Lok Sabha Elaection 2024 : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਮਜਬੂਤ, ਹੈਰਾਨ ਕਰਨ ਵਾਲੇ ਆਂਕੜੇ ਆ ਰਹੇ ਸਾਹਮਣੇ

ਪੰਜਾਬ ਵਿੱਚ ਹਰ ਪਾਰਟੀ ਵੱਖਰੇ ਤੌਰ ’ਤੇ ਚੋਣ ਲੜ ਰਹੀ ਹੈ। ਇਸ ਸਮੇਂ ਬਣ ਹਾਲਾਤਾਂ ਦੇ ਅਨੁਸਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ 6 ਸੀਟਾਂ ਜਿੱਤਦੀ ਨਜ਼ਰ ਆ ਰਹੀ ਹੈ। 3 ਸੀਟਾਂ 'ਤੇ ਕਾਂਗਰਸ, 3 ਸੀਟਾਂ 'ਤੇ ਭਾਜਪਾ ਅਤੇ 1 ਸੀਟ 'ਤੇ ਅਕਾਲੀ ਦਲ ਜਿੱਤਦਾ ਨਜ਼ਰ ਆ ਰਿਹਾ ਹੈ।

Share:

ਹਾਈਲਾਈਟਸ

  • ਸਾਰੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਹਨ

Punjab News: ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਦੇਸ਼ ਭਰ ਵਿੱਚ 7 ​​ਪੜਾਵਾਂ ਵਿੱਚ ਚੋਣਾਂ ਹੋਣਗੀਆਂ। ਸਾਰੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਹਨ। ਭਾਜਪਾ ਇਸ ਵਾਰ 400 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ 13 ਲੋਕ ਸਭਾ ਸੀਟਾਂ ਹਨ। 'ਆਪ' ਸਾਰੀਆਂ 13 ਸੀਟਾਂ 'ਤੇ ਚੋਣ ਲੜ ਰਹੀ ਹੈ। ਕੇਜਰੀਵਾਲ ਨੇ ਕਾਂਗਰਸ ਨਾਲ ਗਠਜੋੜ ਨਹੀਂ ਕੀਤਾ ਹੈ। ਭਾਜਪਾ ਨੇ ਵੀ ਅਕਾਲੀ ਦਲ ਨਾਲ ਗਠਜੋੜ ਦੀ ਗੱਲ ਕੀਤੀ ਪਰ ਗੱਲ ਸਿਰੇ ਨਾ ਚੜ੍ਹ ਸਕੀ। ਭਾਵ ਪੰਜਾਬ ਵਿੱਚ ਹਰ ਪਾਰਟੀ ਵੱਖਰੇ ਤੌਰ ’ਤੇ ਚੋਣ ਲੜ ਰਹੀ ਹੈ। ਇਸ ਸਮੇਂ ਬਣ ਹਾਲਾਤਾਂ ਦੇ ਅਨੁਸਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ 6 ਸੀਟਾਂ ਜਿੱਤਦੀ ਨਜ਼ਰ ਆ ਰਹੀ ਹੈ। 3 ਸੀਟਾਂ 'ਤੇ ਕਾਂਗਰਸ, 3 ਸੀਟਾਂ 'ਤੇ ਭਾਜਪਾ ਅਤੇ 1 ਸੀਟ 'ਤੇ ਅਕਾਲੀ ਦਲ ਜਿੱਤਦਾ ਨਜ਼ਰ ਆ ਰਿਹਾ ਹੈ।

