Kissan Andolan: ਕਿਸਾਨ ਅੱਜ ਰੇਲਾਂ ਦਾ ਕਰਨਗੇ ਚੱਕਾ ਜਾਮ, RPF ਦਿੱਤੀ ਨੇ ਦਿੱਤੀ ਚੇਤਾਵਨੀ- ਜਾਮ ਲਗਾਉਣ ਵਾਲਿਆ ਤੇ ਹੋਵੇਗੀ ਕਾਰਵਾਈ

Kissan Andolan: ਕਿਸਾਨ 13 ਫਰਵਰੀ ਤੋਂ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦਾਂ 'ਤੇ ਖੜ੍ਹੇ ਹਨ। ਕਿਸਾਨ ਆਗੂਆਂ ਅਤੇ ਕੇਂਦਰ ਵਿਚਾਲੇ ਚਾਰ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਚੌਥੀ ਬੈਠਕ 'ਚ ਕੇਂਦਰ ਨੇ 5 ਫਸਲਾਂ 'ਤੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ ਪ੍ਰਸਤਾਵ ਦਿੱਤਾ ਸੀ। ਹਾਲਾਂਕਿ ਕਿਸਾਨ ਆਗੂਆਂ ਨੇ ਸਰਕਾਰ ਦੀ ਇਸ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ।

Share:

Kissan Andolan: ਕਿਸਾਨ ਅੰਦੋਲਨ ਜੋਰ ਫੜਦਾ ਨਜ਼ਰ ਆ ਰਿਹਾ ਹੈ। ਅੱਜ ਕਿਸਾਨਾਂ ਦੇ ਵੱਲੋਂ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਵਿੱਚ ਰੇਲ ਗੱਡੀਆਂ ਨੂੰ ਰੋਕੀਆਂ ਜਾਣਗੀਆਂ। ਇਸ ਵਿੱਚ ਖਾਸ ਗੱਲ ਇਹ ਹੈ ਕਿ ਰੋਲਾਂ ਰੋਕਣ ਵਿੱਚ ਮਹਿਲਾਵਾਂ ਵੀ ਕਿਸਾਨਾਂ ਦਾ ਸਾਥ ਦੇਣਗੀਆਂ। ਪੰਜਾਬ ਵਿੱਚ 22 ਜ਼ਿਲ੍ਹਿਆਂ ਵਿੱਚ 52 ਥਾਵਾਂ ’ਤੇ ਕਿਸਾਨ ਪਟੜੀਆਂ ’ਤੇ ਬੈਠਣਗੇ। ਹਰਿਆਣਾ ਦੇ ਸਿਰਸਾ '3 ਥਾਵਾਂ 'ਤੇ ਰੇਲਵੇ ਟਰੈਕ ਜਾਮ ਕਰਨ ਦੀ ਤਿਆਰੀ ਹੈ। ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਉੱਤਰੀ ਭਾਰਤ ਦੇ 30 ਜ਼ਿਲ੍ਹਿਆਂ ਵਿੱਚ ਰੇਲ ਗੱਡੀਆਂ ਰੋਕਣ ਦਾ ਸੱਦਾ ਦਿੱਤਾ ਹੈ।

ਰੇਲਵੇ ਮੁਤਾਬਕ ਕਿਸਾਨਾਂ ਨੇ ਅੰਬਾਲਾ ਡਿਵੀਜ਼ਨ ਵਿੱਚ 21 ਥਾਵਾਂ ਤੇ ਟ੍ਰੈਕ ਜਾਮ ਕਰਨ ਦੀ ਯੋਜਨਾ ਬਣਾਈ ਹੈ। ਜਿਸ ਕਾਰਨ ਕਈ ਟਰੇਨਾਂ ਪ੍ਰਭਾਵਿਤ ਹੋਣਗੀਆਂ। ਪੁਲਿਸ ਨੇ ਰੇਲ ਰੋਕੋ ਅੰਦੋਲਨ ਵਿੱਚ ਹਿੱਸਾ ਲੈਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ।

ਪੰਧੇਰ ਨੇ ਕਿਸਾਨਾਂ ਨੂੰ ਕੀਤੀ ਅਪੀਲ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਰੇਲ ਰੋਕੋ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਰੇਲ ਗੱਡੀ ਨੂੰ ਰੇਲਵੇ ਸਟੇਸ਼ਨ ਅਤੇ ਫਾਟਕ 'ਤੇ ਹੀ ਰੋਕਣਾ ਹੈ ਕਿਉਂਕਿ ਜੇਕਰ ਟ੍ਰੈਕ ਦੇ ਵਿਚਕਾਰ ਬੈਠਾਂਗੇ ਤਾਂ ਨੁਕਸਾਨ ਹੋ ਸਕਦਾ ਹੈ | ਇਹ ਪ੍ਰਤੀਕਾਤਮਕ ਅੰਦੋਲਨ ਹੋਵੇਗਾ। ਕਿਸਾਨਾਂ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਗੱਡੀਆਂ ਰੋਕਣ।

ਆਰਪੀਐਫ ਅਧਿਕਾਰੀਆਂ ਦੀ ਰੇਲ ਰੋਕੋ ਅੰਦੋਲਨ ਤੇ ਤਿੱਖੀ ਨਜ਼ਰ

ਉੱਥੇ ਹੀ ਦੂਜੇ ਪਾਸੇ ਆਰਪੀਐਫ, ਜੀਆਰਪੀ ਅਤੇ ਖੁਫੀਆ ਏਜੰਸੀਆਂ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ 'ਤੇ ਨਜ਼ਰ ਰੱਖ ਰਹੀਆਂ ਹਨ। ਰੇਲ ਗੱਡੀਆਂ ਅਤੇ ਸਟੇਸ਼ਨਾਂ 'ਤੇ ਤਿੱਖੀ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਆਰਪੀਐਫ ਦੇ ਸੀਨੀਅਰ ਡੀਐਸਸੀ ਨਿਤੀਸ਼ ਸ਼ਰਮਾ ਨੇ ਦੱਸਿਆ ਕਿ ਆਰਪੀਐਫ ਵਾਲੇ ਪਾਸੇ ਤੋਂ ਪੂਰੇ ਪ੍ਰਬੰਧ ਹਨ। ਆਰਪੀਐਫ ਦੀਆਂ ਟੀਮਾਂ ਹਰ ਉਸ ਥਾਂ 'ਤੇ ਤਾਇਨਾਤ ਹਨ ਜਿੱਥੇ ਕਿਸਾਨ ਟਰੈਕ 'ਤੇ ਬੈਠਣਗੇ। ਜੇਕਰ ਟਰੈਕ ਜਾਮ ਕੀਤਾ ਗਿਆ ਤਾਂ ਕਿਸਾਨਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

ਡੀਆਰਐਮ ਮਨਦੀਪ ਸਿੰਘ ਭਾਟੀਆ ਨੇ ਦੱਸਿਆ ਕਿ ਅੰਬਾਲਾ ਡਿਵੀਜ਼ਨ ਵਿੱਚ 21 ਥਾਵਾਂ ’ਤੇ ਕਿਸਾਨ ਬੈਠਣਗੇ। ਡਿਵੀਜ਼ਨ ਇੱਕ ਦਿਨ ਵਿੱਚ 220 ਮੇਲ, ਐਕਸਪ੍ਰੈਸ, 100 ਯਾਤਰੀ ਅਤੇ ਲਗਭਗ 150 ਮਾਲ ਗੱਡੀਆਂ ਚਲਾਉਂਦੀ ਹੈ।

ਇਹ ਵੀ ਪੜ੍ਹੋ