Punjab News: ਗੁਰਦਾਸਪੁਰ ਦੇ ਪਿੰਡ 'ਚ ਦੇਖਿਆ ਗਿਆ ਸ਼ੇਰ, ਇਲਾਕੇ ਚ ਦਹਿਸ਼ਤ ਦਾ ਮਾਹੌਲ, ਤਲਾਸ਼ ਚ ਜੁੱਟੀ ਵਨ ਵਿਭਾਗ ਦੀ ਟੀਮ

ਪੰਜਾਬ ਦੇ ਗੁਰਦਾਸਪੁਰ 'ਚ ਸ਼ੇਰ ਦੇ ਨਜ਼ਰ ਆਉਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਪੰਚਾਇਤ ਬੁਲਾਈ ਗਈ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਅਤੇ ਆਪਣੇ ਬੱਚਿਆਂ ਦਾ ਧਿਆਨ ਰੱਖਣ। ਸੂਚਨਾ ਮਿਲਦੇ ਹੀ ਜੰਗਲਾਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ। ਸ਼ੇਰ ਦੀ ਭਾਲ ਜਾਰੀ ਹੈ। ਲੋਕਾਂ ਵਿਚ ਕਾਫੀ ਡਰ ਫੈਲ ਗਿਆ ਹੈ। ਜੰਗਲਾਤ ਵਿਭਾਗ ਨੂੰ ਸ਼ੇਰ ਦੇ ਪੈਰਾਂ ਦੇ ਨਿਸ਼ਾਨ ਮਿਲੇ ਹਨ।

Share:

ਪੰਜਾਬ ਨਿਊਜ। ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਭੱਟੀਆਂ ਵਿਖੇ ਵੀਰਵਾਰ ਦੁਪਹਿਰ ਇੱਕ ਕਿਸਾਨ ਵੱਲੋਂ ਸ਼ੇਰ ਨੂੰ ਦੇਖ ਲਏ ਜਾਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜੰਗਲਾਤ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸ਼ੇਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਕਰੀਬ 3 ਵਜੇ ਪਿੰਡ ਦਾ ਕਿਸਾਨ ਮਨਜੀਤ ਸਿੰਘ ਆਪਣੇ ਖੇਤ ਵਿੱਚ ਗਿਆ ਹੋਇਆ ਸੀ ਤਾਂ ਉਸ ਨੇ ਦੇਖਿਆ ਕਿ ਇੱਕ ਪਸ਼ੂ ਉਸ ਦੇ ਪਾਣੀ ਵਾਲੇ ਖੇਤ ਵਿੱਚ ਬੈਠਾ ਸੀ।

ਮਿਲੀ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਨੇ ਪਹਿਲਾਂ ਤਾਂ ਸੋਚਿਆ ਕਿ ਪਹਿਲਾਂ ਵਾਂਗ ਖੇਤ ਵਿੱਚ ਕੋਈ ਆਵਾਰਾ ਕੁੱਤਾ ਬੈਠਾ ਹੈ। ਉਸ ਨੇ ਕੁੱਤੇ ਨੂੰ ਭਜਾਉਣ ਲਈ ਤਾੜੀ ਮਾਰੀ। ਇਸ ਦੌਰਾਨ ਜਦੋਂ ਸ਼ੇਰ ਨੇ ਆਪਣਾ ਸਿਰ ਮੋੜ ਕੇ ਉਸ ਵੱਲ ਦੇਖਿਆ ਤਾਂ ਉਹ ਦੰਗ ਰਹਿ ਗਿਆ। ਇਹ ਜਾਨਵਰ ਹੋਰ ਕੋਈ ਨਹੀਂ ਸਗੋਂ ਖਤਰਨਾਕ ਸ਼ੇਰ ਸੀ।

ਇਹ ਵੀ ਪੜ੍ਹੋ