ਲਾਰੈਂਸ ਜੇਲ੍ਹ ਇੰਟਰਵਿਊ ਮਾਮਲਾ: 9 ਮਹੀਨਿਆਂ ਬਾਅਦ ਪੁਲਿਸ ਨੇ ਦਰਜ ਕੀਤੀਆਂ 2 FIR

ਦੋਵੇਂ ਐਫਆਈਆਰ 14 ਅਤੇ 17 ਮਾਰਚ 2023 ਨੂੰ ਹੋਈਆਂ ਇੰਟਰਵਿਊਆਂ ਦੇ ਆਧਾਰ 'ਤੇ ਸਟੇਟ ਕ੍ਰਾਈਮ ਬਿਊਰੋ ‘ਚ ਦਰਜ ਕੀਤੀਆਂ ਗਈਆਂ ਹਨ। ਲਾਰੈਂਸ ਦੇ ਨਾਲ-ਨਾਲ ਉਸ ਦੇ ਗੈਂਗ ਦੇ ਮੈਂਬਰ ਵੀ ਇਸ 'ਚ ਸ਼ਾਮਲ ਕੀਤੇ ਗਏ ਹਨ

Share:

ਹਾਈਲਾਈਟਸ

  • ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਤੋਂ 9 ਮਹੀਨਿਆਂ ਬਾਅਦ 2 ਐਫਆਈਆਰ ਦਰਜ ਕੀਤੀਆਂ ਹਨ

ਪੰਜਾਬ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਤੋਂ 9 ਮਹੀਨਿਆਂ ਬਾਅਦ 2 ਐਫਆਈਆਰ ਦਰਜ ਕੀਤੀਆਂ ਹਨ। ਦੱਸ ਦਈਏ ਕਿ ਇਹ ਦੋਵੇਂ ਐਫਆਈਆਰ 14 ਅਤੇ 17 ਮਾਰਚ 2023 ਨੂੰ ਹੋਈਆਂ ਇੰਟਰਵਿਊਆਂ ਦੇ ਆਧਾਰ 'ਤੇ ਸਟੇਟ ਕ੍ਰਾਈਮ ਬਿਊਰੋ ‘ਚ ਦਰਜ ਕੀਤੀਆਂ ਗਈਆਂ ਹਨ। ਲਾਰੈਂਸ ਦੇ ਨਾਲ-ਨਾਲ ਉਸ ਦੇ ਗੈਂਗ ਦੇ ਮੈਂਬਰ ਵੀ ਇਸ 'ਚ ਸ਼ਾਮਲ ਕੀਤੇ ਗਏ ਹਨ ਪਰ ਉਨ੍ਹਾਂ ਨੂੰ ਇਸ 'ਚ ਅਣਜਾਣ ਦੱਸਿਆ ਗਿਆ ਹੈ। ਇੰਟਰਵਿਊ ਦਾ ਪੂਰਾ ਟ੍ਰਾਂਸਕ੍ਰਿਪਟ ਐਫਆਈਆਰ ਵਿੱਚ ਜੋੜਿਆ ਗਿਆ ਹੈ।

 

ਅਗਲੀ ਸੁਣਵਾਈ ਤੋਂ ਪਹਿਲਾ ਦਰਜ ਕੀਤੀਆਂ ਗਈਆਂ ਐਫਆਈਆਰ ਦਰਜ

23 ਦਸੰਬਰ 2023 ਨੂੰ ਲਾਰੈਂਸ ਦੇ ਇੰਟਰਵਿਊ ਕੇਸ ਦੀ ਸੁਣਵਾਈ ਦੇ ਸਮੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐਫਆਈਆਰ ਦਰਜ ਕਰਨ ਲਈ ਕਿਹਾ ਸੀ। ਇਸ ਦੌਰਾਨ ਹਾਈਕੋਰਟ ਨੇ ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਕੁਲਦੀਪ ਸਿੰਘ ਅਤੇ ਏਡੀਜੀਪੀ ਜੇਲ੍ਹ ਅਰੁਣ ਪਾਲ ਸਿੰਘ ਦੀ ਜਾਂਚ ਰਿਪੋਰਟ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 10 ਜਨਵਰੀ ਨੂੰ ਹੋਵੇਗੀ। ਪੰਜਾਬ ਪੁਲਿਸ ਨੇ ਸੁਣਵਾਈ ਤੋਂ ਪਹਿਲਾਂ ਸ਼ਨੀਵਾਰ ਦੇਰ ਸ਼ਾਮ 2 ਐਫਆਈਆਰ ਦਰਜ ਕੀਤੀਆਂ ਹਨ। ਇਹ ਦੋਵੇਂ ਐਫਆਈਆਰ ਪੰਜਾਬ ਪੁਲੀਸ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਸਿੱਧੇ ਏਡੀਜੀਪੀ ਐਲ ਕੇ ਯਾਦਵ ਦੇ ਹੁਕਮਾਂ ਦੇ ਆਧਾਰ ਤੇ ਕੀਤੀਆਂ ਗਈਆਂ ਹਨ।

