ਜਾਣੋ ਕਿਉਂ ਪੰਜਾਬ ਦੇ 25 ਜ਼ਿਲ੍ਹਿਆਂ ਅਤੇ 3 ਕਮਿਸ਼ਨਰੇਟਾਂ 'ਚ ਪੁਲਿਸ ਨੇ ਮਾਰੇ ਛਾਪੇ

ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਖੁਦ ਵੀ ਮੈਦਾਨ 'ਚ ਉਤਰੇ। ਫਤਹਿਗੜ੍ਹ ਸਾਹਿਬ ਵਿਖੇ ਆਪਣੀ ਨਿਗਰਾਨੀ ਹੇਠ ਸਰਚ ਕਰਾਈ। ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। 

Share:

ਪੰਜਾਬ ਭਰ 'ਚ ਪੁਲਿਸ ਵੱਲੋਂ ਕਾਰਡਰ ਐਂਡ ਸਰਚ ਆਪ੍ਰੇਸ਼ (ਕੈਸੋ) ਚਲਾਇਆ ਜਾ ਰਿਹਾ ਹੈ। ਇਸਦੇ ਪਿੱਛੇ ਸਿਰਫ ਤੇ ਸਿਰਫ ਇੱਕ ਹੀ ਵਜ੍ਹਾ ਹੈ, ਪੰਜਾਬ ਨੂੰ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਣਾ।  ਇਹ ਆਪਰੇਸ਼ਨ ਸੂਬੇ ਦੇ 25 ਪੁਲਿਸ ਜ਼ਿਲ੍ਹਿਆਂ ਅਤੇ 3 ਕਮਿਸ਼ਨਰੇਟ ਖੇਤਰਾਂ (ਲੁਧਿਆਣਾ, ਜਲੰਧਰ, ਅੰਮ੍ਰਿਤਸਰ) ਵਿੱਚ ਚਲਾਇਆ ਗਿਆ। ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਖੁਦ ਫਤਿਹਗੜ੍ਹ ਸਾਹਿਬ ਪਹੁੰਚੇ। ਇੱਥੇ ਨਸ਼ਾ ਤਸਕਰੀ ਦੇ ਅੱਡਿਆਂ 'ਤੇ ਤਲਾਸ਼ੀ ਲਈ ਗਈ। ਮੌਕੇ 'ਤੇ ਐਸ.ਐਸ.ਪੀ ਡਾ.ਰਵਜੋਤ ਗਰੇਵਾਲ ਵੀ ਮੌਜੂਦ ਸਨ। ਉਨ੍ਹਾਂ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਜੋ ਪਹਿਲਾਂ ਹੀ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ।

ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ 

ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੁਲਿਸ ਨੂੰ ਕੈਸੋ ਵਰਗੇ ਆਪ੍ਰੇਸ਼ਨਾਂ ਵਿੱਚ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਜਿਸ ਤਰ੍ਹਾਂ ਦਾ ਸਹਿਯੋਗ ਸਾਨੂੰ ਮਿਲ ਰਿਹਾ ਹੈ ਅਤੇ ਜਿਸ ਤਰ੍ਹਾਂ ਦੀ ਪੁਲਿਸ ਸਖ਼ਤ ਮਿਹਨਤ ਕਰ ਰਹੀ ਹੈ, ਬਹੁਤ ਜਲਦ ਪੰਜਾਬ ਨੂੰ ਨਸ਼ਾ ਮੁਕਤ ਬਣਾ ਦਿੱਤਾ ਜਾਵੇਗਾ। ਅਜਿਹੇ ਆਪ੍ਰੇਸ਼ਨਾਂ ਨਾਲ ਪੁਲਿਸ ਦੇ ਲੋਕਾਂ ਨਾਲ ਸਬੰਧ ਮਜ਼ਬੂਤ ​​ਹੁੰਦੇ ਹਨ। ਗਲਤ ਕੰਮ ਕਰਨ ਵਾਲਿਆਂ ਦੀ ਸੂਚਨਾ ਮਿਲਦੀ ਰਹਿੰਦੀ ਹੈ।

ਜ਼ਿਲ੍ਹੇ ਵਿੱਚ 13 ਕੇਸ ਦਰਜ

ਫਤਹਿਗੜ੍ਹ ਸਾਹਿਬ ਦੀ ਐਸਐਸਪੀ ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਕੈਸੋ ਆਪ੍ਰੇਸ਼ਨ ਦੌਰਾਨ ਪੁਲਿਸ ਨੇ ਕਾਫੀ ਸਫ਼ਲਤਾ ਹਾਸਲ ਕੀਤੀ। ਜ਼ਿਲ੍ਹੇ ਭਰ ਵਿੱਚ 13 ਕੇਸ ਦਰਜ ਕੀਤੇ ਗਏ। ਸ਼ਾਮ ਤੱਕ ਜਾਰੀ ਇਸ ਆਪ੍ਰੇਸ਼ਨ ਵਿੱਚ ਹੋਰ ਸਫ਼ਲਤਾਵਾਂ ਦਾ ਦਾਅਵਾ ਕੀਤਾ ਗਿਆ।

ਪੁੱਤ ਦੀ ਮੌਤ ਤੋਂ ਬਾਅਦ ਨਸ਼ਾ ਤਸਕਰ ਸੁਧਰਿਆ

ਇਸ ਕਾਰਵਾਈ ਦੌਰਾਨ ਪਿੰਡ ਤਲਾਨੀਆ ਦਾ ਇੱਕ ਨਸ਼ਾ ਤਸਕਰ ਕੈਮਰੇ ਦੇ ਸਾਹਮਣੇ ਆਇਆ। ਜਿਸ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਨਸ਼ਾ ਵੇਚਦਾ ਸੀ। ਕਈ ਵਾਰ ਜੇਲ੍ਹ ਗਿਆ। ਪਰ ਇਸ ਦੌਰਾਨ ਵੱਡੇ ਪੁੱਤਰ ਦੀ ਮੌਤ ਹੋ ਗਈ। ਛੋਟੇ ਪੁੱਤਰ ਨੇ ਘਰ ਛੱਡ ਕੇ ਪ੍ਰੇਮ ਵਿਆਹ ਕਰਵਾ ਲਿਆ। ਛੋਟੇ ਪੁੱਤਰ ਨੇ ਕਿਹਾ ਕਿ ਜਦੋਂ ਉਹ ਨਸ਼ਾ ਤਸਕਰੀ ਛੱਡ ਦੇਵੇਗਾ ਤਾਂ ਉਹ ਘਰ ਆ ਜਾਵੇਗਾ। ਜਿਸ ਕਾਰਨ ਉਸਨੇ ਨਸ਼ਾ ਤਸਕਰੀ ਛੱਡ ਦਿੱਤੀ। ਤਸਕਰ ਨੇ ਕਿਹਾ ਕਿ ਇਸ ਕੰਮ ਵਿੱਚ ਕੁਝ ਨਹੀਂ ਹੈ। ਮੁਫ਼ਤ ਦੀ ਬਦਨਾਮੀ ਅਤੇ ਜੇਲ੍ਹ ਦੀ ਹਵਾ ਹੈ। ਉਨ੍ਹਾਂ ਪੁਲਿਸ ਦੀ ਕਾਰਜਸ਼ੈਲੀ ’ਤੇ ਤਸੱਲੀ ਪ੍ਰਗਟਾਈ।

ਇਹ ਵੀ ਪੜ੍ਹੋ