ਲੁਧਿਆਣੇ ਆਇਆ ਤੇਂਦੂਆ, ਫੈਲੀ ਦਹਿਸ਼ਤ, ਇਲਾਕਾ ਸੀਲ 

ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਰਿਹਾਇਸ਼ੀ ਇਲਾਕੇ ਨੂੰ ਸੀਲ ਕੀਤਾ ਹੈ। ਲੋਕਾਂ ਦੀ ਰਾਖੀ ਕੀਤੀ ਜਾ ਰਹੀ ਹੈ। ਜੰਗਲਾਤ ਮਹਿਕਮਾ ਤੇਂਦੂਆ ਦੀ ਭਾਲ ਕਰ ਰਿਹਾ ਹੈ। 

Share:

ਹਾਈਲਾਈਟਸ

  • ਤੇਂਦੂਆ
  • ਇਲਾਕਾ ਸੀਲ

ਪੱਖੋਵਾਲ ਰੋਡ 'ਤੇ ਪੈਂਦੇ ਗ੍ਰੀਨ ਫਲੈਟਸ ਦੇ ਨਾਲ ਲੱਗਦੇ ਪੂਰੇ ਇਲਾਕੇ ਨੂੰ ਲੁਧਿਆਣਾ ਪੁਲਿਸ ਨੇ ਸੀਲ ਕਰ ਦਿੱਤਾ ਹੈ। ਇਲਾਕੇ ਨੂੰ ਸੀਲ ਕਰਨ ਦਾ ਕਾਰਨ ਇਹ ਹੈ ਕਿ ਉੱਥੇ ਇੱਕ ਤੇਂਦੂਆ ਦੇਖਿਆ ਗਿਆ। ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਨੂੰ ਸੀਲ ਕੀਤਾ ਗਿਆ। ਇਲਾਕੇ ਵਿੱਚ ਲਗਾਏ ਗਏ ਸੀਸੀਟੀਵੀ ਵਿੱਚ ਤੇਂਦੂਏ ਦੀਆਂ ਤਸਵੀਰਾਂ ਕੈਦ ਹੋ ਗਈਆਂ l ਇਸੇ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਕਿ ਇਲਾਕੇ ਦੇ ਹੀ ਇੱਕ ਰਹਿਣ ਵਾਲੇ ਵਿਅਕਤੀ ਨੇ ਤੇਂਦੂਏ ਨੂੰ ਦੇਖਿਆ ਅਤੇ ਰੌਲਾ ਪਾ ਦਿੱਤਾ l ਲੁਧਿਆਣਾ ਪੁਲਿਸ ਦਾ ਕਹਿਣਾ ਹੈ ਕਿ ਤੇਦੂਆ ਫਲੈਟਾਂ 'ਚੋਂ ਨਿਕਲ ਚੁੱਕਾ ਹੈ l ਲੁਧਿਆਣਾ ਪੁਲਿਸ ਅਤੇ ਜੰਗਲਾਤ ਮਹਿਕਮੇ ਦੀਆਂ ਟੀਮਾਂ ਭਾਲ ਕਰ ਰਹੀਆਂ ਹਨ l

ਸਰਦੀ ਕਾਰਨ ਬਾਹਰ ਨਿਕਲੇ ਜੰਗਲੀ ਜਾਨਵਰ 

ਅਕਸਰ ਇਹ ਦੇਖਿਆ ਜਾਂਦਾ ਹੈ ਕਿ ਇਹਨਾਂ ਦਿਨਾਂ 'ਚ ਜੰਗਲੀ ਜਾਨਵਰ ਰਿਹਾਇਸ਼ੀ ਇਲਾਕਿਆਂ 'ਚ ਦਿਖਾਈ ਦਿੰਦੇ ਹਨ। ਇਸਦਾ ਕਾਰਨ ਇਹ ਹੈ ਕਿ ਸਰਦੀ ਦਾ ਮੌਸਮ ਹੋਣ ਕਰਕੇ ਜੰਗਲੀ ਜਾਨਵਰ ਬਾਹਰ ਨਿਕਲਦੇ ਹਨ। ਜਦੋਂ ਆਲੇ ਦੁਆਲੇ ਲੋਕ ਦੇਖਦੇ ਹਨ ਤਾਂ ਆਪਣੇ ਆਪ ਨੂੰ ਬਚਾਉਣ ਲਈ ਇੱਧਰ-ਉੱਧਰ ਭੱਜਦੇ ਹਨ। ਇਸ ਦੌਰਾਨ ਕਈ ਲੋਕਾਂ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ। ਇਸਦੇ ਪਿੱਛੇ ਜੰਗਲਾਤ ਮਹਿਕਮੇ ਦੀਆਂ ਬਹੁਤ ਘਾਟਾਂ ਹਨ। ਇਸੇ ਲਈ ਹਰ ਸਾਲ ਜੰਗਲੀ ਜਾਨਵਰ ਰਿਹਾਇਸ਼ੀ ਇਲਾਕਿਆਂ 'ਚ ਨੁਕਸਾਨ ਕਰ ਜਾਂਦੇ ਹਨ। 

ਇਹ ਵੀ ਪੜ੍ਹੋ