 

ਅਦਾਲਤ ਨੇ ਪੁਲਿਸ ਵੱਲੋਂ ਦਾਇਰ ਜਾਂਚ ਰਿਪੋਰਟ ਨੂੰ ਕੀਤਾ ਸੀ ਖਾਰਜ

23 ਦਸੰਬਰ ਨੂੰ ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਪੁਲਿਸ ਵੱਲੋਂ ਦਾਇਰ ਜਾਂਚ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਇੰਟਰਵਿਊ ਬਠਿੰਡਾ ਜਾਂ ਕਿਸੇ ਹੋਰ ਜੇਲ੍ਹ ਜਾਂ ਥਾਣੇ ਵਿੱਚ ਹੋਈ ਸੀ। ਇਸ ਰਿਪੋਰਟ ਨੂੰ ਰੱਦ ਕਰਨ ਦੇ ਨਾਲ ਹੀ ਅਦਾਲਤ ਨੇ ਵਿਸ਼ੇਸ਼ ਡੀਜੀਪੀ ਪ੍ਰਬੋਧ ਕੁਮਾਰ ਦੀ ਨਿਗਰਾਨੀ ਹੇਠ ਨਵੀਂ ਐਸਆਈਟੀ ਬਣਾਉਣ ਦੇ ਹੁਕਮ ਦਿੱਤੇ ਸਨ।

 

ਪੜ੍ਹੋ ਕੀ ਲਿਖਿਆ ਹੈ ਐਫਆਈਆਰ ਵਿੱਚ

ਪਹਿਲੀ ਐਫਆਈਆਰ ਵਿੱਚ ਪੁਲਿਸ ਨੇ ਇੰਟਰਵਿਊ ਨੂੰ ਆਧਾਰ ਬਣਾ ਕੇ ਇਸ ਦੇ ਨਾਲ ਪੂਰੀ ਟ੍ਰਾਂਸਕ੍ਰਿਪਟ ਨੱਥੀ ਕੀਤੀ ਹੈ। ਇਸ ਐਫਆਈਆਰ ਵਿੱਚ ਲਾਰੈਂਸ ਤੋਂ ਇਲਾਵਾ ਉਸ ਦੇ ਗਰੋਹ ਦੇ ਅਣਪਛਾਤੇ ਮੈਂਬਰਾਂ ਦੇ ਨਾਂ ਵੀ ਦਰਜ ਕੀਤੇ ਗਏ ਹਨ। ਜਦਕਿ ਦੂਜੀ ਐਫਆਈਆਰ ਸਬੂਤ ਨਸ਼ਟ ਕਰਨ ਸਬੰਧੀ ਦਰਜ ਕੀਤੀ ਗਈ ਹੈ। ਪੁਲਿਸ ਨੇ ਲਾਰੈਂਸ ਅਤੇ ਉਸਦੇ ਗਿਰੋਹ ਦੇ ਅਣਪਛਾਤੇ ਮੈਂਬਰਾਂ ਦੇ ਖਿਲਾਫ ਜਾਣਕਾਰੀ ਛੁਪਾਉਣ ਅਤੇ ਇੰਟਰਵਿਊ ਦੌਰਾਨ ਵਰਤੇ ਗਏ ਫੋਨ ਨੂੰ ਤੋੜ ਕੇ ਸਬੂਤ ਨਸ਼ਟ ਕਰਨ ਲਈ ਐਫਆਈਆਰ ਦਰਜ ਕੀਤੀ ਹੈ।

ਇਹ ਵੀ ਪੜ੍ਹੋ