ਨਰ ਦੇ ਵਕੀਲ ਕੋਲ ਕੋਈ ਜਵਾਬ ਨਹੀਂ ਸੀ। ਇਸ ਉਪਰੰਤ ਹਾਈ ਕੋਰਟ ਨੇ ਜਾਂਚ ਦੇ ਹੁਕਮ ਦਿੱਤੇ। 

ਇਹ ਵੀ ਪੜ੍ਹੋ