Lok ok Sabha Election 2024: ਪੰਜਾਬ ਦੀਆਂ ਤਿੰਨ ਸੀਟਾਂ 'ਤੇ ਸ੍ਰੀ ਮੁਕਤਸਰ ਸਾਹਿਬ ਦੇ ਚਾਰ ਆਗੂਆਂ ਦਾ ਭਵਿੱਖ ਦਾਅ 'ਤੇ ਲੱਗਿਆ 

Punjab Lok Sabha Election 2024 ਸਾਰੀਆਂ ਪਾਰਟੀਆਂ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਲਗਭਗ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਮੁਕਤਸਰ ਦੇ ਵਸਨੀਕ ਚਾਰ ਵੱਡੇ ਆਗੂ ਚੋਣਾਂ ਵਿੱਚ ਹਿੱਸਾ ਲੈ ਰਹੇ ਹਨ। ਲੁਧਿਆਣਾ ਤੋਂ ਚੋਣ ਲੜਨ ਵਾਲੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਮੁਕਤਸਰ ਦੇ ਹੀ ਰਹਿਣ ਵਾਲੇ ਹਨ। ਜਦੋਂਕਿ ਫ਼ਿਰੋਜ਼ਪੁਰ ਤੋਂ 'ਆਪ' ਨੇ ਜਗਦੀਪ ਸਿੰਘ ਕਾਕਾ ਬਰਾੜ ਨੂੰ ਮੈਦਾਨ 'ਚ ਉਤਾਰਿਆ ਹੈ।

Share:

Punjab Lok Sabha Election 2024: ‘ਆਪ’, ਕਾਂਗਰਸ ਅਤੇ ਅਕਾਲੀ ਦਲ ਨੇ ਸੂਬੇ ਦੀਆਂ ਤਿੰਨ ਲੋਕ ਸਭਾ ਸੀਟਾਂ ’ਤੇ ਮੁਕਤਸਰ ਦੇ ਚਾਰ ਵੱਡੇ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਵਿੱਚ ਬਠਿੰਡਾ ਸੀਟ ਤੋਂ ਅਕਾਲੀ ਦਲ ਦੀ ਸਾਬਕਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਆਹਮੋ-ਸਾਹਮਣੇ ਹਨ। ਦੋਵੇਂ ਮੁਕਤਸਰ ਦੇ ਰਹਿਣ ਵਾਲੇ ਹਨ।

ਕਾਕਾ ਬਰਾੜ ਆਪ ਵੱਲੋਂ ਫਿਰੋਜਪੁਰ ਤੋਂ ਲੜਨਗੇ ਚੋਣ

ਕਾਂਗਰਸ ਨੇ ਸੂਬਾ ਕਾਂਗਰਸ ਪ੍ਰਧਾਨ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਸੀਟ ਤੋਂ ਉਮੀਦਵਾਰ ਬਣਾਇਆ ਹੈ। ਵੜਿੰਗ ਵੀ ਮੁਕਤਸਰ ਦਾ ਰਹਿਣ ਵਾਲਾ ਹੈ। ਜਦੋਂਕਿ 'ਆਪ' ਨੇ ਮੁਕਤਸਰ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਫ਼ਿਰੋਜ਼ਪੁਰ ਸੀਟ 'ਤੇ ਉਤਾਰਿਆ ਹੈ।

ਇਸ ਧਰਤੀ ਤੇ ਸਿਆਸਤ ਦੇ ਵੱਡੇ ਆਗੂ ਹੋਏ ਪੈਦਾ

ਅਸਲ ਵਿੱਚ ਚਾਲੀ ਮੁਕਤਸਰ ਸਾਹਿਬ ਦੀ ਇਸ ਧਰਤੀ ਨੇ ਪੰਜਾਬ ਦੀ ਸਿਆਸਤ ਵਿੱਚ ਵੱਡੇ ਆਗੂ ਪੈਦਾ ਕੀਤੇ ਹਨ। ਅਕਾਲੀ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਹਰਚਰਨ ਬਰਾੜ ਵੀ ਇਸੇ ਜ਼ਿਲ੍ਹੇ ਦੇ ਸਨ। ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਵੀ ਰਹਿ ਚੁੱਕੀ ਹੈ।

ਸਿਆਸਤ ਦੇ ਬਾਬਾ ਬੋਹੜ ਵੀ ਇੱਥੋਂ ਦੇ ਸਨ

ਅਸਲ ਵਿੱਚ ਚਾਲੀ ਮੁਕਤਸਰ ਸਾਹਿਬ ਦੀ ਇਸ ਧਰਤੀ ਨੇ ਪੰਜਾਬ ਦੀ ਸਿਆਸਤ ਵਿੱਚ ਵੱਡੇ ਆਗੂ ਪੈਦਾ ਕੀਤੇ ਹਨ। ਅਕਾਲੀ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਹਰਚਰਨ ਬਰਾੜ ਵੀ ਇਸੇ ਜ਼ਿਲ੍ਹੇ ਦੇ ਸਨ। ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਵੀ ਰਹਿ ਚੁੱਕੀ ਹੈ।

ਵੱਡੇ-ਵੱਡੇ ਆਗੂ ਹੋਣ ਦੇ ਬਾਵਜੂਦ ਵੀ ਪਛੜਿਆ ਹੈ ਸ੍ਰੀ ਮੁਕਤਸਰ ਸਾਹਿਬ

ਇੰਨੀਆਂ ਨਾਮਵਰ ਸ਼ਖ਼ਸੀਅਤਾਂ ਦੇਣ ਦੇ ਬਾਵਜੂਦ ਵੀ ਮੁਕਤਸਰ ਸਾਹਿਬ ਸੂਬੇ ਦੇ ਉਨ੍ਹਾਂ ਪਛੜੇ ਜ਼ਿਲ੍ਹਿਆਂ ਵਿੱਚ ਗਿਣਿਆ ਜਾਂਦਾ ਹੈ ਜਿੱਥੇ ਕੋਈ ਵੱਡੀ ਇੰਡਸਟਰੀ ਨਹੀਂ ਹੈ। ਭਾਵੇਂ ਇਸ ਜ਼ਿਲ੍ਹੇ ਵਿੱਚ ਵੱਡੇ ਕਿਸਾਨਾਂ ਦਾ ਦਬਦਬਾ ਹੈ, ਫਿਰ ਵੀ ਇੱਥੇ ਕੋਈ ਵੱਡੀ ਖੇਤੀ ਪ੍ਰੋਸੈਸਿੰਗ ਯੂਨਿਟ ਨਹੀਂ ਹਨ। ਪੜ੍ਹਾਈ ਲਈ ਕੋਈ ਅਜਿਹਾ ਕਾਲਜ ਨਹੀਂ ਹੈ ਜਿਸ ਦੀ ਸਾਖ ਚੰਗੀ ਹੋਵੇ।

ਇਹ ਵੀ ਪੜ੍ਹੋ