Lohri Special:ਪੰਜਾਬ ਦੇ ਇੰਨਾਂ ਸ਼ਹਿਰਾਂ ਵਿੱਚ ਮੱਚਦੀ ਲੋਹੜੀ ਦੀ ਧੂਮ

ਲੋਹੜੀ ਦਾ ਤਿਉਹਾਰ ਪੰਜਾਬ ਵਿੱਚ ਬੜੇ ਉਤਸ਼ਾਹ ਅਤੇ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਸ਼ਹਿਰਾਂ ਵਿਚ ਵੱਖ-ਵੱਖ ਥਾਵਾਂ 'ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ।

Share:

ਹਾਈਲਾਈਟਸ

  • ਅੱਜ ਤਹਾਨੂੰ ਅਸੀਂ ਪੰਜਾਬ ਦੇ ਉਨ੍ਹਾਂ ਸ਼ਹਿਰਾਂ ਬਾਰੇ ਦੱਸਣ ਜਾ ਰਹੇ ਹਾਂ ਜਿੱਥੋਂ ਦੀ ਲੋਹੜੀ ਬਹੁਤ ਹੀ ਦੇਖਣਯੋਗ ਹੁੰਦੀ ਹੈ

ਲੋਹੜੀ ਦਾ ਤਿਉਹਾਰ ਪੰਜਾਬ ਵਿੱਚ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਉੱਥੇ ਹੀ ਸਿੱਖ ਧਰਮ ਵਿੱਚ ਲੋਹੜੀ ਨੂੰ ਸਭ ਤੋਂ ਖਾਸ ਮੰਨਿਆ ਜਾਂਦਾ ਹੈ। ਪੰਜਾਬ ਵਿੱਚ ਇਸ ਤਿਉਹਾਰ ਦੀ ਵੱਖਰੀ ਹੀ ਰੌਣਕ ਦੇਖਣ ਨੂੰ ਮਿਲਦੀ ਹੈ। ਇਹ ਤਿਉਹਾਰ ਵਾਢੀ ਦੇ ਸੀਜ਼ਨ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਤੋਂ ਰਾਤਾਂ ਲੰਬੀਆਂ ਅਤੇ ਦਿਨ ਛੋਟੇ ਹੋ ਜਾਂਦੇ ਹਨ। ਅੱਜ ਤਹਾਨੂੰ ਅਸੀਂ ਪੰਜਾਬ ਦੇ ਉਨ੍ਹਾਂ ਸ਼ਹਿਰਾਂ ਬਾਰੇ ਦੱਸਣ ਜਾ ਰਹੇ ਹਾਂ ਜਿੱਥੋਂ ਦੀ ਲੋਹੜੀ ਬਹੁਤ ਹੀ ਦੇਖਣਯੋਗ ਹੁੰਦੀ ਹੈ।

ਅੰਮ੍ਰਿਤਸਰ

ਲੋਹੜੀ ਦੇ ਇਸ ਸ਼ੁਭ ਮੌਕੇ 'ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ। ਗੋਲਡ ਟੈਂਪਲ ਸਿੱਖਾਂ ਦਾ ਪਵਿੱਤਰ ਅਸਥਾਨ ਹੈ। ਇੱਥੇ ਹਰ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਹੜੀ 'ਤੇ ਤੁਸੀਂ ਇਸ ਸਥਾਨ 'ਤੇ ਜ਼ਰੂਰ ਜਾਓ। ਦੇਸ਼-ਵਿਦੇਸ਼ ਤੋਂ ਲੋਕ ਇਸ ਪਵਿੱਤਰ ਅਸਥਾਨ 'ਤੇ ਮੱਥਾ ਟੇਕਣ ਲਈ ਆਉਂਦੇ ਹਨ।

ਲੁਧਿਆਣਾ

ਜੇਕਰ ਤੁਸੀਂ ਸੱਭਿਆਚਾਰਕ ਅਤੇ ਪਰੰਪਰਾਗਤ ਭੇਦ ਜਾਨਣਾ ਚਾਹੁੰਦੇ ਹੋ ਤਾਂ ਲੁਧਿਆਣਾ ਜ਼ਰੂਰ ਜਾਓ। ਲੋਹੜੀ ਵਾਲੇ ਦਿਨ ਤੁਸੀਂ ਲੋਕਾਂ ਨੂੰ ਸੜਕਾਂ 'ਤੇ ਭੰਗੜਾ ਪਾਉਂਦੇ ਦੇਖੋਗੇ। ਲੋਹੜੀ ਦੇ ਮੌਕੇ 'ਤੇ ਇੱਥੇ ਵੱਖ-ਵੱਖ ਨਜ਼ਾਰਾ ਦੇਖਣ ਨੂੰ ਮਿਲਦਾ ਹੈ, ਜੋ ਹਮੇਸ਼ਾ ਤੁਹਾਡੇ ਦਿਲ 'ਚ ਵਸ ਜਾਵੇਗਾ।

ਆਨੰਦਪੁਰ ਸਾਹਿਬ

ਆਨੰਦਪੁਰ ਸਾਹਿਬ ਵੀ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ। ਲੋਹੜੀ ਦੇ ਮੌਕੇ 'ਤੇ ਵੱਡੀ ਗਿਣਤੀ 'ਚ ਸ਼ਰਧਾਲੂ ਅਰਦਾਸ ਕਰਨ ਆਉਂਦੇ ਹਨ। ਇਸ ਦਿਨ ਇੱਥੇ ਇੱਕ ਵੱਖਰੀ ਹੀ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ। ਲੋਹੜੀ ਮਨਾਉਣ ਲਈ ਲੋਕ ਦੂਰ-ਦੂਰ ਤੋਂ ਇੱਥੇ ਆਉਂਦੇ ਹਨ।

ਚੰਡੀਗੜ੍ਹ

ਚੰਡੀਗੜ੍ਹ ਹਰਿਆਣਾ ਅਤੇ ਪੰਜਾਬ ਦੀ ਰਾਜਧਾਨੀ ਵੀ ਹੈ। ਇੱਥੇ ਰੌਕ ਗਾਰਡਨ, ਸੁਖਨਾ ਝੀਲ ਅਤੇ ਰੋਜ਼ ਗਾਰਡਨ ਵਰਗੀਆਂ ਕਈ ਸੈਰ-ਸਪਾਟੇ ਵਾਲੀਆਂ ਥਾਵਾਂ ਹਨ ਜੋ ਇੱਥੇ ਖਿੱਚ ਦਾ ਕੇਂਦਰ ਹਨ। ਲੋਹੜੀ ਵਾਲੇ ਦਿਨ ਇਨ੍ਹਾਂ ਥਾਵਾਂ 'ਤੇ ਲੋਕਾਂ ਦਾ ਇਕੱਠ ਹੁੰਦਾ ਹੈ। ਤੁਸੀਂ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਨੰਦ ਲੈ ਸਕਦੇ ਹੋ।

ਜਲੰਧਰ

ਪੰਜਾਬ ਵਿੱਚ ਜਲੰਧਰ ਵੀ ਘੁੰਮਣ ਲਈ ਇੱਕ ਵਧੀਆ ਵਿਕਲਪ ਹੈ। ਇਹ ਰਾਜ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ। ਲੋਹੜੀ ਵਾਲੇ ਦਿਨ ਇੱਥੇ ਕਈ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਹਨ। ਇਹ ਪ੍ਰੋਗਰਾਮ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ।

ਇਹ ਵੀ ਪੜ੍ਹੋ