ਓਏ ਛੋਟੂ, ਪੰਜਾਬ ਪੁਲਿਸ ਪਤਾਲ ਚੋਂ ਵੀ ਲੱਭ ਲਿਆਉਂਦੀ ਹੈ ਮੋਬਾਇਲ

ਖੰਨਾ ਪੁਲਿਸ ਦੀ ਸਫਲਤਾ -35 ਮੋਬਾਈਲ ਫੋਨ ਲੱਭ ਕੇ ਵਾਰਸਾਂ ਨੂੰ ਸੌਂਪੇ, ਸਾਈਬਰ ਧੋਖਾਧੜੀ ਦੇ 27 ਲੱਖ ਵਾਪਸ ਕਰਾਏ, 23 ਲੱਖ ਫ੍ਰੀਜ਼ ਕੀਤੇ 

Courtesy: ਖੰਨਾ ਵਿਖੇ ਐਸਐਸਪੀ ਨੇ ਵਾਰਸਾਂ ਨੂੰ ਮੋਬਾਇਲ ਸੌਂਪੇ

Share:

ਸਾਈਬਰ ਪੁਲਿਸ ਸਟੇਸ਼ਨ ਖੰਨਾ ਦੀ ਟੀਮ ਨੇ ਵੱਖ-ਵੱਖ ਮਾਮਲਿਆਂ ਵਿੱਚ ਸ਼ਾਨਦਾਰ ਕੰਮ ਕੀਤਾ। ਜਿਸ ਕਾਰਨ ਐਸਐਸਪੀ ਡਾ. ਜੋਤੀ ਯਾਦਵ ਬੈਂਸ ਨੇ ਵੀ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਸਾਈਬਰ ਪੁਲਿਸ ਨੇ ਲੁੱਟ, ਚੋਰੀ ਅਤੇ ਗੁੰਮ ਹੋਏ ਮੋਬਾਈਲ ਫੋਨਾਂ ਦੇ 35 ਮਾਮਲੇ ਟਰੇਸ ਕੀਤੇ ਅਤੇ ਮੋਬਾਇਲ ਲੱਭੇ। ਗੱਲ ਇੱਥੇ ਹੀ ਖਤਮ ਨਹੀਂ, ਫਿਰ ਉਨ੍ਹਾਂ ਦੇ ਵਾਰਸਾਂ ਨੂੰ ਲੱਭ ਕੇ ਐਸਐਸਪੀ ਦਫ਼ਤਰ ਬੁਲਾਇਆ ਗਿਆ ਅਤੇ ਮੋਬਾਈਲ ਉਨ੍ਹਾਂ ਨੂੰ ਸੌਂਪ ਦਿੱਤੇ ਗਏ। ਸਾਈਬਰ ਧੋਖਾਧੜੀ ਦੇ ਪੀੜਤਾਂ ਨੂੰ ਲਗਭਗ 27 ਲੱਖ ਰੁਪਏ ਵਾਪਸ ਕੀਤੇ ਗਏ। ਬੈਂਕ ਖਾਤਿਆਂ ਵਿੱਚ 23 ਲੱਖ 16 ਹਜ਼ਾਰ ਰੁਪਏ ਦੀ ਰਕਮ ਫ੍ਰੀਜ਼ ਕਰਵਾ ਦਿੱਤੀ ਗਈ। ਇਸਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ।

167 ਸ਼ਿਕਾਇਤਾਂ ਪ੍ਰਾਪਤ ਹੋਈਆਂ

ਐਸਐਸਪੀ ਡਾ. ਬੈਂਸ ਨੇ ਦੱਸਿਆ ਕਿ ਹੁਣ ਤੱਕ ਸਾਈਬਰ ਪੁਲਿਸ ਸਟੇਸ਼ਨ ਨੂੰ 167 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚੋਂ 61 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। 12 ਐਫਆਈਆਰ ਦਰਜ ਕੀਤੀਆਂ ਗਈਆਂ ਹਨ।ਪੁਲਿਸ ਨੂੰ 35 ਮੋਬਾਈਲ ਮਿਲੇ। ਇਨ੍ਹਾਂ ਵਿੱਚੋਂ ਕੁਝ ਮੋਬਾਈਲ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ ਗਾਇਬ ਹੋ ਗਏ ਸਨ। ਕੁੱਝ ਡਿੱਗ ਪਏ ਸਨ। 45 ਮੋਬਾਈਲ ਟਰੇਸ ਕੀਤੇ ਜਾ ਰਹੇ ਹਨ।ਧੋਖਾਧੜੀ ਦੇ ਮਾਮਲਿਆਂ ਵਿੱਚ, ਹੁਣ ਤੱਕ ਧੋਖਾਧੜੀ ਕਰਨ ਵਾਲਿਆਂ ਦੇ ਖਾਤਿਆਂ ਵਿੱਚੋਂ 27 ਲੱਖ 5 ਹਜ਼ਾਰ 197 ਰੁਪਏ ਵਾਪਸ ਕੀਤੇ ਜਾ ਚੁੱਕੇ ਹਨ ਅਤੇ ਪੀੜਤਾਂ ਨੂੰ ਦਿੱਤੇ ਜਾ ਚੁੱਕੇ ਹਨ। 23 ਲੱਖ 16 ਹਜ਼ਾਰ 935 ਰੁਪਏ ਫ੍ਰੀਜ਼ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅੱਜ ਦੇ ਯੁੱਗ ਵਿੱਚ ਸਾਵਧਾਨ ਰਹਿਣ ਅਤੇ ਆਪਣੇ ਨਿੱਜੀ ਪਾਸਵਰਡ ਕਿਸੇ ਨਾਲ ਸਾਂਝੇ ਨਾ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਬਿਨਾਂ ਕਾਰਨ ਕਿਸੇ ਵੀ ਲਿੰਕ 'ਤੇ ਕਲਿੱਕ ਨਾ ਕਰੋ। ਬਿਨਾਂ ਤਸਦੀਕ ਦੇ OTP ਸਾਂਝਾ ਨਾ ਕਰੋ। ਜੇਕਰ ਕੋਈ ਸਾਈਬਰ ਅਪਰਾਧ ਦਾ ਸ਼ਿਕਾਰ ਹੁੰਦਾ ਹੈ, ਤਾਂ ਤੁਰੰਤ 1930 'ਤੇ ਸੂਚਿਤ ਕਰੋ ਅਤੇ ਮਦਦ ਲਓ। 

