ਖੰਨਾ ਹਾਦਸਾ - CM ਨੇ ਜਤਾਈ ਹਮਦਰਦੀ, ਜ਼ਖਮੀਆਂ ਕੋਲ ਪੁੱਜੇ ਸਿਹਤ ਮੰਤਰੀ

ਸੰਘਣੀ ਧੁੰਦ ਦੇ ਕਾਰਨ 4 ਤੋਂ 5 ਥਾਵਾਂ ਉਪਰ 100 ਦੇ ਕਰੀਬ ਗੱਡੀਆਂ ਦੀ ਟੱਕਰ ਹੋ ਗਈ ਸੀ। ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋਈ ਅਤੇ 20 ਦੇ ਕਰੀਬ ਲੋਕ ਜਖ਼ਮੀ ਹੋ ਗਏ ਸੀ।

Share:

ਹਾਈਲਾਈਟਸ

  • ਹਮਦਰਦੀ
  • ਧੁੰਦ

ਸੰਘਣੀ ਧੁੰਦ ਕਾਰਨ ਖੰਨਾ 'ਚ ਵਾਪਰੇ ਸੜਕ ਹਾਦਸੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਮਦਰਦੀ ਜਤਾਈ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ।  ਇਸ ਪੋਸਟ ਤੋਂ ਬਾਅਦ ਸਿਹਤ ਮੰਤਰੀ ਡਾ: ਬਲਬੀਰ ਸਿੰਘ ਜ਼ਖਮੀਆਂ ਦਾ ਹਾਲ ਜਾਣਨ ਖੰਨਾ ਪਹੁੰਚੇ। ਸਿਹਤ ਮੰਤਰੀ ਨੇ ਐਮਰਜੈਂਸੀ ਵਾਰਡ ਵਿੱਚ ਇਲਾਜ ਅਧੀਨ ਸੜਕ ਹਾਦਸੇ ਚ ਜ਼ਖ਼ਮੀ ਹੋਏ ਦੋ ਜਣਿਆਂ ਦਾ ਹਾਲ ਚਾਲ ਜਾਣਿਆ। ਹਾਦਸੇ ਵਿੱਚ ਆਪਣੇ ਬੇਟੇ ਨੂੰ ਗੁਆਉਣ ਵਾਲੀ  ਔਰਤ ਸਰਬਜੀਤ ਕੌਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਮੰਤਰੀ ਨੇ ਦੱਸਿਆ ਕਿ ਜ਼ਖਮੀਆਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਸੜਕ ਹਾਦਸਿਆਂ ਵਿੱਚ ਜਾਨਾਂ ਗੁਆਉਣ ਦਾ ਦਰਦ ਨਾ ਸਹਿਣਯੋਗ ਹੁੰਦਾ ਹੈ। ਜਿਵੇਂ ਸਰਬਜੀਤ ਕੌਰ ਦੇ ਪਤੀ ਦੀ ਪਹਿਲਾਂ ਮੌਤ ਹੋ ਗਈ ਸੀ। ਹੁਣ ਬੇਟੇ ਦੀ ਦੁਰਘਟਨਾ ਵਿੱਚ ਮੌਤ ਹੋ ਗਈ। ਇਸਤੋਂ ਇਲਾਵਾ ਹਾਦਸਿਆਂ 'ਚ ਜੋ ਜ਼ਖਮੀ ਹੋ ਜਾਂਦੇ ਹਨ, ਉਹ ਕਈ ਮਹੀਨਿਆਂ ਤੱਕ ਕੋਈ ਕੰਮ ਕਰਨ ਤੋਂ ਅਸਮਰੱਥ ਹੋ ਜਾਂਦੇ ਹਨ। ਇਸ ਲਈ ਲੋਕਾਂ ਨੂੰ ਖਾਸ ਕਰਕੇ ਧੁੰਦ ਵਿੱਚ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਬਿਨਾਂ ਕਿਸੇ ਕੰਮ ਦੇ ਧੁੰਦ ਵਿੱਚ ਸਫ਼ਰ ਕਰਨ ਤੋਂ ਬਚਣਾ ਚਾਹੀਦਾ ਹੈ। ਤੇਜ਼ ਰਫ਼ਤਾਰ ਨਾਲ ਗੱਡੀ ਨਹੀਂ ਚਲਾਉਣੀ ਚਾਹੀਦੀ।

