ਪਠਾਨਕੋਟ ਦੇ ਕਿੰਨੂ ਵਪਾਰੀ ਦੀ ਅਬੋਹਰ 'ਚ ਚਾਹ ਪੀਂਦੇ ਹੋਈ ਮੌਤ

ਵਪਾਰੀ ਦੀ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।

Share:

ਅਬੋਹਰ ਦੀ ਕਿੰਨੂ ਮੰਡੀ ਵਿੱਚ ਪਠਾਨਕੋਟ ਤੋਂ ਕਿੰਨੂ ਦਾ ਵਪਾਰ ਕਰਨ ਆਏ ਇੱਕ ਵਪਾਰੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਜਿਸ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। 

ਕੀ ਹੈ ਸਾਰਾ ਮਾਮਲਾ

ਜਾਣਕਾਰੀ ਅਨੁਸਾਰ ਕਿੰਨੂ ਮੰਡੀ ਦੇ ਵਪਾਰੀ ਸੋਨੂੰ ਸ਼ਰਮਾ ਨੇ ਦੱਸਿਆ ਕਿ ਰਾਮੇਸ਼ਵਰ ਸ਼ਰਮਾ ਪੁੱਤਰ ਕੀਮਤੀ ਸ਼ਰਮਾ ਵਾਸੀ ਪਠਾਨਕੋਟ ਉਮਰ ਕਰੀਬ 32 ਸਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਿੰਨੂ ਖਰੀਦਣ ਲਈ ਆਪਣੇ ਦੋਸਤ ਬਲਵਿੰਦਰ ਨਾਲ ਅਬੇਹਰ ਆਇਆ ਹੋਇਆ ਸੀ। ਬੁੱਧਵਾਰ ਸਵੇਰੇ ਉਹ ਬਾਜ਼ਾਰ 'ਚ ਬੈਠ ਕੇ ਚਾਹ ਪੀ ਰਿਹਾ ਸੀ ਕਿ ਅਚਾਨਕ ਉਹ ਬੇਹੋਸ਼ ਹੋ ਗਿਆ। ਉਸ ਦੇ ਦੋਸਤ ਬਲਵਿੰਦਰ ਅਤੇ ਹੋਰ ਮੈਂਬਰਾਂ ਨੇ ਉਸ ਨੂੰ ਚੁੱਕ ਕੇ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮੌਤ ਦੇ ਕਾਰਨਾਂ ਦਾ ਪਤਾ ਨਹੀਂ

ਇਸ ਸਬੰਧੀ ਡਾ: ਧਰਮਵੀਰ ਅਰੋੜਾ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਇੱਥੇ ਮ੍ਰਿਤਕ ਹਾਲਤ 'ਚ ਲਿਆਂਦਾ ਗਿਆ ਸੀ। ਜਿਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਧਰ, ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ।

ਇਹ ਵੀ ਪੜ੍ਹੋ

Tags :