ਪੰਜਾਬ ਚ ਇੰਨੀ ਵੱਡੀ ਗਿਣਤੀ ਵਿੱਚ ਬੱਚੇ ਹੋਏ ਅਗਵਾ, ਜਾਣ ਕੇ ਤੁਸੀਂ ਵੀ ਰਹਿ ਜਾਵੋਗੇ ਹੈਰਾਨ

ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿੱਚ ਕੇਸ ਤਾਂ ਦਰਜ ਕਰ ਲਏ ਹਨ, ਪਰ 100 ਵਿੱਚੋਂ ਸਿਰਫ਼ 39.8 ਬੱਚੇ ਹੀ ਵਾਪਸ ਆ ਸਕੇ ਹਨ। ਇਹ ਖੁਲਾਸਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਦੇ ਮੁਤਾਬਿਕ ਲਾਪਤਾ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਕਿਤੇ ਵੱਧ ਹੈ।

Share:

ਪੰਜਾਬ ਚ ਸਾਲ 2022 ਵਿੱਚ ਬੱਚਿਆਂ ਨੂੰ ਅਗਵਾ ਕਰਨ ਦੇ 1436 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ 976 ਲੜਕੇ ਅਤੇ 460 ਲੜਕੀਆਂ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿੱਚ ਕੇਸ ਤਾਂ ਦਰਜ ਕਰ ਲਏ ਹਨ, ਪਰ 100 ਵਿੱਚੋਂ ਸਿਰਫ਼ 39.8 ਬੱਚੇ ਹੀ ਵਾਪਸ ਆ ਸਕੇ ਹਨ। ਇਹ ਖੁਲਾਸਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਦੇ ਮੁਤਾਬਿਕ ਲਾਪਤਾ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਕਿਤੇ ਵੱਧ ਹੈ। ਜਦੋਂ ਕਿ 43.6 ਫੀਸਦੀ ਲੜਕੀਆਂ ਨੂੰ ਵਾਪਸ ਲਿਆਂਦਾ ਗਿਆ ਹੈ, ਜਦਕਿ ਲੜਕਿਆਂ ਦੀ ਗਿਣਤੀ 33 ਫੀਸਦੀ ਹੈ। ਪੰਜਾਬ ਦੇ ਮੁਕਾਬਲੇ ਹਰਿਆਣਾ ਵਿੱਚ ਇੱਕ ਸਾਲ ਵਿੱਚ 2410 ਬੱਚੇ ਲਾਪਤਾ ਹੋਏ ਹਨ। ਉਥੇ ਹੀ ਕਿਸਾਨ ਖੁਦਕੁਸ਼ੀਆਂ ਨੂੰ ਇੱਕ ਵਾਰ ਫਿਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਬਿਊਰੋ ਨੇ ਪਿਛਲੇ ਕੁਝ ਸਾਲਾਂ ਤੋਂ ਇਸ ਨੂੰ ਹਟਾ ਦਿੱਤਾ ਹੈ। ਬੱਚਿਆਂ ਦੇ ਅਗਵਾ ਦੀ ਗੱਲ ਕਰੀਏ ਤਾਂ ਪੰਜਾਬ ਦਾ ਰਿਕਾਰਡ ਗੁਆਂਢੀ ਰਾਜਾਂ ਨਾਲੋਂ ਬਹੁਤ ਵਧੀਆ ਹੈ। 

ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚ ਪੰਜਾਬ ਪਹਿਲੇ ਨੰਬਰ 'ਤੇ

ਪੰਜਾਬ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚ ਪਹਿਲੇ ਨੰਬਰ 'ਤੇ ਹੈ। ਰਿਪੋਰਟ ਦੇ ਮੁਤਾਬਿਕ ਪੰਜਾਬ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਦੇਸ਼ ਭਰ ਵਿੱਚ ਸਭ ਤੋਂ ਵੱਧ ਹਨ, ਜਦੋਂ ਕਿ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕਸ (ਐਨ.ਡੀ.ਪੀ.ਐਸ.) ਐਕਟ ਦੀਆਂ ਸਾਰੀਆਂ ਸ਼੍ਰੇਣੀਆਂ ਤਹਿਤ ਦਰਜ ਕੇਸਾਂ ਵਿੱਚ ਪੰਜਾਬ ਤੀਜੇ ਨੰਬਰ 'ਤੇ ਹੈ। ਪੰਜਾਬ ਵਿੱਚ ਪ੍ਰਤੀ ਲੱਖ ਆਬਾਦੀ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਸਭ ਤੋਂ ਵੱਧ ਕੇਸ ਦਰਜ ਹਨ। ਪੰਜਾਬ ਵਿੱਚ ਪ੍ਰਤੀ ਲੱਖ ਨਸ਼ੇ ਦੇ ਕੇਸਾਂ ਦੀ ਗਿਣਤੀ 24.3 ਹੈ ਜਦੋਂ ਕਿ ਹਿਮਾਚਲ ਵਿੱਚ ਇਹ 14.8 ਹੈ ਜੋ ਦੇਸ਼ ਵਿੱਚ ਦੂਜੇ ਨੰਬਰ ’ਤੇ ਹੈ। ਹਾਲਾਂਕਿ ਇਹ ਵੀ ਦਿਲਚਸਪ ਗੱਲ ਹੈ ਕਿ ਕੇਰਲ 'ਚ ਨਸ਼ਾ ਤਸਕਰੀ ਦੇ ਮਾਮਲੇ 26619 ਦਰਜ ਹਨ, ਜਦਕਿ ਇੰਨੀ ਵੱਡੀ ਗਿਣਤੀ 'ਚ ਇੱਥੇ ਪਹਿਲਾਂ ਕਦੇ ਵੀ ਮਾਮਲੇ ਦਰਜ ਨਹੀਂ ਹੋਏ। ਪੰਜਾਬ 12,442 ਐਫਆਈਆਰ ਦੇ ਨਾਲ ਦੇਸ਼ ਭਰ ਵਿੱਚ ਤੀਜੇ ਨੰਬਰ 'ਤੇ ਹੈ, ਜੋ ਲਗਾਤਾਰ ਸਾਲਾਂ ਤੋਂ ਉਸੇ ਸਥਿਤੀ 'ਤੇ ਰਿਹਾ ਹੈ। ਮਹਾਰਾਸ਼ਟਰ 13,830 ਮਾਮਲਿਆਂ ਨਾਲ ਦੂਜੇ ਨੰਬਰ 'ਤੇ ਹੈ।

ਦਲਿਤਾਂ ਵਿਰੁੱਧ ਕੇਸਾਂ ਵਿੱਚ ਲਗਾਤਾਰ ਵਾਧਾ

ਪੰਜਾਬ 'ਚ ਜਿੱਥੇ ਦਲਿਤਾਂ ਦੀ ਆਬਾਦੀ 88 ਲੱਖ ਦੇ ਕਰੀਬ ਹੈ, ਉਨ੍ਹਾਂ ਦੇ ਖਿਲਾਫ ਛੇੜਛਾੜ ਦੇ ਮਾਮਲੇ ਸਭ ਤੋਂ ਵੱਧ ਹਨ। ਜਦੋਂ ਕਿ 2020 ਵਿੱਚ ਪੰਜਾਬ ਵਿੱਚ ਦਲਿਤ ਉਤਪੀੜਨ ਦੇ 289 ਮਾਮਲੇ ਸਾਹਮਣੇ ਆਏ ਸਨ, 2021 ਵਿੱਚ ਇਨ੍ਹਾਂ ਦੀ ਗਿਣਤੀ ਵੱਧ ਕੇ 335 ਹੋ ਗਈ ਸੀ ਅਤੇ ਸਾਲ 2022 ਵਿੱਚ 341 ਦਰਜ ਕੀਤੇ ਗਏ ਸਨ। ਇਨ੍ਹਾਂ ਦਰਜ ਕੇਸਾਂ ਵਿੱਚੋਂ ਸਿਰਫ਼ 76 ਫ਼ੀਸਦੀ ਕੇਸਾਂ ਵਿੱਚ ਹੀ ਚਾਰਜਸ਼ੀਟ ਦਾਖ਼ਲ ਕੀਤੀ ਗਈ। ਦਲਿਤ ਤਸ਼ੱਦਦ ਦੇ ਨਾਲ-ਨਾਲ ਉਨ੍ਹਾਂ ਦੇ ਕਤਲਾਂ ਦੇ ਮਾਮਲਿਆਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