Lok Sabha elections: ਕਾਂਗਰਸ ਨੇ ਸ਼ੁਰੂ ਕਰਵਾਇਆ ਸੂਬੇ ਵਿੱਚ ਸਰਵੇ,3 ਏਜੰਸੀਆਂ ਜਾਣਗੀਆਂ ਜ਼ਮੀਨੀ ਹਕੀਕਤ

ਇਸ ਸਰਵੇ 'ਚ ਲੋਕਾਂ ਤੋਂ ਕਾਂਗਰਸ ਪਾਰਟੀ ਦੀ ਜ਼ਮੀਨੀ ਸਥਿਤੀ, ਆਪ ਅਤੇ ਕਾਂਗਰਸ ਦੇ ਗਠਜੋੜ ਸਮੇਤ ਕਈ ਨੁਕਤਿਆਂ 'ਤੇ ਰਾਏ ਲਈ ਜਾਵੇਗੀ।

Share:

Punjab News: ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਨੇ ਪੰਜਾਬ ਦੇ ਲੋਕਾਂ ਮੂਡ ਜਾਣਨ ਦੇ ਲਈ ਸਰਵੇ ਕਰ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਇਸਦੀ ਰਿਪੋਰਟ 28 ਫਰਵਰੀ ਤੱਕ ਆ ਜਾਵੇਗੀ। ਦੱਸਣਯੋਗ ਹੈ ਕਿ ਇਹ ਸਰਵੇ 3 ਏਜੰਸੀਆਂ ਦੇ ਸਹਿਯੋਗ ਨਾਲ ਪੂਰੇ ਸੂਬੇ ਵਿੱਚ ਕਰਵਾਇਆ ਜਾ ਰਿਹਾ ਹੈ। ਪਾਰਟੀ ਆਗੂਆਂ ਨੂੰ ਉਮੀਦ ਹੈ ਕਿ ਸਰਵੇ ਤੋਂ ਮਿਲਣ ਵਾਲੀ ਜਾਣਕਾਰੀ ਦੇ ਆਧਾਰ 'ਤੇ ਅੱਗੇ ਦੀ ਰਣਨੀਤੀ ਬਣਾਉਣ ਵਿੱਚ ਆਸਾਨੀ ਹੋਵੇਗੀ।

ਸਰਵੇਖਣ ਇਸ ਲਈ ਵੀ ਅਹਿਮ

ਇਸ ਵਾਰ ਲੋਕ ਸਭਾ ਚੋਣਾਂ ਕੁਝ ਵੱਖਰੇ ਮਾਹੌਲ ਵਿੱਚ ਹੋਣ ਜਾ ਰਹੀਆਂ ਹਨ। ਸੂਬੇ ਵਿੱਚ ਕਾਂਗਰਸ ਪਾਰਟੀ ਦੀ ਆਪਣੀ ਸਰਕਾਰ ਨਹੀਂ ਹੈ। ਇਸ ਦੇ ਨਾਲ ਹੀ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਚੰਡੀਗੜ੍ਹ ਮੇਅਰ ਚੋਣਾਂ ਤੋਂ ਬਾਅਦ ਪੰਜਾਬ 'I.N.D.I.A ਅਲਾਇੰਸ ਇਕੱਠੇ ਰਹੇਗਾ ਜਾਂ ਨਹੀਂ। ਉਧਰ ਕਾਂਗਰਸ ਪਾਰਟੀ ਦੇ ਆਗੂ ਵੀ ਦੋ ਧੜਿਆਂ ਵਿੱਚ ਵੰਡੇ ਹੋਏ ਹਨ।

ਉਮੀਦਵਾਰਾਂ ਲਈ ਚਿਹਾਰਿਆਂ ਦਾ ਖੋਜ ਪੂਰੀ

ਪੰਜਾਬ ਕਾਂਗਰਸ ਦੀ ਚੋਣ ਕਮੇਟੀ ਨੇ ਫੈਸਲਾ ਕਰ ਲਿਆ ਹੈ ਕਿ ਲੋਕ ਸਭਾ ਚੋਣਾਂ ਲਈ ਸੰਭਾਵਿਤ ਉਮੀਦਵਾਰ ਕੌਣ ਹਨ। ਇਸ ਦੇ ਲਈ ਚਿਹਰਿਆਂ ਦੀ ਖੋਜ ਪੂਰੀ ਕਰ ਲਈ ਗਈ ਹੈ। ਹਰੇਕ ਹਲਕੇ ਤੋਂ 5 ਤੋਂ ਵੱਧ ਨਾਵਾਂ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਹੁਣ ਚੋਣ ਲੜਨ ਦੇ ਚਾਹਵਾਨਾਂ ਨੂੰ ਆਪਣਾ ਦਾਅਵਾ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਦੇ ਲਈ ਪਾਰਟੀ ਦੀ ਮੀਟਿੰਗ ਕਰਕੇ ਫੀਸਾਂ ਅਤੇ ਹੋਰ ਗੱਲਾਂ ਦਾ ਫੈਸਲਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਗਲੇ ਹਫ਼ਤੇ ਤੱਕ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