Jalandhar: ਮਾਲ ਗੱਡੀ ਗੱਲਤ ਰੂਟ 'ਤੇ ਲਜਾਉਣ ਦੇ ਮਾਮਲੇ 'ਚ ਲੁਧਿਆਣਾ ਹੈੱਡ ਕੁਆਟਰ ਦਾ ਲੋਕੋ ਪਾਇਲਟ ਅਤੇ ਗਾਰਡ ਫ਼ਿਰੋਜ਼ਪੁਰ ਤਲਬ

Jalandhar: ਸਬੰਧਤ ਰੇਲਵੇ ਟ੍ਰੈਫਿਕ ਇੰਸਪੈਕਟਰ ਅਸ਼ੋਕ ਸਿਨਹਾ ਨੇ ਵੀ ਸੁੱਚੀਪਿੰਡ ਸਟੇਸ਼ਨ 'ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਅਤੇ ਗਾਰਡ ਦੇ ਬਿਆਨ ਵੀ ਦਰਜ ਕੀਤੇ। ਦੱਸਿਆ ਜਾ ਰਿਹਾ ਹੈ ਕਿ ਟਰੇਨ ਦੇ ਲੋਕੋ ਪਾਇਲਟ ਨੇ ਉਸ ਨੂੰ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਉਸ ਨੂੰ ਹੁਣ ਫ਼ਿਰੋਜ਼ਪੁਰ ਤਲਬ ਕੀਤਾ ਗਿਆ ਹੈ।

Share:

Jalandhar: ਜਲੰਧਰ ਦੇ ਸੁੱਚੀਪਿੰਡ ਸਥਿਤ ਇੰਡੀਅਨ ਆਇਲ ਸਟੇਸ਼ਨ 'ਤੇ ਸ਼ਨੀਵਾਰ ਨੂੰ ਆ ਰਹੀ ਮਾਲ ਗੱਡੀ ਉਥੇ ਰੁਕਣ ਦੀ ਬਜਾਏ ਸਿੱਧੀ ਪਠਾਨਕੋਟ-ਜੰਮੂ ਰੂਟ 'ਤੇ ਜਾ ਚੜ੍ਹੀ। ਇਸ ਸਬੰਧੀ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਵੱਡੀ ਕਾਰਵਾਈ ਕੀਤੀ ਹੈ। ਸੂਤਰਾਂ ਅਨੁਸਾਰ ਲੁਧਿਆਣਾ ਹੈੱਡ ਕੁਆਟਰ ਦੇ ਲੋਕੋ ਪਾਇਲਟ ਅਤੇ ਗਾਰਡ ਨੂੰ ਅਫਸਰਾਂ ਨੇ ਫ਼ਿਰੋਜ਼ਪੁਰ ਤਲਬ ਕੀਤਾ ਹੈ। ਜੇਕਰ ਉਸ ਨੇ ਸਪੱਸ਼ਟ ਜਵਾਬ ਨਾ ਦਿੱਤਾ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਬੰਧਤ ਰੇਲਵੇ ਟ੍ਰੈਫਿਕ ਇੰਸਪੈਕਟਰ ਅਸ਼ੋਕ ਸਿਨਹਾ ਨੇ ਵੀ ਸੁੱਚੀਪਿੰਡ ਸਟੇਸ਼ਨ 'ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਅਤੇ ਗਾਰਡ ਦੇ ਬਿਆਨ ਵੀ ਦਰਜ ਕੀਤੇ। ਦੱਸਿਆ ਜਾ ਰਿਹਾ ਹੈ ਕਿ ਟਰੇਨ ਦੇ ਲੋਕੋ ਪਾਇਲਟ ਨੇ ਉਸ ਨੂੰ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਉਸ ਨੂੰ ਹੁਣ ਫ਼ਿਰੋਜ਼ਪੁਰ ਤਲਬ ਕੀਤਾ ਗਿਆ ਹੈ।

ਦੱਸ ਦਈਏ ਕਿ ਉਕਤ ਮਾਲ ਗੱਡੀ ਨੂੰ ਹੁਸ਼ਿਆਰਪੁਰ ਦੇ ਮੁਕੇਰੀਆਂ ਰੇਲਵੇ ਸਟੇਸ਼ਨ ਨੇੜੇ ਰੋਕਿਆ ਗਿਆ ਸੀ ਅਤੇ ਉਥੋਂ ਉਕਤ ਪੈਟਰੋਲ ਟੈਂਕਰ ਨੂੰ ਦੁਬਾਰਾ ਜਲੰਧਰ ਭੇਜਿਆ ਗਿਆ ਸੀ। ਮਾਲ ਗੱਡੀ ਵਿਚ ਹਵਾਈ ਜਹਾਜ਼ਾਂ ਵਿਚ ਲੱਦਣ ਲਈ ਤੇਲ ਸੀ। ਜੇਕਰ ਉਕਤ ਰਸਤੇ 'ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