ਪੰਜਾਬ ਦੀਆਂ 13 ਸੀਟਾਂ ਦੀ ਮੌਜੂਦਾ ਸਥਿਤੀ

ਆਪ -6 ਸੀਟਾਂ 
ਕਾਂਗਰਸ-3 ਸੀਟਾਂ
ਭਾਜਪਾ-3 ਸੀਟਾਂ 
ਅਕਾਲੀ ਦਲ -1 ਸੀਟ

ਤਿੰਨ ਵੱਡੇ ਖਿੱਤਿਆਂ ਵਿੱਚ ਵੰਡੀ ਸਿਆਸਤ

ਪੰਜਾਬ ਦੀ ਸਿਆਸਤ ਤਿੰਨ ਵੱਡੇ ਖਿੱਤਿਆਂ ਮਾਝਾ, ਦੁਆਬ ਅਤੇ ਮਾਲਵਾ ਵਿੱਚ ਵੰਡੀ ਹੋਈ ਹੈ। ਪੱਛਮ ਤੋਂ ਪੂਰਬ ਵੱਲ ਵਧਦੇ ਹੋਏ ਅਜੋਕੇ ਪੰਜਾਬ ਦਾ ਮਾਝਾ ਖੇਤਰ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਪੈਂਦਾ ਹੈ। ਫਿਰ ਸ਼ੁਰੂ ਹੁੰਦਾ ਹੈ ਦੁਆਬੇ ਦਾ ਖੇਤਰ, ਦੋ ਦਰਿਆਵਾਂ (ਦੋ ਆਬ) ਦੇ ਵਿਚਕਾਰ ਦੀ ਧਰਤੀ, ਜੋ ਬਿਆਸ ਦਰਿਆ ਤੋਂ ਸ਼ੁਰੂ ਹੋ ਕੇ ਸਤਲੁਜ ਦਰਿਆ ਤੱਕ ਜਾਂਦੀ ਹੈ। ਸਤਲੁਜ ਤੋਂ ਪਾਰ ਦੇ ਇਲਾਕੇ ਨੂੰ ਮਾਲਵਾ ਕਿਹਾ ਜਾਂਦਾ ਹੈ।

ਮਾਝੇ ਦੀਆਂ ਤਿੰਨ ਸੀਟਾਂ ਦੀ ਸਥਿਤੀ

ਗੁਰਦਾਸਪੁਰ: ਇਹ ਸੀਟ ਫਿਲਹਾਲ ਭਾਜਪਾ ਕੋਲ ਹੈ। ਇਸ ਵਾਰ ਦਿਨੇਸ਼ ਸਿੰਘ ਬੱਬੂ ਨੂੰ ਭਾਜਪਾ ਦੀ ਟਿਕਟ ਮਿਲੀ ਹੈ। 2019 'ਚ ਇੱਥੋਂ ਭਾਜਪਾ ਦੇ ਸੰਨੀ ਦਿਓਲ ਨੇ ਜਿੱਤ ਹਾਸਲ ਕੀਤੀ ਸੀ। ਇਸ ਸੀਟ ਤੋਂ ਕਾਂਗਰਸ ਦੇ ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ ਅਤੇ ਭਾਜਪਾ ਦੇ ਵਿਨੋਦ ਖੰਨਾ ਸੰਸਦ ਮੈਂਬਰ ਰਹਿ ਚੁੱਕੇ ਹਨ। ਫਿਲਹਾਲ ਇਹ ਸੀਟ ਇੱਕ ਵਾਰ ਫਿਰ ਭਾਜਪਾ ਦੇ ਹੱਕ ਵਿੱਚ ਜਾਂਦੀ ਨਜ਼ਰ ਆ ਰਹੀ ਹੈ।
ਅੰਮ੍ਰਿਤਸਰ: ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਦੋ ਵਾਰ ਐਮਪੀ ਰਹਿ ਚੁੱਕੇ ਹਨ। ਔਜਲਾ ਨੇ 2019 ਦੀਆਂ ਚੋਣਾਂ ਵਿੱਚ ਹਰਦੀਪ ਸਿੰਘ ਪੁਰੀ ਨੂੰ ਹਰਾਇਆ ਸੀ। ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਸੀਟ ਤੋਂ ਤਿੰਨ ਵਾਰ ਸੰਸਦ ਮੈਂਬਰ ਬਣ ਚੁੱਕੇ ਹਨ। ਇਸ ਵਾਰ ਭਾਜਪਾ ਨੇ ਤਰਨਜੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਹੈ। ਆਪ ਨੇ ਕੁਲਦੀਪ ਸਿੰਘ ਧਾਲੀਵਾਲ ਨੂੰ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਨੇ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਫਿਲਹਾਲ ਭਾਜਪਾ ਇਹ ਸੀਟ ਜਿੱਤਦੀ ਨਜ਼ਰ ਆ ਰਹੀ ਹੈ।
ਖਡੂਰ ਸਾਹਿਬ: 2019 ਵਿੱਚ ਇਹ ਸੀਟ ਕਾਂਗਰਸ ਦੇ ਜਸਬੀਰ ਸਿੰਘ ਗਿੱਲ ਨੇ ਜਿੱਤੀ ਸੀ। ਇਸ ਤੋਂ ਪਹਿਲਾਂ ਇਹ ਸੀਟ ਦੋ ਵਾਰ ਅਕਾਲੀ ਦਲ ਕੋਲ ਸੀ। ਹੁਣ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਪਾਰਟੀਆਂ ਪਛੜ ਗਈਆਂ ਹਨ। ਆਪ ਨੇ ਲਾਲਜੀਤ ਸਿੰਘ ਭੁੱਲਰ ਨੂੰ ਟਿਕਟ ਦਿੱਤੀ ਹੈ ਅਤੇ ਉਹ ਦੌੜ ਵਿੱਚ ਸਭ ਤੋਂ ਅੱਗੇ ਜਾਪਦੇ ਹਨ।

