ਸ਼ਹੀਦੀ ਸਭਾ 'ਚ ਸੰਗਤ ਲਈ ਸਿਹਤ ਪ੍ਰਬੰਧਾਂ ਬਾਰੇ ਜਾਣੋ 

ਜਿਲ੍ਹਾ ਪ੍ਰਸ਼ਾਸਨ ਵੱਲੋਂ ਸੂਬੇ ਭਰ ਤੋਂ ਡਾਕਟਰਾਂ ਦੀਆਂ ਟੀਮਾਂ ਦਾ ਗਠਨ ਕਰਕੇ ਸ਼ਪੈਸ਼ਲ ਡਿਊਟੀ ਲਗਾਈ ਗਈ ਹੈ। ਆਰਜ਼ੀ ਤੌਰ 'ਤੇ ਕਲੀਨਿਕ ਖੋਲ੍ਹੇ ਗਏ ਹਨ।ਚਾਰੇ ਪਾਸੇ ਸੰਗਤ ਨੂੰ ਲੋੜ ਪੈਣ 'ਤੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। 

Share:

ਫ਼ਤਹਿਗੜ੍ਹ ਸਾਹਿਬ ਵਿਖੇ ਲੱਖਾਂ ਦੀ ਗਿਣਤੀ 'ਚ ਸੰਗਤ ਪਹੁੰਚੀ ਹੈ। ਉਹਨਾਂ ਲਈ ਸਿਹਤ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜਿਲਾ ਸਿਹਤ ਵਿਭਾਗ ਵੱਲੋਂ ਸ਼ਹੀਦੀ ਸਭਾ ਤੇ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਨੂੰ 24 ਘੰਟੇ ਨਿਰਵਿਘਨ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਦਵਿੰਦਰਜੀਤ ਕੌਰ ਨੇ ਦੱਸਿਆ ਕਿ  ਸਭਾ ਦੇ ਖੇਤਰ ਵਿੱਚ ਸਥਾਪਿਤ ਕੀਤੀਆਂ 07 ਆਰਜੀ ਡਿਸਪੈਸਰੀਆਂ ਵਿੱਚ ਸਭਾ ਦੇ ਪਹਿਲੇ ਦਿਨ 4138 ਮਰੀਜ਼ਾਂ ਦੀ ਓਪੀਡੀ ਹੋਈ ਜਦਕਿ ਰਾਤ ਨੂੰ 1596 ਮਰੀਜ਼ਾਂ ਦੀ ਓਪੀਡੀ ਕੀਤੀ ਗਈ ,ਇਸ ਤਰ੍ਹਾਂ ਪਹਿਲੇ 24 ਘੰਟੇ ਦੌਰਾਨ 5734 ਮਰੀਜ਼ ਓਪੀਡੀ ਵਿੱਚ ਵੇਖਕੇ ਉਹਨਾਂ ਦਾ ਇਲਾਜ ਕੀਤਾ ਗਿਆ। ਉਹਨਾਂ ਦੱਸਿਆ ਕਿ ਜਿਆਦਾਤਰ ਮਰੀਜ਼ ਪੇਟ ਦੀਆਂ ਤਕਲੀਫਾਂ ਅਤੇ ਸਰੀਰ ਦਰਦ ਨਾਲ ਸੰਬੰਧਿਤ ਪਾਏ ਗਏ । ਉਹਨਾਂ ਕਿਹਾ ਕਿ ਇਹਨਾਂ ਸਾਰੇ ਮਰੀਜ਼ਾਂ ਨੂੰ ਲੋੜੀਂਦੀਆਂ ਸਾਰੀਆਂ ਦਵਾਈਆਂ ਤੁਰੰਤ  ਮੁਫ਼ਤ ਦਿੱਤੀਆਂ ਗਈਆਂ। 

ਦਵਾਈਆਂ ਲਈ ਸ਼ਪੈਸ਼ਲ ਵਹੀਕਲ 

ਉਹਨਾਂ ਦੱਸਿਆ ਕਿ ਡਿਸਪੈਂਸਰੀਆਂ ਵਿੱਚ ਦਵਾਈਆਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਤੇ ਇਸ ਸਬੰਧੀ ਉਹ ਖੁਦ ਅਤੇ ਪ੍ਰੋਗਰਾਮ ਅਫਸਰਾਂ ਵੱਲੋਂ ਲਗਾਤਾਰ ਸਿਹਤ ਸੇਵਾਵਾਂ ਦੀ ਸੁਪਰਵੀਜ਼ਨ ਕੀਤੀ ਜਾ ਰਹੀ ਹੈ ਅਤੇ  ਲੋੜੀਦੀਆਂ ਦਵਾਈਆਂ ਸਪੈਸ਼ਲ ਵਹੀਕਲਾਂ ਦੁਆਰਾ ਤੁਰੰਤ ਪਹੁੰਚਾਈਆਂ ਜਾ ਰਹੀਆਂ ਹਨ। ਉਹਨਾਂ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਸਿਹਤ ਸਹੂਲਤਾਂ, ਸਿਹਤ ਸਕੀਮਾਂ  ਅਤੇ ਬਿਮਾਰੀਆਂ ਸਬੰਧੀ ਸੰਗਤਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਪ੍ਰਦਰਸ਼ਨੀ ਵੀ ਲਗਾਈ ਗਈ ਹੈ , ਜਿਸ ਵਿੱਚ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ ਦਲਜੀਤ ਕੌਰ , ਡੀਪੀਐਮ ਕਸੀਤਿਜ ਸੀਮਾ, ਬੀਸੀਸੀ ਅਮਰਜੀਤ ਸਿੰਘ ਆਦਿ ਵੱਲੋਂ ਸਿਹਤ ਸਮੱਸਿਆਵਾਂ ਅਤੇ ਸਿਹਤ ਸਕੀਮਾਂ ਦਾ ਲਾਭ ਲੈਣ ਲਈ ਸੰਗਤਾਂ ਨੂੰ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