ਕਠੂਆ ਤੋਂ ਬਿਨਾਂ ਡਰਾਈਵਰ ਦੇ ਪੰਜਾਬ ਪਹੁੰਚੀ ਸੀ ਮਾਲ ਗੱਡੀ

ਹਾਲ ਹੀ ਵਿੱਚ ਕਠੂਆ ਤੋਂ ਬਿਨਾਂ ਡਰਾਈਵਰ ਦੇ ਇੱਕ ਮਾਲ ਗੱਡੀ ਪੰਜਾਬ ਪਹੁੰਚੀ ਸੀ। ਇਸ ਸਬੰਧੀ ਰੇਲਵੇ ਨੇ ਕਰੀਬ 6 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ। ਹਾਲ ਹੀ ਵਿੱਚ ਕਠੂਆ ਤੋਂ ਬਿਨਾਂ ਡਰਾਈਵਰ ਦੇ ਇੱਕ ਮਾਲ ਗੱਡੀ ਪੰਜਾਬ ਪਹੁੰਚੀ ਸੀ। ਇਸ ਸਬੰਧੀ ਰੇਲਵੇ ਨੇ ਕਰੀਬ 6 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ।ਗੁਡਜ਼ ਟਰੇਨ 50 ਤੇਲ ਟੈਂਕਰਾਂ ਨੂੰ ਲੈ ਕੇ ਗਾਂਧੀਧਾਮ ਤੋਂ ਰਵਾਨਾ ਹੋਈ ਸੀ। ਜਿਸ ਨੇ ਜਲੰਧਰ ਦੇ ਸੁੱਚੀਪਿੰਡ ਰੇਲਵੇ ਹੌਲਟ ਤੋਂ ਇੰਡੀਅਨ ਆਇਲ ਜਾਣਾ ਸੀ। ਇਸ ਦੌਰਾਨ ਲੁਧਿਆਣਾ ਵਿਖੇ ਉਕਤ ਮਾਲ ਗੱਡੀ ਦਾ ਡਰਾਈਵਰ ਸਵੇਰੇ ਹੀ ਬਦਲ ਦਿੱਤਾ ਗਿਆ। ਜਿਸ ਨੂੰ ਰੇਲ ਗੱਡੀ ਦਾ ਵੱਖਰਾ ਮੀਮੋ ਦਿੱਤਾ ਗਿਆ।

ਟਰੇਨ ਦੇ 47 ਟੈਂਕਰਾਂ 'ਚ ਸੀ ਹਵਾਈ ਜਹਾਜ਼ ਦਾ ਤੇਲ

ਜਿਸ ਤੋਂ ਬਾਅਦ ਜਦੋਂ ਮਾਲ ਗੱਡੀ ਲੁਧਿਆਣਾ ਤੋਂ ਰਵਾਨਾ ਹੋਈ ਤਾਂ ਸਟੇਸ਼ਨ ਕੋਡ ਲਿਸਟ ਵੀ ਡਰਾਈਵਰ ਨੂੰ ਦੇ ਦਿੱਤੀ ਗਈ। ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਮਾਲ ਗੱਡੀ ਜਲੰਧਰ ਸੁੱਚੀ ਪਿੰਡ ਇੰਡੀਅਨ ਆਇਲ ਵਿਖੇ ਰੁਕਣੀ ਹੈ। ਜਿਸ ਕਾਰਨ ਉਹ ਮਾਲ ਗੱਡੀ ਲੈ ਕੇ ਪਠਾਨਕੋਟ-ਜੰਮੂ ਰੂਟ 'ਤੇ ਚਲਾ ਗਿਆ। ਡਰਾਈਵਰ ਨੂੰ ਮੁਕੇਰੀਆਂ ਜਾਣ ਤੋਂ ਬਾਅਦ ਪਤਾ ਲੱਗਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਟਰੇਨ ਦੇ 47 ਟੈਂਕਰਾਂ 'ਚ ਹਵਾਈ ਜਹਾਜ਼ ਦਾ ਤੇਲ ਸੀ। ਜਦੋਂਕਿ ਤਿੰਨ ਟੈਂਕਰ ਡੀਜ਼ਲ ਦੇ ਸਨ। ਇੰਨਾ ਹੀ ਨਹੀਂ, ਸੁੱਚੀ ਪਿੰੰਡ ਨੂੰ ਪਾਰ ਕਰਨ ਤੋਂ ਬਾਅਦ ਉਕਤ ਮਾਲ ਗੱਡੀ ਵੀ ਕਾਫੀ ਦੇਰ ਤੱਕ ਅਲਾਵਲਪੁਰ ਵਿਖੇ ਖੜ੍ਹੀ ਰਹੀ। ਜੇਕਰ ਟਾਂਡਾ ਦੇ ਐੱਸਐੱਸ ਨੇ ਉਕਤ ਟਰੇਨ ਦੇ ਡਰਾਈਵਰ ਨੂੰ ਸਮੇਂ ਸਿਰ ਸੂਚਿਤ ਨਾ ਕੀਤਾ ਹੁੰਦਾ ਤਾਂ ਇਹ ਟਰੇਨ ਪਠਾਨਕੋਟ ਨੂੰ ਪਾਰ ਕਰ ਜਾਂਦੀ। 

ਇਹ ਵੀ ਪੜ੍ਹੋ