NHAI ਨਾਲ ਕਰਨਗੇ ਮੀਟਿੰਗ 


ਨੈਸ਼ਨਲ ਹਾਈਵੇਅ 'ਤੇ ਸ਼ਹਿਰਾਂ 'ਚ ਕਈ ਥਾਵਾਂ 'ਤੇ ਨਾਜਾਇਜ਼ ਤੌਰ 'ਤੇ ਰਸਤੇ ਛੱਡੇ ਹੋਏ ਹਨ | ਇਨ੍ਹਾਂ ਰਸਤਿਆਂ 'ਤੇ ਡੇਂਜਰ ਜੋਨ ਬਣੇ ਹੋਏ ਹਨ। ਨੈਸ਼ਨਲ ਹਾਈਵੇਅ ਤੋਂ ਜਦੋਂ ਇਹਨਾਂ ਰਸਤਿਆਂ ਉਪਰ ਅਚਾਨਕ ਕੱਟ ਮਾਰਿਆ ਜਾਂਦਾ ਹੈ ਤਾਂ  ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਸਬੰਧੀ ਸਿਹਤ ਮੰਤਰੀ ਡਾ: ਬਲਬੀਰ ਸਿੰਘ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨਾਲ ਮੀਟਿੰਗ ਕੀਤੀ ਜਾਵੇਗੀ | ਇਸਦਾ ਕੋਈ ਹੱਲ ਕੱਢਿਆ ਜਾਵੇਗਾ।

ਮੁੱਖ ਮੰਤਰੀ ਦੀ ਹਮਦਰਦੀ


ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ਤੋਂ ਪੋਸਟ ਅਪਲੋਡ ਕਰਕੇ ਹਮਦਰਦੀ ਪ੍ਰਗਟਾਈ। ਮਾਨ ਨੇ ਲਿਖਿਆ ਕਿ ਪ੍ਰਸ਼ਾਸਨ ਨੂੰ ਤੁਰੰਤ ਮਦਦ ਲਈ ਭੇਜ ਦਿੱਤਾ ਗਿਆ ਹੈ। ਉਹ ਖੁਦ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਧੁੰਦ ਹੋਰ ਵਧੇਗੀ। ਧਿਆਨ ਨਾਲ ਗੱਡੀ ਚਲਾਈ ਜਾਵੇ।

ਜਖ਼ਮੀ
ਖੰਨਾ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਸਰਬਜੀਤ ਕੌਰ। ਫੋਟੋ ਕ੍ਰੇਡਿਟ - ਜੇਬੀਟੀ

ਹਾਦਸਿਆਂ 'ਚ ਮਰਨ ਵਾਲੇ ਅਤੇ ਜਖ਼ਮੀ ਹੋਏ ਲੋਕ 

ਪਿੰਡ ਬਾਹੋਮਾਜਰਾ ਨੇੜੇ ਛੋਟਾ ਹਾਥੀ ਗੱਡੀ ਅਤੇ ਇੱਕ ਹੋਰ ਵਾਹਨ ਵਿਚਾਲੇ ਹੋਈ ਟੱਕਰ 'ਚ ਰਣਵੀਰ ਸਿੰਘ (25) ਪੁੱਤਰ ਕੁਲਵੰਤ ਸਿੰਘ ਵਾਸੀ ਸਰਹਿੰਦ (ਫ਼ਤਹਿਗੜ੍ਹ ਸਾਹਿਬ) ਦੀ ਮੌਤ ਹੋ ਗਈ। ਜਦਕਿ ਹਾਦਸਿਆਂ ਵਿੱਚ ਹੇਠ ਲਿਖੇ ਲੋਕ ਜ਼ਖਮੀ ਹੋਏ 

