ਪੰਜਾਬ ਵਿੱਚ ਦੇਰ ਰਾਤ ਭੂਚਾਲ ਦੇ ਝਟਕੇ,ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ

ਪਿਛਲੇ ਤਿੰਨ ਦਿਨਾਂ ਦੌਰਾਨ ਦੇਸ਼ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਹੁਣ ਪੰਜਾਬ ਵਿੱਚ ਦੇਰ ਰਾਤ  ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਦੀ ਤੀਬਰਤਾ 3.2 ਸੀ। ਨੈਸ਼ਨਲ ਸਿਸਮਿਕ ਮਾਨੀਟਰਿੰਗ ਸੈਂਟਰ (NSMC) ਮੁਤਾਬਕ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਭੂਚਾਲ ਦੇ ਝਟਕੇ […]

Share:

ਪਿਛਲੇ ਤਿੰਨ ਦਿਨਾਂ ਦੌਰਾਨ ਦੇਸ਼ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਹੁਣ ਪੰਜਾਬ ਵਿੱਚ ਦੇਰ ਰਾਤ  ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਦੀ ਤੀਬਰਤਾ 3.2 ਸੀ। ਨੈਸ਼ਨਲ ਸਿਸਮਿਕ ਮਾਨੀਟਰਿੰਗ ਸੈਂਟਰ (NSMC) ਮੁਤਾਬਕ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਭੂਚਾਲ ਦੇ ਝਟਕੇ ਰਾਤ 1:13 ਵਜੇ ਮਹਿਸੂਸ ਕੀਤੇ ਗਏ। ਕਈ ਥਾਵਾਂ ਤੇ ਭੂਚਾਲ ਦੇ ਝਟਕੇ ਲੱਗਦੇ ਹੀ ਲੋਕ ਘਰਾਂ ਤੋਂ ਬਾਹਰ ਆ ਗਏ। ਇਸ ਤੋਂ ਪਹਿਲਾਂ 5 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ‘ਚ 3.6 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐੱਨਐੱਸਸੀ) ਦੇ ਅਨੁਸਾਰ ਭੂਚਾਲ ਐਤਵਾਰ ਸਵੇਰੇ 1 ਵਜੇ ਆਇਆ ਸੀ।

ਨੇਪਾਲ ਵਿੱਚ ਭੂਚਾਲ ਕਾਰਨ ਗਈਆਂ ਸਨ 143 ਜਾਨਾਂ

ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਨੂੰ, ਨੇਪਾਲ ਵਿੱਚ 6.4 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸ ਨਾਲ ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰ ਭਾਰਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਹੋਏ ਸੀ। ਰਾਤ ਕਰੀਬ 11.30 ਵਜੇ ਆਏ ਭੂਚਾਲ ਦਾ ਕੇਂਦਰ ਨੇਪਾਲ ਵਿੱਚ ਸੀ, ਉੱਤਰ ਪ੍ਰਦੇਸ਼ ਵਿੱਚ ਅਯੁੱਧਿਆ ਤੋਂ ਲਗਭਗ 227 ਕਿਲੋਮੀਟਰ ਉੱਤਰ ਵਿੱਚ ਅਤੇ ਕਾਠਮੰਡੂ ਤੋਂ 331 ਕਿਲੋਮੀਟਰ ਪੱਛਮ ਵਿੱਚ। ਇਸ ਨੇ ਹਿਮਾਲੀਅਨ ਰਾਸ਼ਟਰ ਵਿੱਚ ਘੱਟੋ-ਘੱਟ 143 ਲੋਕਾਂ ਦੀ ਜਾਨ ਲੈ ਲਈ ਸੀ ਅਤੇ 150 ਤੋਂ ਵੱਧ ਜ਼ਖਮੀ ਹੋਏ ਸਨ।