ਪੰਜਾਬ ਦੇ ਮਾਲ ਮਹਿਕਮੇ ਅੰਦਰ 23 ਅਪ੍ਰੈਲ ਤੋਂ ਵੱਡੇ ਪੱਧਰ ਉਪਰ ਚੈਕਿੰਗ, ਇਹਨਾਂ ਖਿਲਾਫ ਹੋ ਸਕਦੀ ਹੈ ਕਾਰਵਾਈ, ਜਾਣੋ ਮੰਤਰੀ ਨੇ ਕੀ ਕਿਹਾ

ਇਹਨਾਂ ਸਾਰਿਆਂ ਨੂੰ ਸਖਤ ਚਿਤਾਵਨੀ ਹੈ ਕਿ ਉਹ ਆਪਣਾ ਚਾਰਜ ਤੁਰੰਤ ਸੰਭਾਲਣ। 23 ਅਪ੍ਰੈਲ ਤੋਂ ਇਹਨਾਂ ਦੀ ਚੈਕਿੰਗ ਵੀ ਸ਼ੁਰੂ ਹੋ ਰਹੀ ਹੈ। ਜਿਸਨੂੰ ਲੈਕੇ ਮੰਤਰੀ ਨੇ ਪਹਿਲਾਂ ਹੀ ਅਲਰਟ ਵੀ ਕੀਤਾ ਹੈ। 

Courtesy: file photo

Share:

ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 21 ਅਪ੍ਰੈਲ ਨੂੰ ਹਾਲ ਹੀ ਵਿੱਚ ਤਬਦੀਲ ਕੀਤੇ ਗਏ 56 ਤਹਿਸੀਲਦਾਰਾਂ ਅਤੇ 166 ਨਾਇਬ ਤਹਿਸੀਲਦਾਰਾਂ ਨੂੰ ਤੁਰੰਤ ਆਪਣੀਆਂ ਨਵੀਆਂ ਪੋਸਟਿੰਗਾਂ 'ਤੇ ਰਿਪੋਰਟ ਕਰਨ ਜਾਂ ਸਖ਼ਤ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਇਸਦੇ ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕਿਸੇ ਵੀ ਅਧਿਕਾਰੀ ਨੇ ਨਵੀਂ ਪੋਸਟਿੰਗ ਉਪਰ ਚਾਰਜ ਨਹੀਂ ਸੰਭਾਲਿਆ ਤਾਂ ਉਸਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਸਨੂੰ ਨੌਕਰੀ ਤੋਂ ਵੀ ਹੱਥ ਧੋਣੇ ਪੈ ਸਕਦੇ ਹਨ। ਮੰਤਰੀ ਦੀ ਇਸ ਘੁਰਕੀ ਤੋਂ ਬਾਅਦ ਹਫੜਾ ਦਫੜੀ ਮਚ ਗਈ ਹੈ ਤੇ ਬਦਲੇ ਹੋਏ ਅਫਸ਼ਰ ਆਪਣਾ ਚਾਰਜ ਸੰਭਾਲ ਰਹੇ ਹਨ। 

