LADY ਸਿੰਘਮ ਡਾ. ਜੋਤੀ ਯਾਦਵ ਦੀ ਅਗਵਾਈ ਹੇਠ ਨਸ਼ਿਆਂ ਦੇ 5 ਹੌਟ-ਸਪੌਟ 'ਤੇ ਛਾਪੇ, 16 ਗ੍ਰਿਫ਼ਤਾਰ 

ਸੀਐਮ ਭਗਵੰਤ ਮਾਨ ਨਾਲ ਮੀਟਿੰਗ ਮਗਰੋਂ 24 ਘੰਟੇ ਦੇ ਅੰਦਰ ਪੰਜਾਬ ਭਰ ਦੀ ਪੁਲਿਸ ਨੇ ਨਸ਼ਿਆਂ ਖਿਲਾਫ ਯੁੱਧ ਸ਼ੁਰੂ ਕਰ ਦਿੱਤਾ। ਇਸਦੇ ਪਹਿਲੇ ਦਿਨ ਹੀ ਨਸ਼ਾ ਤਸਕਰਾਂ ਨੂੰ ਭਾਜੜਾਂ ਪਈਆਂ ਦਿਖਾਈ ਦਿੱਤੀਆਂ।

Courtesy: ਖੰਨਾ 'ਚ ਨਸ਼ਿਆਂ ਖਿਲਾਫ ਚਲਾਏ ਸਰਚ ਆਪ੍ਰੇਸ਼ਨ ਦੌਰਾਨ ਵੱਡੀ ਸਫ਼ਲਤਾ ਮਿਲੀ

Share:

 

War Against Drugs: ਪੰਜਾਬ ਸਰਕਾਰ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਵਿੱਢੀ ਮੁਹਿੰਮ ਨੂੰ ਅੱਗੇ ਤੋਰਦਿਆਂ ਐਸਐਸਪੀ ਖੰਨਾ ਡਾ. ਜੋਤੀ ਯਾਦਵ ਬੈਂਸ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਵੱਲੋਂ ਖੰਨਾ, ਸਮਰਾਲਾ ਅਤੇ ਪਾਇਲ ਵਿਖੇ ਪੰਜ ਅਪਰਾਧ/ਨਸ਼ੇ ਦੇ ਹੌਟਸਪੋਟ ਟਿਕਾਣਿਆਂ 'ਤੇ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਚਲਾਇਆ ਗਿਆ।ਇਸ ਮੌਕੇ ਡੀ.ਆਈ.ਜੀ. ਲੁਧਿਆਣਾ ਰੇਂਜ ਨੀਲੰਬਰੀ ਜਗਦਲੇ ਵੀ ਨਿੱਜੀ ਤੌਰ 'ਤੇ ਮੌਜੂਦ ਰਹੇ। ਇਸ ਆਪ੍ਰੇਸ਼ਨ ਦੌਰਾਨ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ। 16 ਦੋਸ਼ੀ ਗ੍ਰਿਫਤਾਰ ਕੀਤੇ ਗਏ। ਐਸ.ਐਸ.ਪੀ. ਖੰਨਾ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਵਿਸ਼ੇਸ਼ ਟੀਮ ਦੁਆਰਾ ਕੀਤਾ ਗਿਆ ਤਲਾਸ਼ੀ ਅਭਿਆਨ ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚੋਂ ਨਸ਼ੇ ਦੇ ਕੌਹੜ ਨੂੰ ਜੜ੍ਹੋ ਪੁੱਟਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਹਿੱਸਾ ਹੈ। 

165 ਮੁਲਾਜ਼ਮ ਆਪ੍ਰੇਸ਼ਨ 'ਚ ਸ਼ਾਮਲ 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਖੰਨਾ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਅੰਜ਼ਾਮ ਦੇਣ ਵਾਲੀ ਵਿਸ਼ੇਸ਼ ਟੀਮ ਵਿੱਚ 6 ਡੀ.ਐਸ.ਪੀ., 7 ਐਸ.ਐਚ.ਓ, 13 ਤੋਂ ਵੱਧ ਟੀਮਾਂ ਵਿੱਚ 165 ਮੁਲਾਜਮ ਆਪਣੇ ਇੰਚਾਰਜਾਂ ਦੀ ਅਗਵਾਈ ਵਿੱਚ ਸ਼ਾਮਲ ਸਨ। ਟੀਮਾਂ ਨੂੰ ਪੀ.ਓ., ਸੂਚੀਬੱਧ ਨਸ਼ਾ ਤਸਕਰਾਂ ਅਤੇ ਲੋੜੀਂਦੇ ਅਪਰਾਧੀਆਂ ਦੇ ਰੂਪ ਵਿੱਚ ਖਾਸ ਟੀਚੇ ਦਿੱਤੇ ਗਏ ਸਨ। ਇਸ ਤੋਂ ਇਲਾਵਾ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਲਈ PAIS ਅਤੇ VAHAN ਵਰਗੀਆਂ ਐਪ ਦੀ ਵਰਤੋਂ ਕੀਤੀ ਗਈ।

ਨਸ਼ੀਲੇ ਪਦਾਰਥ, ਚੋਰੀ ਦਾ ਸਾਮਾਨ ਵੀ ਮਿਲਿਆ

ਉਨ੍ਹਾਂ ਅੱਗੇ ਦੱਸਿਆ ਕਿ ਇਸ ਵਿਸ਼ੇਸ਼ ਚੈਕਿੰਗ ਦੌਰਾਨ ਕਰੀਬ 66 ਸ਼ੱਕੀ ਵਿਅਕਤੀਆਂ ਦੀ ਜਾਂਚ ਕਰਦਿਆਂ ਪੁੱਛ ਪੜਤਾਲ ਕੀਤੀ ਅਤੇ 35 ਵਾਹਨਾਂ ਨੂੰ ਚੈਕ ਕੀਤਾ ਗਿਆ। ਇਸ ਮੁਹਿੰਮ ਦੌਰਾਨ 14 ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ 04 ਚੋਰ ਅਤੇ 10 ਨਸ਼ਾ ਤਸ਼ਕਰ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅਪਰਾਧੀਆਂ 'ਤੇ ਕਾਰਵਾਈ ਕਰਦਿਆਂ ਵੱਖ-ਵੱਖ 4 ਐਫ.ਆਈ.ਆਰ. ਦਰਜ਼ ਕੀਤੀਆਂ ਜਾ ਰਹੀਆਂ ਹਨ ਅਤੇ 20 ਗ੍ਰਾਮ ਹੈਰੋਇਨ, 150 ਗ੍ਰਾਮ ਅਫੀਮ, 7 ਚੋਰੀ ਦੇ ਮੋਬਾਈਲ ਫ਼ੋਨ, 150 ਲੋਮੋਟਿਲ ਗੋਲੀਆਂ ਦੀ ਬਰਾਮਦਗੀ ਹੋਈ ਹੈ। ਐਸ.ਐਸ.ਪੀ. ਖੰਨਾ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ 'ਯੁੱਧ ਨਸ਼ਿਆਂ ਵਿਰੁੱਧ' ਪਹਿਲਕਦਮੀ ਤਹਿਤ ਇਹ ਤਲਾਸ਼ੀ ਅਭਿਆਨ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗਾ।

ਇਹ ਵੀ ਪੜ੍ਹੋ