ਹੈਲੋ...ਹੈਲੋ...ਦੇਖੀਂ ਥੋਡੇ ਘਰ ਵੱਲ ਤੇਂਦੂਆ ਤਾਂ ਨੀ ਆਇਆ......... 

ਜੰਗਲੀ ਜਾਨਵਰ ਦੇ ਰਿਹਾਇਸ਼ੀ ਇਲਾਕੇ 'ਚ ਆਉਣ ਮਗਰੋਂ ਖੜਕੀਆਂ ਘੰਟੀਆਂ। ਲੋਕ ਇੱਕ-ਦੂਜੇ ਨੂੰ ਫੋਨ ਕਰਕੇ ਪੁੱਛਦੇ ਰਹੇ ਕਿ ਦੇਖਿਓ ਕਿਤੇ ਤੁਹਾਡੇ ਘਰ ਵਾਲੇ ਪਾਸੇ ਤਾਂ ਨੀ ਤੇਂਦੂਆ ਆ ਗਿਆ। ਜੰਗਲਾਤ ਤੇ ਪੁਲਿਸ ਮਹਿਕਮੇ ਨੂੰ ਵੀ ਭਾਜੜਾਂ ਪਈਆਂ। 

Share:

ਹਾਈਲਾਈਟਸ

  • ਜੰਗਲਾਤ ਵਿਭਾਗ
  • ਤੇਂਦੂਆ

ਲੁਧਿਆਣਾ ਦੇ ਸਮਰਾਲਾ ਕਸਬੇ ਦੇ ਪਿੰਡ ਮੰਜਾਲੀਆ 'ਚ ਤੇਂਦੂਆ ਦਿਖਣ ਮਗਰੋਂ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਜਿਸ 'ਚ ਤੇਂਦੂਆ ਸੜਕ 'ਤੇ ਬੈਠਾ ਨਜ਼ਰ ਆ ਰਿਹਾ ਹੈ ਪਰ ਜੰਗਲਾਤ ਵਿਭਾਗ ਦੇ ਅਧਿਕਾਰੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰ ਰਹੇ ਹਨ। ਜੰਗਲਾਤ ਵਿਭਾਗ ਦੀ ਟੀਮ ਸਮਰਾਲਾ ਦੇ ਪਿੰਡ ਮੰਜਾਲੀਆ ਪਹੁੰਚ ਗਈ। ਇੱਥੇ ਤੇਂਦੂਏ ਦੀ ਭਾਲ ਕੀਤੀ ਜਾ ਰਹੀ ਹੈ। ਤੇਂਦੂਆ ਫੜ੍ਹਨ ਲਈ ਪਿੰਜਰਾ ਲਿਆਂਦਾ ਗਿਆ ਹੈ। ਸਥਾਨਕ ਲੋਕਾਂ ਮੁਤਾਬਕ ਵੀਡੀਓ 'ਚ ਦਿਖ ਰਹੀ ਲੋਕੇਸ਼ਨ ਲੁਧਿਆਣਾ ਚੰਡੀਗੜ੍ਹ ਰੋਡ ਦੀ ਹੈ। ਇਹ ਵੀਡੀਓ ਇੱਕ ਕਾਰ ਚਾਲਕ ਨੇ ਬਣਾਈ ਹੈ। ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਸੜਕ 'ਤੇ ਬੈਠੇ ਤੇਂਦੂਏ ਨੂੰ ਦੇਖ ਕੇ ਪਿੱਛੇ ਮੁੜਦਾ ਨਜ਼ਰ ਆ ਰਿਹਾ ਹੈ।

ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਮਿਲੇ

ਪਿੰਡ ਮਜਾਲੀਆ ਵਿਖੇ ਪੰਜੇ ਦੇ ਨਿਸ਼ਾਨ ਮਿਲੇ ਹਨ। ਜੰਗਲਾਤ ਵਿਭਾਗ ਦੇ ਡੀਐਫਓ ਪ੍ਰਿਤਪਾਲ ਸਿੰਘ ਨੇ ਕਿਹਾ ਕਿ  ਉਨ੍ਹਾਂ ਨੂੰ ਪੁਲਿਸ ਤੋਂ ਸੂਚਨਾ ਮਿਲੀ ਸੀ ਕਿ ਲੋਕਾਂ ਨੇ ਤੇਂਦੂਏ ਦੇ ਪੰਜੇ ਦੇ ਨਿਸ਼ਾਨ ਦੇਖੇ ਹਨ। ਪੰਜੇ ਦੇ ਨਿਸ਼ਾਨਾਂ ਤੋਂ ਜਾਪਦਾ ਹੈ ਕਿ ਤੇਂਦੂਏ ਵਰਗਾ ਕੋਈ ਜਾਨਵਰ ਹੈ। ਪਿੰਡ ਦੇ ਇੱਕ ਵਿਅਕਤੀ ਨੇ ਵੀ ਤੇਂਦੂਆ ਦੇਖਿਆ ਹੈ। ਉਸਨੇ ਦੱਸਿਆ ਕਿ ਤੇਂਦੂਆ ਗੰਨੇ ਦੇ ਖੇਤਾਂ 'ਚ ਲੁਕ ਗਿਆ ਹੈ। ਟੀਮ ਦੇ ਸਾਰੇ ਅਧਿਕਾਰੀਆਂ ਨੇ ਭਾਲ ਸ਼ੁਰੂ ਕਰ ਦਿੱਤੀ ਹੈ।

ਸਕੂਲ ਵੀ ਰਹੇ ਬੰਦ 

ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਪਿੰਡ ਮੰਜਾਲੀਆ ਵਿਖੇ ਤੇਂਦੂਆ ਦੇ ਨਿਸ਼ਾਨ ਮਿਲੇ ਸੀ।  ਜ਼ਿਲ੍ਹਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਇਲਾਕੇ 'ਚ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਇਲਾਕੇ ਦੇ ਨੇੜਲੇ ਸਕੂਲ ਵੀ ਬੰਦ ਰੱਖੇ ਗਏ। ਫਿਲਹਾਲ ਪੁਲਿਸ ਵੀ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਹਿ ਰਹੀ ਹੈ। 

ਪ੍ਰਸ਼ਾਸਨ ਨੇ ਜਾਰੀ ਕੀਤੀ ਅਡਵਾਇਜ਼ਰੀ 

ਵਿਭਾਗ ਵੱਲੋਂ ਜਾਰੀ ਅਡਵਾਈਜ਼ਰੀ ਅਨੁਸਾਰ ਸਬੰਧਤ ਖੇਤਰਾਂ ਦੇ ਲੋਕਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਇਕੱਲੇ ਨਾ ਛੱਡਣ। ਆਪਣੇ ਪਾਲਤੂ ਜਾਨਵਰਾਂ ਨੂੰ ਪਿੰਜਰੇ ਵਿੱਚ ਰੱਖਣ। ਤੇਂਦੂਏ ਨੂੰ ਦੇਖ ਕੇ ਡਰਾਉਣ ਦੀ ਕੋਸ਼ਿਸ਼ ਨਾ ਕਰਨ। ਰਾਤ ਨੂੰ ਇਕੱਲੇ ਬਾਹਰ ਨਾ ਜਾਣ। ਘੱਟ ਰੌਸ਼ਨੀ ਵਾਲੇ ਖੇਤਰਾਂ ਵਿੱਚ ਜਾਣ ਤੋਂ ਪਰਹੇਜ਼ ਕਰਨ। ਤੇਂਦੂਏ ਦੇ ਆਲੇ-ਦੁਆਲੇ ਭੀੜ ਕਰਨ ਤੋਂ ਬਚਣ। ਇਸੇ ਤਰ੍ਹਾਂ ਪ੍ਰਸ਼ਾਸਨ ਨੇ ਵਸਨੀਕਾਂ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ ਤਾਂ ਜੋ ਤੇਂਦੂਏ ਦੀ ਕਿਸੇ ਵੀ ਤਰ੍ਹਾਂ ਦੀ ਹਰਕਤ ਦੀ ਸੂਚਨਾ ਦਿੱਤੀ ਜਾ ਸਕੇ।  ਪੁਲਿਸ ਕੰਟਰੋਲ ਰੂਮ ਨੰਬਰ 112 ਜਾਂ ਵਣ ਰੇਂਜ ਅਫ਼ਸਰ ਦੇ ਮੋਬਾਇਲ ਨੰਬਰ 81469-33778 'ਤੇ ਸੰਪਰਕ ਕੀਤਾ ਜਾ ਸਕਦਾ ਹੈ।  

ਇਹ ਵੀ ਪੜ੍ਹੋ