ਖੰਨਾ: ਰੇਲਵੇ ਸਟੇਸ਼ਨ ਦੇ ਬਾਥਰੂਮ 'ਚੋਂ ਮਿਲੀ ਗਲੀ-ਸੜੀ ਲਾਸ਼, ਸ਼ਨਾਖਤ ਕਰਨਾ ਮੁਸ਼ਕਿਲ, ਕਈ ਦਿਨਾਂ ਤੋਂ ਸੀ ਬਾਥਰੂਮ 'ਚ ਬੰਦ

ਜਾਣਕਾਰੀ ਅਨੁਸਾਰ ਬਾਥਰੂਮ ਨੂੰ ਕਈ ਦਿਨਾਂ ਤੋਂ ਤਾਲਾ ਲੱਗਿਆ ਹੋਇਆ ਸੀ। ਜਦੋਂ ਤਾਲਾ ਲਗਾਇਆ ਗਿਆ ਤਾਂ ਕਿਸੇ ਨੇ ਵੀ ਜਾਂਚ ਨਹੀਂ ਕੀਤੀ ਕਿ ਅੰਦਰ ਕੋਈ ਹੈ ਜਾਂ ਨਹੀਂ। ਫਿਲਹਾਲ ਰੇਲਵੇ ਪੁਲਿਸ ਨੇ ਲਾਸ਼ ਨੂੰ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਹੈ।

Share:

ਖੰਨਾ ਰੇਲਵੇ ਸਟੇਸ਼ਨ ਦੇ ਬਾਥਰੂਮ ਵਿੱਚੋਂ ਇੱਕ ਵਿਅਕਤੀ ਦੀ ਸੜੀ ਹੋਈ ਲਾਸ਼ ਮਿਲੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਰੇਲਵੇ ਯਾਤਰੀਆਂ ਲਈ ਬਣੇ ਇਸ ਬਾਥਰੂਮ ਨੂੰ ਕਈ ਦਿਨਾਂ ਤੋਂ ਬੰਦ ਰੱਖਿਆ ਗਿਆ ਸੀ। ਸਟੇਸ਼ਨ ’ਤੇ ਬਦਬੂ ਫੈਲਣ ’ਤੇ ਇਸ ਨੂੰ ਖੋਲ੍ਹਿਆ ਗਿਆ। ਦਰਵਾਜ਼ਾ ਤੋੜ ਕੇ ਅੰਦਰ ਜਾ ਕੇ ਦੇਖਿਆ ਤਾਂ ਉਥੇ ਲਾਸ਼ ਪਈ ਸੀ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। 

ਪੂਰਾ ਮਾਮਲਾ

ਬਾਥਰੂਮ ਚੋਂ ਲਗਾਤਾਰ ਆ ਰਹੀ ਬਦਬੂ ਦੀ ਸੂਚਨਾ ਜਦੋਂ ਲੋਕਾਂ ਵੱਲੋਂ ਜੀਆਰਪੀ ਨੂੰ ਦਿੱਤੀ ਗਈ ਤਾਂ ਫਿਰ ਸਵੀਪਰ ਨੂੰ ਬੁਲਾਇਆ ਗਿਆ। ਉਸ ਵੱਲੋਂ ਜਦੋਂ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਇੱਕ ਸੜੀ ਹੋਈ ਲਾਸ਼ ਮਿਲੀ। ਕਿਉਂਕਿ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ। ਉਸ ਵਿੱਚ ਕੀੜੇ-ਮਕੌੜੇ ਘੁੰਮ ਰਹੇ ਸਨ। ਜਿਸ ਕਾਰਨ ਸ਼ਨਾਖਤ ਕਰਨਾ ਮੁਸ਼ਕਿਲ ਹੈ। 

ਰੇਲਵੇ ਸਟੇਸ਼ਨ ਦੀ ਸੁਰੱਖਿਆ 'ਤੇ ਉੱਠਦੇ ਹਨ ਕਈ ਸਵਾਲ 

ਬਾਥਰੂਮ ਦੇ ਅੰਦਰ ਵਿਅਕਤੀ ਦੀ ਮੌਤ ਜਾਂਚ ਦਾ ਵਿਸ਼ਾ ਹੈ। ਦੂਜੇ ਪਾਸੇ ਵੱਡੀ ਲਾਪਰਵਾਹੀ ਵੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਪਬਲਿਕ ਬਾਥਰੂਮ ਨੂੰ ਤਾਲਾ ਲਗਾਉਣਾ ਠੀਕ ਨਹੀਂ ਹੈ। ਦੂਜਾ, ਜੇਕਰ ਬਾਥਰੂਮ ਬੰਦ ਹੈ ਤਾਂ ਕਿਉਂ ਨਹੀਂ ਖੋਲ੍ਹਿਆ ਗਿਆ? ਬੰਦ ਕਰਨ ਤੋਂ ਪਹਿਲਾਂ ਅੰਦਰ ਦੀ ਜਾਂਚ ਕਿਉਂ ਨਹੀਂ ਕੀਤੀ ਗਈ? ਰੇਲਵੇ ਸਟੇਸ਼ਨ ਦੀ ਸੁਰੱਖਿਆ 'ਤੇ ਵੀ ਸਵਾਲ ਉੱਠ ਰਹੇ ਹਨ।

ਕੀ ਕਹਿਣਾ ਹਾ ਜੀਆਰਪੀ ਦੇ ਇੰਚਾਰਜ ਦਾ

ਜੀਆਰਪੀ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਪਹਿਲਾਂ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 3 ਤੋਂ 4 ਦਿਨ ਪੁਰਾਣੀ ਲਾਸ਼ ਲੱਗਦੀ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਬਾਥਰੂਮ ਦੇ ਅੰਦਰ ਦਿਲ ਦਾ ਦੌਰਾ ਪੈਣ ਕਾਰਨ ਹੋਈ। ਪਰ ਅੰਦਰ ਪਈ ਲਾਸ਼ ਸੜਨ ਲੱਗੀ। ਬਾਥਰੂਮ ਕਿਸਨੇ ਅਤੇ ਕਿਉਂ ਬੰਦ ਕੀਤਾ? ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ

Tags :