ਲੋਕ ਹੋਏ ਖੁਸ਼, ਕੀਤੀ ਤਾਰੀਫ਼

ਦੂਜੇ ਪਾਸੇ ਐੱਸਐੱਸਪੀ ਦਫ਼ਤਰ ਮੋਬਾਈਲ ਫੋਨ ਲੈਣ ਆਏ ਲੋਕਾਂ ਵਿੱਚ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ। ਮਲੌਦ ਦੇ ਚੋਮੋ ਪਿੰਡ ਦੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਮੋਬਾਈਲ ਪਟਿਆਲਾ ਵਿੱਚ ਗੁੰਮ ਹੋ ਗਿਆ ਸੀ। ਮੈਨੂੰ ਇਹ ਮਿਲਣ ਦੀ ਉਮੀਦ ਨਹੀਂ ਸੀ। ਪਰ ਕਾਨੂੰਨੀ ਤੌਰ 'ਤੇ ਰਿਪੋਰਟ ਕਰਨਾ ਜ਼ਰੂਰੀ ਸੀ। ਇਸ ਲਈ ਪੁਲਿਸ ਨੂੰ ਸੂਚਿਤ ਕੀਤਾ। ਅੱਜ ਮੈਨੂੰ ਖੁਸ਼ੀ ਹੋਈ ਜਦੋਂ ਮੈਨੂੰ ਪੁਲਿਸ ਸਟੇਸ਼ਨ ਤੋਂ ਫ਼ੋਨ ਆਇਆ ਕਿ ਤੁਹਾਡਾ ਮੋਬਾਈਲ ਮਿਲ ਗਿਆ ਹੈ, ਇਸਨੂੰ ਲੈ ਜਾਓ। ਮੈਂ ਇਸ ਬਾਰੇ ਸੁਣਿਆ ਸੀ ਪਰ ਪਹਿਲੀ ਵਾਰ ਦੇਖਿਆ ਕਿ ਮੋਬਾਈਲ ਵਾਪਸ ਮਿਲ ਗਿਆ ਹੈ। ਗੁਰੂ ਅਮਰਦਾਸ ਮਾਰਕੀਟ, ਖੰਨਾ ਵਿਖੇ ਚਾਹ ਦਾ ਖੋਖਾ ਚਲਾਉਣ ਵਾਲੇ ਸੰਜੇ ਕੁਮਾਰ ਨੇ ਕਿਹਾ ਕਿ ਜਦੋਂ ਉਹ ਇੱਕ ਦੁਕਾਨ 'ਤੇ ਚਾਹ ਦੇਣ  ਗਿਆ ਸੀ ਤਾਂ ਵਾਪਸ ਆਉਣ 'ਤੇ ਉਸਨੇ ਦੇਖਿਆ ਕਿ ਉਸਦਾ ਚਾਰਜ ਲਾਇਆ ਮੋਬਾਈਲ  ਗਾਇਬ ਸੀ। ਅੱਜ ਪੁਲਿਸ ਨੇ ਮੈਨੂੰ ਫ਼ੋਨ ਕੀਤਾ ਅਤੇ ਮੇਰਾ ਮੋਬਾਈਲ ਵਾਪਸ ਕਰ ਦਿੱਤਾ। ਮੈਂ ਬਹੁਤ ਖੁਸ਼ ਹਾਂ।

 

ਬਾਈਟ - ਮੋਬਾਇਲ ਪ੍ਰਾਪਤ ਕਰਨ ਵਾਲੇ ਲੋਕ 

ਇਹ ਵੀ ਪੜ੍ਹੋ