23 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਚਨਚੇਤ ਚੈਕਿੰਗ 

ਬਹੁਤ ਸਾਰੇ ਅਧਿਕਾਰੀਆਂ ਵੱਲੋਂ ਆਪਣੀਆਂ ਨਵੀਆਂ ਭੂਮਿਕਾਵਾਂ ਸੰਭਾਲਣ ਵਿੱਚ ਅਸਫਲ ਰਹਿਣ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਮੁੰਡੀਆਂ ਨੇ ਇਸ ਦੇਰੀ ਨੂੰ ਘੋਰ ਲਾਪਰਵਾਹੀ ਦੱਸਿਆ। ਉਨ੍ਹਾਂ ਐਲਾਨ ਕੀਤਾ ਕਿ ਉਹ ਵਿੱਤ ਕਮਿਸ਼ਨਰ (ਮਾਲ) ਦੇ ਨਾਲ ਪਾਲਣਾ ਦੀ ਪੁਸ਼ਟੀ ਕਰਨ ਲਈ 23 ਅਪ੍ਰੈਲ, 2025 ਦਿਨ ਬੁੱਧਵਾਰ ਨੂੰ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਦਫਤਰਾਂ ਦਾ ਨਿਰੀਖਣ ਕਰਨਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਗੈਰਹਾਜ਼ਰੀ ਜਾਂ ਡਿਊਟੀਆਂ 'ਤੇ ਸ਼ਾਮਲ ਨਾ ਹੋਣ 'ਤੇ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇਗੀ। ਮੁੰਡੀਆਂ ਨੇ ਸਪੱਸ਼ਟ ਕੀਤਾ ਕਿ ਤਬਾਦਲੇ ਮਾਲ ਵਿਭਾਗ ਵਿੱਚ ਚੱਲ ਰਹੇ ਸੁਧਾਰਾਂ ਦਾ ਹਿੱਸਾ ਹਨ ਜਿਸਦਾ ਉਦੇਸ਼ ਕੁਸ਼ਲਤਾ ਅਤੇ ਪਾਰਦਰਸ਼ਤਾ ਵਧਾਉਣਾ ਹੈ। ਉਨ੍ਹਾਂ ਨੇ ਭ੍ਰਿਸ਼ਟਾਚਾਰ ਅਤੇ ਜਨਤਕ ਅਸੁਵਿਧਾ ਪ੍ਰਤੀ ਪੰਜਾਬ ਸਰਕਾਰ ਦੀ ਜ਼ੀਰੋ-ਟੌਲਰੈਂਸ ਨੀਤੀ 'ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰਸ਼ਾਸਨ ਦੀ ਪ੍ਰਸ਼ਾਸਕੀ ਜਵਾਬਦੇਹੀ ਦੀ ਵਚਨਬੱਧਤਾ ਨੂੰ ਉਜਾਗਰ ਕਰਨਾ ਹੈ।

ਬੀਤੇ ਕੱਲ੍ਹ ਵੱਡੇ ਪੱਧਰ ਉਪਰ ਕੀਤੀਆਂ ਸੀ ਬਦਲੀਆਂ 

ਪੰਜਾਬ ਸਰਕਾਰ ਇੰਨ੍ਹੀ ਦਿਨੀਂ ਕਾਫੀ ਸ਼ਖਤ ਕਦਮ ਚੁੱਕ ਰਹੀ ਹੈ। ਅਜਿਹੇ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ ਫੇਰਬਦਲ ਕੀਤਾ ਜਾ ਰਿਹਾ ਹੈ। ਬੀਤੇ ਕੱਲ੍ਹ ਹੀ ਪੰਜਾਬ ਵਿਚ ਵੱਡੇ ਪੱਧਰ 'ਤੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਤੇ ਨਿਯੁਕਤੀਆਂ ਕੀਤੀਆਂ ਗਈਆਂ ਸਨ। ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਕੀਤੀਆਂ ਗਈਆਂ ਬਦਲੀਆਂ
ਪੰਜਾਬ ਮਾਲ ਅਤੇ ਪੁਨਰਵਾਸ ਵਿਭਾਗ ਵੱਲੋਂ ਵੱਡੇ ਪੱਧਰ 'ਤੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੀਆਂ ਤਬਦੀਲੀਆਂ ਕੀਤੀਆਂ ਗਈਆਂ। ਜਿਨ੍ਹਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ 56 ਤਹਿਸੀਲਦਾਰ ਅਤੇ 166 ਨਾਇਬ ਤਹਿਸੀਲਦਾਰ ਸ਼ਾਮਲ ਹਨ। ਇਹਨਾਂ ਸਾਰਿਆਂ ਨੂੰ ਸਖਤ ਚਿਤਾਵਨੀ ਹੈ ਕਿ ਉਹ ਆਪਣਾ ਚਾਰਜ ਤੁਰੰਤ ਸੰਭਾਲਣ। 23 ਅਪ੍ਰੈਲ ਤੋਂ ਇਹਨਾਂ ਦੀ ਚੈਕਿੰਗ ਵੀ ਸ਼ੁਰੂ ਹੋ ਰਹੀ ਹੈ। ਜਿਸਨੂੰ ਲੈਕੇ ਮੰਤਰੀ ਨੇ ਪਹਿਲਾਂ ਹੀ ਅਲਰਟ ਵੀ ਕੀਤਾ ਹੈ। 

ਇਹ ਵੀ ਪੜ੍ਹੋ