1. ਵਿਕਰਮਜੀਤ ਸਿੰਘ (42) ਪੁੱਤਰ ਅਨੂਪ ਸਿੰਘ ਵਾਸੀ ਸੈਕਟਰ-32 ਕਰਨਾਲ

2. ਸਿਮਰਨਜੀਤ ਕੌਰ (65) ਪਤਨੀ ਅਨੂਪ ਸਿੰਘ ਵਾਸੀ ਕਰਨਾਲ

3 ਲਲਿਤ ਕੁਮਾਰ (23) ਪੁੱਤਰ ਰਣਵੀਰ ਸਿੰਘ ਵਾਸੀ ਅਮਲੋਹ ਰੋਡ, ਖੰਨਾ 

4. ਅਰਸ਼ਨੂਰ ਸਿੰਘ (24) ਪੁੱਤਰ ਜੰਗ ਸਿੰਘ ਵਾਸੀ ਖੰਨਾ 

5  ਸਰਬਜੀਤ ਕੌਰ (45) ਪਤਨੀ ਕੁਲਵੰਤ ਸਿੰਘ ਵਾਸੀ ਸਰਹਿੰਦ (ਫਤਿਹਗੜ੍ਹ ਸਾਹਿਬ) 

6. ਸੁਰਿੰਦਰ ਕੌਰ (63) ਵਾਸੀ ਨਵੀਂ ਦਿੱਲੀ
7 ਜਗਜੀਤ ਸਿੰਘ (33) ਪੁੱਤਰ ਜਰਨੈਲ ਸਿੰਘ ਵਾਸੀ ਜਲੰਧਰ 

8. ਰਾਮ ਮੂਰਤੀ (50) ਪੁੱਤਰ ਜਗਨ ਵਾਸੀ ਉੱਤਰ ਪ੍ਰਦੇਸ਼ 

9. ਸਰਬਜੀਤ ਕੌਰ (58) ਪੁੱਤਰ ਲਕਸ਼ਮਣ ਸਿੰਘ ਵਾਸੀ ਖੰਨਾ 

10  ਪ੍ਰੇਮ ਸਿੰਘ (54) ਵਾਸੀ ਜਲੰਧਰ 

11. ਅੰਗਰੇਜ਼ ਸਿੰਘ (33) ਪੁੱਤਰ ਜੋਗਿੰਦਰ ਸਿੰਘ ਵਾਸੀ ਤਲਵੰਡੀ (ਅੰਮ੍ਰਿਤਸਰ) 

12. ਬਲਵੀਰ ਸਿੰਘ (43) ਪੁੱਤਰ ਪ੍ਰੀਤਮ ਸਿੰਘ ਵਾਸੀ ਖੰਨਾ 

13. ਰੂਹਾਨ ਅਰੋੜਾ (15) ਪੁੱਤਰ ਸਤੀਸ਼ ਕੁਮਾਰ ਵਾਸੀ ਅੰਮ੍ਰਿਤਸਰ 

14. ਧਰੁਵ ਅਰੋੜਾ (20) ਪੁੱਤਰ ਸਤੀਸ਼ ਕੁਮਾਰ ਵਾਸੀ ਅੰਮ੍ਰਿਤਸਰ 

15. ਸੁਰਿੰਦਰ ਕੁਮਾਰ (60) ਪੁੱਤਰ ਕ੍ਰਿਸ਼ਨ ਲਾਲ ਵਾਸੀ ਗੁਰਦਾਸਪੁਰ 

16 ਸ਼ਾਮ ਸੁੰਦਰ (35) ਪੁੱਤਰ ਰਾਮ ਮੂਰਤੀ ਵਾਸੀ ਅੰਮ੍ਰਿਤਸਰ

ਇਹ ਵੀ ਪੜ੍ਹੋ