ਪੰਜਾਬ 'ਚ ਮੀਂਹ ਤੋਂ ਬਾਅਦ ਕਿਹੋ ਜਿਹਾ ਰਹੇਗਾ ਮੌਸਮ, ਜਾਣੋ 

30 ਨਵੰਬਰ ਨੂੰ ਕਈ ਥਾਈਂ ਭਾਰੀ ਮੀਂਹ ਪਿਆ। ਗੜ੍ਹੇਮਾਰੀ ਹੋਈ। ਜਿਸ ਨਾਲ ਤਾਪਮਾਨ ਇਕਦਮ ਥੱਲੇ ਡਿੱਗਿਆ। ਠੰਡ 'ਚ ਵਾਧਾ ਹੋ ਗਿਆ। 

Share:

ਪੰਜਾਬ ਵਿਚ ਕੱਲ੍ਹ ਲਗਾਤਾਰ ਪਏ ਮੀਂਹ ਤੇ ਕਈ ਥਾਈਂ ਗੜ੍ਹੇਮਾਰੀ ਦੇ ਨਾਲ ਠੰਡ ਨੇ ਜ਼ੋਰ ਫੜ ਲਿਆ। ਚੰਡੀਗੜ੍ਹ, ਲੁਧਿਆਣਾ, ਮੁਹਾਲੀ, ਜ਼ੀਰਕਪੁਰ ਅਤੇ ਫਤਹਿਗੜ੍ਹ ਸਾਹਿਬ ਸਣੇ ਕਈ ਇਲਾਕਿਆਂ 'ਚ ਭਾਰੀ ਮੀਂਹ ਪਿਆ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਮੌਸਮ ਸਾਫ਼ ਰਹੇਗਾ ਪਰ ਠੰਡ ਜ਼ੋਰ ਫੜੇਗੀ। ਫਿਲਹਾਲ ਆਉਣ ਵਾਲੇ ਦਿਨਾਂ 'ਚ ਮੀਂਹ ਤੋਂ ਰਾਹਤ ਰਹੇਗੀ। ਤੇਜ਼ ਹਵਾਵਾਂ ਨਾਲ ਤਾਪਮਾਨ 'ਚ ਗਿਰਾਵਟ ਦਾ ਅਨੁਮਾਨ ਹੈ। ਮੀਂਹ ਕਰਕੇ ਸੂਬੇ ਵਿੱਚ 8 ਡਿਗਰੀ ਸੈਲਸੀਅਸ ਤੱਕ ਤਾਪਮਾਨ ਡਿੱਗ ਗਿਆ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਦਾ ਤਾਪਮਾਨ 16.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ 8.7 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ’ਚ 21 ਡਿਗਰੀ ਸੈਲਸੀਅਸ, ਲੁਧਿਆਣਾ ’ਚ 26, ਪਟਿਆਲਾ ’ਚ 19.6, ਬਰਨਾਲਾ ’ਚ 19.2, ਫਰੀਦਕੋਟ ’ਚ 22.4, ਫਿਰੋਜ਼ਪੁਰ ’ਚ 20.8, ਗੁਰਦਾਸਪੁਰ ’ਚ 17.9, ਜਲੰਧਰ ’ਚ 17.9, ਮੋਗਾ ’ਚ 19.8, ਮੁਹਾਲੀ ’ਚ 17.3 ਅਤੇ ਰੋਪੜ ’ਚ 15.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। 

ਖੇਤੀ ਲਈ ਕਿਹੋ ਜਿਹਾ ਮੌਸਮ 

 ਇਹ ਮੀਂਹ ਕਿਸਾਨਾਂ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ। ਸੂਬੇ ਵਿੱਚ ਕਣਕ ਦੀ ਬਿਜਾਈ ਕਰ ਚੁੱਕੇ ਕਿਸਾਨਾਂ ਲਈ ਇਹ ਮੀਂਹ ਵਧੀਆ ਰਹੇਗਾ ਜਦੋਂ ਕਿ ਕਣਕ ਦੀ ਤਾਜ਼ੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਇਹ ਮੁਸੀਬਤ ਬਣ ਸਕਦਾ ਹੈ। ਤਾਜ਼ਾ ਹਾਲਾਤਾਂ ਅਨੁਸਾਰ ਮੌਸਮ ਕਿਸਾਨਾਂ ਲਈ ਬਹੁਤ ਚੰਗਾ ਹੈ। ਬੀਜੀ ਹੋਈ ਕਣਕ ਨੂੰ ਨਮੀ ਦੀ ਲੋੜ ਰਹਿੰਦੀ ਹੈ। ਇਸ ਕਰਕੇ ਫਾਇਦਾ ਹੋਵੇਗਾ। 

 

ਇਹ ਵੀ ਪੜ੍ਹੋ