ਲੁਧਿਆਣਾ 'ਚ ਫੈਕਟਰੀ ਮਾਲਕ ਦੇ ਕਾਤਲਾਂ ਨੂੰ ਉਮਰ ਕੈਦ

2017 'ਚ ਫੈਕਟਰੀ ਦੇ ਅੰਦਰ ਵੜ ਕੇ ਹਮਲਾ ਕੀਤਾ ਗਿਆ ਸੀ। ਮਾਲਕ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਸੀ। ਅਦਾਲਤ ਨੇ ਕੜੀ ਸਜ਼ਾ ਸੁਣਾਈ। 

Share:

ਜ਼ਿਲ੍ਹਾ ਲੁਧਿਆਣਾ ਅਦਾਲਤ ਨੇ ਕਤਲ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। 15 ਜਣਿਆਂ ਨੂੰ ਇਹ ਸਜ਼ਾ ਸੁਣਾਈ ਗਈ ਹੈ।  ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਇੰਦਰਜੀਤ ਸਿੰਘ ਉਰਫ਼ ਭਾਊ ਉਰਫ਼ ਵਿੱਕੀ ਵਾਸੀ ਸਾਹਿਬਜ਼ਾਦਾ ਫ਼ਤਹਿ ਸਿੰਘ ਨਗਰ, ਮਨੂ ਗਰਗ ਉਰਫ਼ ਮਨੂ, ਵਿਸ਼ਾਲ ਸ਼ਰਮਾ ਵਾਸੀ ਕੋਟ ਮੰਗਲ, ਦਲਬੀਰ ਸਿੰਘ ਉਰਫ਼ ਕਾਕਾ ਵਾਸੀ ਪਿੰਡ ਲੋਹਾਰਾ , ਹਰਚਰਨ ਸਿੰਘ ਨਗਰ ਵਾਸੀ ਗੁਰਮੀਤ ਸਿੰਘ ਉਰਫ਼ ਚੀਮਾ, ਦੀਪਕ ਰਾਣਾ, ਗੁਰੂ ਅੰਗਦ ਦੇਵ ਨਗਰ ਵਾਸੀ ਅਸ਼ੋਕ ਕੁਮਾਰ ਉਰਫ਼ ਅਸ਼ੋਕ ਅਤੇ 8 ਹੋਰਨਾਂ ਨੂੰ ਸਜ਼ਾ ਸੁਣਾਈ।  ਸੁਰੱਖਿਆ ਕਾਰਨਾਂ ਕਰਕੇ 30 ਨਵੰਬਰ ਦੀ ਰਾਤ ਪੁਲਿਸ ਨੇ ਸਾਰੇ ਦੋਸ਼ੀਆਂ ਦਾ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ | ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 20-20 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਵੀ ਦਿੱਤਾ ਹੈ।

ਇਹ ਹੈ ਪੂਰਾ ਮਾਮਲਾ 

ਸਰਕਾਰੀ ਵਕੀਲ ਨੇ  ਦੱਸਿਆ ਕਿ ਇਹ ਮਾਮਲਾ ਡਾਬਾ ਵਾਸੀ ਪਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਡਾਬਾ ਵਿਖੇ ਦਰਜ ਕੀਤਾ ਗਿਆ ਸੀ।  3 ਅਕਤੂਬਰ 2017 ਨੂੰ ਰਾਤ ਕਰੀਬ 10 ਵਜੇ ਪਰਮਿੰਦਰ ਆਪਣੇ ਭਰਾ ਗੁਰਚਰਨ ਸਿੰਘ, ਛੋਟੇ ਭਰਾ ਗੁਰਪਾਲ ਸਿੰਘ, ਦੋਸਤ ਬਿੱਟੂ ਕੁਮਾਰ, ਹਰਪ੍ਰੀਤ ਸਿੰਘ ਅਤੇ ਕਮਲਜੀਤ ਸਿੰਘ ਨਾਲ ਗੁਰਪਾਲ ਨਗਰ ਸਥਿਤ ਆਪਣੀ ਫੈਕਟਰੀ ਵਿੱਚ ਬੈਠਾ ਸੀ। ਇਸੇ ਦੌਰਾਨ ਦੋਸ਼ੀ ਅਸ਼ੋਕ ਕੁਮਾਰ ਸਾਰੇ ਦੋਸ਼ੀਆਂ ਅਤੇ 30-40 ਹੋਰ ਵਿਅਕਤੀਆਂ ਨਾਲ ਜ਼ਬਰਦਸਤੀ ਉਸਦੀ ਫੈਕਟਰੀ ਵਿੱਚ ਦਾਖ਼ਲ ਹੋ ਗਿਆ ਸੀ।  ਉਪਰੋਕਤ ਸਾਰੇ ਦੋਸ਼ੀਆਂ ਨੇ ਹੱਥਾਂ 'ਚ ਫੜੇ ਹਥਿਆਰਾਂ ਨਾਲ ਉਥੇ ਮੌਜੂਦ ਸ਼ਿਕਾਇਤਕਰਤਾ ਅਤੇ ਉਸਦੇ ਭਰਾਵਾਂ ਅਤੇ ਸਾਥੀਆਂ 'ਤੇ ਹਮਲਾ ਕਰ ਦਿੱਤਾ ਸੀ। ਦੋਸ਼ੀ ਅਸ਼ੋਕ ਕੁਮਾਰ ਨੇ ਉਸਦੇ ਭਰਾ ਗੁਰਪਾਲ ਸਿੰਘ 'ਤੇ ਸਿਰ 'ਚ ਹਥੌੜੇ ਨਾਲ ਹਮਲਾ ਕੀਤਾ। ਜਿਸ ਕਾਰਨ ਉਸਦਾ ਭਰਾ ਲਹੂ-ਲੁਹਾਨ ਹੋ ਕੇ ਉਥੇ ਹੀ ਡਿੱਗ ਪਿਆ। ਬਾਅਦ 'ਚ ਗੁਰਪਾਲ ਸਿੰਘ ਦੀ ਮੌਤ ਹੋ ਗਈ ਸੀ। 

 

 

ਇਹ ਵੀ ਪੜ੍ਹੋ