Lok Sabha Election 2024: ਕਾਂਗਸਰ ਦਾ ਗੜ ਮੰਨੀ ਜਾਣ ਵਾਲੀ ਪਟਿਆਲਾ ਦੀ ਸੀਟ ਨੂੰ ਤੋੜ ਸਕਦੀ ਹੈ ਭਾਜਪਾ! ਕੀ ਹੈ ਮੌਜੂਦਾ ਸਥਿਤੀ

Lok Sabha Election 2024: ਕੈਪਟਨ ਅਮਰਿੰਦਰ ਸਿੰਘ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਹਨ। ਕੈਪਟਨ ਦੀ ਪਤਨੀ ਪ੍ਰਨੀਤ ਕੌਰ ਵੀ ਸਿਆਸਤ ਵਿੱਚ ਹਨ। ਉਹ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਹਨ। ਪ੍ਰਨੀਤ ਕੌਰ ਮਨਮੋਹਨ ਸਿੰਘ ਮੰਤਰੀ ਮੰਡਲ ਵਿੱਚ ਵਿਦੇਸ਼ ਰਾਜ ਮੰਤਰੀ ਰਹਿ ਚੁੱਕੀ ਹੈ। ਇਸ ਨਾਲ ਭਾਜਪਾ ਉਨ੍ਹਾਂ ਨੂੰ ਪਟਿਆਲਾ ਸੀਟ 'ਤੇ ਇਕ ਵਾਰ ਫਿਰ ਮੌਕਾ ਦੇ ਸਕਦੀ ਹੈ।

Share:

Lok Sabha Election 2024: ਪੰਜਾਬ ਰਾਜ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਸ਼ਾਹੀ ਸੀਟ ਮੰਨੀ ਜਾਣ ਵਾਲੀ ਪਟਿਆਲਾ ਸੀਟ ਕਾਂਗਰਸ ਦਾ ਗੜ ਮੰਨੀ ਜਾਂਦੀ ਹੈ ਕਿਉਕਿ ਇਸ ਸੀਟ ਤੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਸਭ ਤੋਂ ਵੱਧ ਦਬਦਬਾ ਹੈ। ਜਦਕਿ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਹੁਣ ਤੱਕ ਸਭ ਤੋਂ ਵੱਧ ਵਾਰ ਇਸ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਹੈ। ਪਰ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਇਸ ਸੀਟ ਤੇ ਜਿੱਤ ਹਾਸਲ ਕਰਨਾ ਆਸਾਨ ਨਹੀਂ ਹੋਵੇਗਾ ਕਿਉਕਿ ਪ੍ਰਨੀਤ ਕੌਰ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਹਨ।

ਕਾਂਗਰਸ ਲਈ ਚਣੌਤੀ

ਪਿਛਲੀਆਂ ਪੰਜ ਚੋਣਾਂ ਵਿੱਚ ਕਾਂਗਰਸ ਨੇ ਚਾਰ ਵਾਰ ਇਸ ਸੀਟ ਤੇ ਜਿੱਤ ਹਾਸਲ ਕੀਤੀ ਹੈ। ਇਸ ਵਾਰ ਇਸ ਸੀਟ ਤੋਂ ਭਾਜਪਾ ਲਈ ਸੰਭਾਵਿਤ ਖਿਡਾਰੀ ਵਜੋਂ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਦਾ ਨਾਂ ਅੱਗੇ ਹੈ। ਜੇਕਰ ਪ੍ਰਨੀਤ ਕੌਰ ਭਾਜਪਾ ਦੇ ਵੱਲੋਂ ਚੋਣ ਮੈਦਾਨ ਵਿੱਚ ਉੱਤਰਦੇ ਹਨ ਤਾਂ ਕਾਂਗਰਸ ਦੇ ਲਈ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣਾ ਚੁਣੌਤੀ ਹੋਵੇਗਾ। ਕਾਂਗਰਸ ਦਾ ਵੀ ਇਹੀ ਹਾਲ ਹੈ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਹਨ। ਕੈਪਟਨ ਦੀ ਪਤਨੀ ਪ੍ਰਨੀਤ ਕੌਰ ਵੀ ਸਿਆਸਤ ਵਿੱਚ ਹਨ। ਉਹ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਹਨ। ਪ੍ਰਨੀਤ ਕੌਰ ਮਨਮੋਹਨ ਸਿੰਘ ਮੰਤਰੀ ਮੰਡਲ ਵਿੱਚ ਵਿਦੇਸ਼ ਰਾਜ ਮੰਤਰੀ ਰਹਿ ਚੁੱਕੀ ਹੈ। ਇਸ ਨਾਲ ਭਾਜਪਾ ਉਨ੍ਹਾਂ ਨੂੰ ਪਟਿਆਲਾ ਸੀਟ 'ਤੇ ਇਕ ਵਾਰ ਫਿਰ ਮੌਕਾ ਦੇ ਸਕਦੀ ਹੈ।

ਇਹ ਹੈ ਕਾਂਗਰਸ ਦੀ ਮੌਜੂਦਾ ਸਥਿਤੀ

ਹਾਲਾਂਕਿ ਕਾਂਗਰਸ ਉਮੀਦਵਾਰ ਵਜੋਂ ਫਿਲਹਾਲ ਸਥਿਤੀ ਬਹੁਤੀ ਸਪੱਸ਼ਟ ਨਹੀਂ ਹੈ, ਪਰ ਸੰਗਰੂਰ ਤੋਂ ਸਾਬਕਾ ਸੰਸਦ ਮੈਂਬਰ ਵਿਜੇ ਇੰਦਰ ਸਿੰਗਲਾ ਨੇ ਟਿਕਟ ਲਈ ਦਾਅਵਾ ਪੇਸ਼ ਕੀਤਾ ਹੈ। ਉਹ ਇੱਥੋਂ ਦੇ ਹੀ ਵਸਨੀਕ ਹਨ। ਉਨ੍ਹਾਂ ਦੇ ਪਿਤਾ ਮਰਹੂਮ ਸੰਤਰਾਮ ਸਿੰਗਲਾ ਪਟਿਆਲਾ ਸੰਸਦੀ ਸੀਟ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਸਮਾਣਾ ਤੋਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਨੂੰ ਸੰਭਾਵੀ ਖਿਡਾਰੀ ਵਜੋਂ ਦੇਖਿਆ ਜਾ ਰਿਹਾ ਹੈ। ਹਰਦਿਆਲ ਕੰਬੋਜ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