ਦੋਆਬ ਖੇਤਰ ਦੀਆਂ ਸੀਟਾਂ ਦੀ ਸਥਿਤੀ

ਜਲੰਧਰ : ਕਾਂਗਰਸ ਦਾ ਮਜ਼ਬੂਤ ​​ਗੜ੍ਹ ਹੈ। ਕਾਂਗਰਸ ਇੱਥੇ 15 ਵਾਰ ਜਿੱਤ ਚੁੱਕੀ ਹੈ ਪਰ ਇਹ ਚੋਣ ਵੱਖਰੀ ਹੈ। 'ਆਪ' ਦੇ ਸੁਸ਼ੀਲ ਕੁਮਾਰ ਰਿੰਕੂ ਨੇ 2023 ਦੀ ਉਪ ਚੋਣ ਜਿੱਤੀ ਸੀ। ਪਾਰਟੀ ਨੇ ਜਲੰਧਰ ਤੋਂ 'ਆਪ' ਦੇ ਮੌਜੂਦਾ ਸਾਂਸਦ ਸੁਸ਼ੀਲ ਰਿੰਕੂ ਨੂੰ ਫਿਰ ਟਿਕਟ ਦਿੱਤੀ ਪਰ ਟਿਕਟ ਮਿਲਣ ਤੋਂ ਬਾਅਦ ਉਹ ਭਾਜਪਾ 'ਚ ਸ਼ਾਮਲ ਹੋ ਗਏ ਅਤੇ ਭਾਜਪਾ ਨੇ ਵੀ ਉਨ੍ਹਾਂ ਨੂੰ ਜਲੰਧਰ ਤੋਂ ਟਿਕਟ ਦਿੱਤੀ ਪਰ ਸੁਸ਼ੀਲ ਰਿੰਕੂ ਜਲੰਧਰ ਸੀਟ ਤੋਂ ਜਿੱਤਦੇ ਨਜ਼ਰ ਨਹੀਂ ਆ ਰਹੇ। ਇਹ ਸੀਟ ਕਾਂਗਰਸ ਦੇ ਹੱਕ ਵਿੱਚ ਆਉਂਦੀ ਨਜ਼ਰ ਆ ਰਹੀ ਹੈ। 
ਹੁਸ਼ਿਆਰਪੁਰ (SC): 2019 'ਚ ਭਾਜਪਾ ਦੇ ਸੋਮ ਪ੍ਰਕਾਸ਼ ਦੀ ਜਿੱਤ ਹੋਈ ਸੀ। ਭਾਜਪਾ ਦੇ ਵਿਜੇ ਸਾਂਪਲਾ 2014 ਵਿੱਚ ਸੰਸਦ ਮੈਂਬਰ ਸਨ। ਕਾਂਸ਼ੀ ਰਾਮ 1996 ਵਿੱਚ ਅਤੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ 1980 ਵਿੱਚ ਵੀ ਇਸ ਸੀਟ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਓਪੀਨੀਅਨ ਪੋਲ ਮੁਤਾਬਕ ਭਾਜਪਾ ਇਹ ਸੀਟ ਮੁੜ ਜਿੱਤਦੀ ਨਜ਼ਰ ਆ ਰਹੀ ਹੈ।
ਆਨੰਦਪੁਰ ਸਾਹਿਬ: 2019 ਵਿੱਚ ਕਾਂਗਰਸ ਦੇ ਮਨੀਸ਼ ਤਿਵਾੜੀ ਇੱਥੋਂ ਜਿੱਤੇ ਸਨ। ਪੰਜਾਬ ਦੀਆਂ ਪਾਰਟੀਆਂ ਨੇ ਅਜੇ ਤੱਕ ਇਸ ਸੀਟ ਤੋਂ ਉਮੀਦਵਾਰ ਨਹੀਂ ਦਿੱਤੇ ਹਨ ਪਰ ਓਪੀਨੀਅਨ ਪੋਲ ਮੁਤਾਬਕ ਕਾਂਗਰਸ ਇਸ ਵਾਰ ਫਿਰ ਤੋਂ ਇਹ ਸੀਟ ਜਿੱਤਦੀ ਨਜ਼ਰ ਆ ਰਹੀ ਹੈ।

