30 ਸਾਲਾਂ ਤੋ ਫਰਾਰ ਖਾਲਿਸਤਾਨੀ ਅੱਤਵਾਦੀ ਮੰਗਤ ਸਿੰਘ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਯੂਪੀ ATS ਨੇ ਛਾਪਾ ਮਾਰ ਕੇ ਫੜਿਆ

ਗ੍ਰਿਫ਼ਤਾਰ ਮੁਲਜ਼ਮ ਮੰਗਤ ਸਿੰਘ ਖ਼ਿਲਾਫ਼ 1993 ਤੋਂ ਕਤਲ ਦੀ ਕੋਸ਼ਿਸ਼, ਅਸਲਾ ਐਕਟ ਅਤੇ ਅੱਤਵਾਦੀ ਗਤੀਵਿਧੀਆਂ (ਰੋਕਥਾਮ) ਐਕਟ (ਟਾਡਾ) ਤਹਿਤ ਗੰਭੀਰ ਦੋਸ਼ ਦਰਜ ਹਨ। ਅਧਿਕਾਰੀਆਂ ਅਨੁਸਾਰ, ਮੰਗਤ ਸਿੰਘ ਨੂੰ ਪਹਿਲੀ ਵਾਰ 1993 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋ ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ, ਉਸਨੂੰ 1995 ਵਿੱਚ ਜ਼ਮਾਨਤ ਮਿਲ ਗਈ। ਪਰ ਬਾਹਰ ਆਉਣ ਤੋਂ ਬਾਅਦ, ਮੰਗਤ ਸਿੰਘ ਫਰਾਰ ਹੋ ਗਿਆ।

Share:

ਪੰਜਾਬ ਨਿਊਜ਼। ਉੱਤਰ ਪ੍ਰਦੇਸ਼ ਏਟੀਐਸ ਅਤੇ ਸਾਹਿਬਾਬਾਦ ਪੁਲਿਸ ਦੀ ਸਾਂਝੀ ਟੀਮ ਨੇ ਅੰਮ੍ਰਿਤਸਰ ਵਿੱਚ ਛਾਪਾ ਮਾਰਿਆ ਅਤੇ ਇੱਕ ਖਾਲਿਸਤਾਨੀ ਅੱਤਵਾਦੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਤਵਾਦੀ ਪਿਛਲੇ 30 ਸਾਲਾਂ ਤੋਂ ਫਰਾਰ ਸੀ।
ਜਾਣਕਾਰੀ ਮਿਲਣ ਤੋਂ ਬਾਅਦ, ਯੂਪੀ ਏਟੀਐਸ ਟੀਮ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਟਿੰਮੇਵਾਲਾ ਪਿੰਡ ਵਿੱਚ ਛਾਪਾ ਮਾਰਿਆ ਗਿਆ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅੱਤਵਾਦੀ ਦੀ ਪਛਾਣ ਮੰਗਤ ਸਿੰਘ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦਿਹਾਤੀ ਵਿੱਚ ਲੁਕਿਆ ਹੋਇਆ ਸੀ। ਪੁਲਿਸ ਅਧਿਕਾਰੀਆਂ ਨੇ ਖਾਲਿਸਤਾਨੀ ਸੰਗਠਨ ਦੇ ਮੈਂਬਰ ਮੰਗਤ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

1993 ਵਿੱਚ ਲਗਾਇਆ ਦਾ ਟਾਡਾ,30 ਸਾਲ ਤੋਂ ਫਰਾਰ

ਗ੍ਰਿਫ਼ਤਾਰ ਮੁਲਜ਼ਮ ਮੰਗਤ ਸਿੰਘ ਖ਼ਿਲਾਫ਼ 1993 ਤੋਂ ਕਤਲ ਦੀ ਕੋਸ਼ਿਸ਼, ਅਸਲਾ ਐਕਟ ਅਤੇ ਅੱਤਵਾਦੀ ਗਤੀਵਿਧੀਆਂ (ਰੋਕਥਾਮ) ਐਕਟ (ਟਾਡਾ) ਤਹਿਤ ਗੰਭੀਰ ਦੋਸ਼ ਦਰਜ ਹਨ। ਅਧਿਕਾਰੀਆਂ ਅਨੁਸਾਰ, ਮੰਗਤ ਸਿੰਘ ਨੂੰ ਪਹਿਲੀ ਵਾਰ 1993 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋ ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ, ਉਸਨੂੰ 1995 ਵਿੱਚ ਜ਼ਮਾਨਤ ਮਿਲ ਗਈ। ਪਰ ਬਾਹਰ ਆਉਣ ਤੋਂ ਬਾਅਦ, ਮੰਗਤ ਸਿੰਘ ਫਰਾਰ ਹੋ ਗਿਆ। ਉਹ ਲਗਭਗ 30 ਸਾਲਾਂ ਤੋਂ ਫਰਾਰ ਸੀ। ਯੂਪੀ ਪੁਲਿਸ ਪਿਛਲੇ 30 ਸਾਲਾਂ ਤੋਂ ਦੋਸ਼ੀ ਮੰਗਤ ਸਿੰਘ ਦੀ ਭਾਲ ਕਰ ਰਹੀ ਸੀ। ਮੰਗਤ ਸਿੰਘ ਇੱਕ ਲੋੜੀਂਦਾ ਅੱਤਵਾਦੀ ਸੀ। ਉੱਤਰ ਪ੍ਰਦੇਸ਼ ਸਰਕਾਰ ਨੇ ਦੋਸ਼ੀ ਮੰਗਤ ਸਿੰਘ ਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 25,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਯੂਪੀ ਪੁਲਿਸ ਦੇ ਰਿਕਾਰਡ ਅਨੁਸਾਰ, ਉਹ ਇੱਕ ਹੋਰ ਡਕੈਤੀ ਅਤੇ ਜਬਰਨ ਵਸੂਲੀ ਦੇ ਮਾਮਲੇ ਵਿੱਚ ਵੀ ਲੋੜੀਂਦਾ ਸੀ।

ਕੇਸੀਐਫ ਨਾਲ ਗਹਿਰੇ ਸਬੰਧ

ਮੰਗਤ ਸਿੰਘ ਦਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਨਾਲ ਸਬੰਧ ਵੀ ਸਾਹਮਣੇ ਆਇਆ ਹੈ। ਦਰਅਸਲ ਮੰਗਤ ਸਿੰਘ ਦਾ ਭਰਾ ਸੰਗਤ ਸਿੰਘ ਉਰਫ ਗੁੱਜਰ ਸਿੰਘ ਕੇਸੀਐਫ ਜਿਸ ਕਾਰਨ ਮੰਗਤ ਸਿੰਘ ਵੀ ਇਸ ਸੰਸਥਾ ਨਾਲ ਜੁੜੇ ਹੋਏ ਸਨ। ਸੰਗਤ ਸਿੰਘ 1990 ਵਿੱਚ ਪੰਜਾਬ ਪੁਲਿਸ ਨਾਲ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ।

ਇਹ ਵੀ ਪੜ੍ਹੋ