ਮਾਲਵੇ ਦੀਆਂ ਸੀਟਾਂ ਦੀ ਸਥਿਤੀ 

ਲੁਧਿਆਣਾ: ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਦੋ ਵਾਰ ਐਮਪੀ ਰਹਿ ਚੁੱਕੇ ਹਨ। ਬਿੱਟੂ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ 'ਚ ਆ ਗਏ ਹਨ। ਰਵਨੀਤ ਸਿੰਘ ਬਿੱਟੂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ। 14 ਅਤੇ 19 ਵਿਚ ਕਾਂਗਰਸ ਦੀ ਟਿਕਟ 'ਤੇ ਜਿੱਤੇ ਸਨ। ਉਹ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਸਨ। ਓਪੀਨੀਅਨ ਪੋਲ ਮੁਤਾਬਕ ਲੁਧਿਆਣਾ ਦੀ ਇਸ ਸੀਟ ਤੋਂ ਕਾਂਗਰਸ ਜਿੱਤ ਦਰਜ ਕਰ ਸਕਦੀ ਹੈ।
ਫਤਿਹਗੜ੍ਹ ਸਾਹਿਬ : 2019 ਵਿੱਚ ਕਾਂਗਰਸ ਦੇ ਡਾ. ਅਮਰ ਸਿੰਘ ਜਿੱਤੇ ਸਨ। 2014 'ਚ ਇੱਥੇ ਆਪ ਨੇ ਜਿੱਤ ਹਾਸਲ ਕੀਤੀ ਸੀ। ਓਪੀਨੀਅਨ ਪੋਲ ਮੁਤਾਬਕ ਮਾਲਵਾ ਖੇਤਰ ਦੀ ਇਹ ਸੀਟ ਆਮ ਆਦਮੀ ਪਾਰਟੀ ਜਿੱਤਦੀ ਨਜ਼ਰ ਆ ਰਹੀ ਹੈ।
ਫਰੀਦਕੋਟ : ਮਾਲਵੇ ਦੀ ਇੱਕ ਹੋਰ ਸੀਟ ਜਿਸ ਨੂੰ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ। ਭਾਜਪਾ ਦੇ ਹੰਸਰਾਜ ਹੰਸ ਅਤੇ ‘ਆਪ’ ਦੇ ਕਰਮਜੀਤ ਅਨਮੋਲ ਵਿਚਾਲੇ ਸਿੱਧਾ ਮੁਕਾਬਲਾ ਹੈ। 2019 'ਚ ਇੱਥੋਂ ਕਾਂਗਰਸ ਦੇ ਮੁਹੰਮਦ ਸਦੀਕ ਨੇ ਜਿੱਤ ਹਾਸਲ ਕੀਤੀ ਸੀ। ਪ੍ਰਕਾਸ਼ ਸਿੰਘ ਬਾਦਲ ਇਕ ਵਾਰ ਅਤੇ ਸੁਖਬੀਰ ਸਿੰਘ ਬਾਦਲ ਤਿੰਨ ਵਾਰ ਇਸ ਸੀਟ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਓਪੀਨੀਅਨ ਪੋਲ ਮੁਤਾਬਕ 'ਆਪ' ਇਹ ਸੀਟ ਜਿੱਤ ਸਕਦੀ ਹੈ।
ਫ਼ਿਰੋਜ਼ਪੁਰ: ਇਹ ਸੁਖਬੀਰ ਸਿੰਘ ਬਾਦਲ ਦੀ ਸੀਟ ਹੈ। ਇੱਥੇ 6 ਵਾਰ ਅਕਾਲੀ ਦਲ ਦੇ ਐਮਪੀ ਸੁਖਬੀਰ ਬਾਦਲ 2019 ਦੀਆਂ ਚੋਣਾਂ ਜਿੱਤੇ ਸਨ। ਓਪੀਨੀਅਨ ਪੋਲ ਮੁਤਾਬਕ ਇਸ ਵਾਰ ਆਮ ਆਦਮੀ ਪਾਰਟੀ ਇੱਥੋਂ ਜਿੱਤ ਦਰਜ ਕਰ ਸਕਦੀ ਹੈ।
ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ​​ਕਿਲ੍ਹਾ ਹੈ। ਹਰਸਿਮਰਤ ਕੌਰ ਬਾਦਲ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੀ ਹੈ। ‘ਆਪ’ ਨੇ ਇੱਥੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਟਿਕਟ ਦਿੱਤੀ ਹੈ। ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਅਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਓਪੀਨੀਅਨ ਪੋਲ ਮੁਤਾਬਕ ਇੱਕ ਵਾਰ ਫਿਰ ਇਹ ਸੀਟ ਅਕਾਲੀ ਦਲ ਦੇ ਹਿੱਸੇ ਜਾ ਸਕਦੀ ਹੈ।
ਸੰਗਰੂਰ: 2019 ਵਿੱਚ ਇਹ ਸੀਟ ਭਗਵੰਤ ਮਾਨ ਨੇ ਜਿੱਤੀ ਸੀ, ਜੋ ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਹਨ। ਇਸ ਵਾਰ 'ਆਪ' ਨੇ ਪੰਜਾਬ ਸਰਕਾਰ 'ਚ ਮੰਤਰੀ ਰਹੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਟਿਕਟ ਦਿੱਤੀ ਹੈ। ਭਗਵੰਤ ਮਾਨ ਦੇ ਅਸਤੀਫੇ ਤੋਂ ਬਾਅਦ ਹੋਈਆਂ ਜ਼ਿਮਨੀ ਚੋਣਾਂ ਵਿੱਚ ਅਕਾਲੀ ਦਲ ਦੇ ਸਿਮਰਨਜੀਤ ਸਿੰਘ ਮਾਨ ਇੱਥੋਂ ਜਿੱਤ ਕੇ ਸੰਸਦ ਮੈਂਬਰ ਬਣੇ ਸਨ। ਓਪੀਨੀਅਨ ਪੋਲ ਮੁਤਾਬਕ ਇਹ ਸੀਟ 'ਆਪ' ਦੇ ਖਾਤੇ 'ਚ ਜਾ ਸਕਦੀ ਹੈ।
ਪਟਿਆਲਾ: ਇੱਥੋਂ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਸੀਟ ਤੋਂ ਸਾਂਸਦ ਰਹਿ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਤਾਂ ਪਰਨੀਤ ਕੌਰ ਕਾਂਗਰਸ ਵਿਚ ਹੀ ਰਹੀ। 24ਵੀਂਆਂ ਚੋਣਾਂ ਤੋਂ ਠੀਕ ਪਹਿਲਾਂ ਪ੍ਰਨੀਤ ਕੌਰ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਅਤੇ ਭਾਜਪਾ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਹੈ। ਪਟਿਆਲਾ ਸੀਟ 2014 ਵਿੱਚ ਆਮ ਆਦਮੀ ਪਾਰਟੀ ਨੇ ਜਿੱਤੀ ਸੀ। ਓਪੀਨੀਅਨ ਪੋਲ ਮੁਤਾਬਕ 'ਆਪ' ਇਕ ਵਾਰ ਫਿਰ ਤੋਂ ਇਹ ਸੀਟ ਜਿੱਤ ਸਕਦੀ ਹੈ। ‘ਆਪ’ ਨੇ ਇੱਥੋਂ ਡਾ. ਬਲਵੀਰ ਸਿੰਘ ਨੂੰ ਟਿਕਟ ਦਿੱਤੀ ਹੈ। 

ਇਹ ਵੀ ਪੜ੍ਹੋ