Khalistani terrorist Gurpatwant Singh Pannu ਨੇ ਇੱਕ ਵਾਰ ਫਿਰ ਭਾਰਤ ਖਿਲਾਫ ਉਗਲਿਆ ਜ਼ਹਿਰ, ਪੜ੍ਹੋ ਕੀ ਬੋਲਿਆ

ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਵੀਡੀਓ ਵਿੱਚ ਪੰਨੂ ਨੇ ਕਿਹਾ ਕਿ ਖਾਲਿਸਤਾਨ ਪੱਖੀ ਸਿੱਖਾਂ ਨੇ ਲਗਾਤਾਰ ਕੈਨੇਡਾ ਪ੍ਰਤੀ ਵਫ਼ਾਦਾਰੀ ਦਿਖਾਈ ਹੈ। ਇਸ ਤੋਂ ਬਾਅਦ ਉਸ ਨੇ ਇੰਡੋ-ਕੈਨੇਡੀਅਨ ਹਿੰਦੂਆਂ ਨੂੰ ਧਮਕੀ ਦਿੱਤੀ ਹੈ ਅਤੇ ਉਨ੍ਹਾਂ ਨੂੰ ਦੇਸ਼ ਛੱਡਣ ਲਈ ਕਿਹਾ।

Share:

ਹਾਈਲਾਈਟਸ

  • ਪੰਨੂ ਨੇ 19 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਪੀਐੱਮ ਮੋਦੀ ਖ਼ਿਲਾਫ਼ ਸਾਜ਼ਿਸ਼ ਰਚਣ ਦੀ ਗੱਲ ਵੀ ਕਹੀ ਹੈ

Punjab News: ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ ਫਿਰ ਭਾਰਤ ਖਿਲਾਫ ਜ਼ਹਿਰ ਉਗਲਿਆ ਹੈ। ਉਸਨੇ ਇੱਕ ਵੀਡੀਓ ਜਾਰੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਚੁਣੌਤੀ ਦਿੱਤੀ ਹੈ। ਮੋਦੀ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਦੀ ਗੱਲ ਕਰਦਿਆਂ ਪੰਨੂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਅਖੌਤੀ ਖਾਲਿਸਤਾਨੀ ਰਾਏਸ਼ੁਮਾਰੀ ਲਈ ਮੁਹਿੰਮ ਜਾਰੀ ਰੱਖੇਗੀ। ਪੰਨੂ ਨੇ 19 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਪੀਐੱਮ ਮੋਦੀ ਖ਼ਿਲਾਫ਼ ਸਾਜ਼ਿਸ਼ ਰਚਣ ਦੀ ਗੱਲ ਵੀ ਕਹੀ ਹੈ। ਅੱਤਵਾਦੀ ਨੇ ਕਿਹਾ ਕਿ ਉਹ ਆਪਣੀ ਜਥੇਬੰਦੀ ਨੂੰ ਅਪੀਲ ਕਰੇਗਾ ਕਿ ਉਹ ਆਪਣੀਆਂ ਰੈਲੀਆਂ ਵਿੱਚ ਭਾਜਪਾ ਆਗੂਆਂ ਨੂੰ ਸ਼ਰਮਿੰਦਾ ਕਰਨ ਅਤੇ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਕਰਨ।

ਇੰਟਰਵਿਊ ਦੀਆਂ ਕਲਿੱਪਾਂ ਦਿਖਾਈਆਂ

ਕਰੀਬ 3 ਮਿੰਟ ਦੇ ਇਸ ਵੀਡੀਓ ਵਿੱਚ ਰਾਜਨਾਥ ਸਿੰਘ ਦੇ ਇੱਕ ਟੀਵੀ ਚੈਨਲ ਨਾਲ ਹਾਲ ਹੀ ਵਿੱਚ ਦਿੱਤੇ ਇੰਟਰਵਿਊ ਦੀਆਂ ਕਲਿੱਪਾਂ ਦਿਖਾਈਆਂ ਗਈਆਂ ਹਨ, ਜਿਸ ਵਿੱਚ ਰੱਖਿਆ ਮੰਤਰੀ ਕਹਿ ਰਹੇ ਹਨ ਕਿ ਭਾਰਤ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਅੱਤਵਾਦੀ ਨੂੰ ਸਰਕਾਰ ਢੁਕਵਾਂ ਜਵਾਬ ਦੇਵੇਗੀ। ਵੀਡੀਓ ਵਿੱਚ ਇੱਕ ਰੈਲੀ ਵਿੱਚ ਪ੍ਰਧਾਨ ਮੰਤਰੀ ਦੀ ਇੱਕ ਕਲਿੱਪ ਵੀ ਦਿਖਾਈ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ "ਅੱਜ ਦਾ ਭਾਰਤ ਘਰ ਵਿੱਚ ਘੁਸ ਕੇ ਮਾਰਦਾ ਹੈ।" ਕਾਬਿਲੇ ਗੌਰ ਹੈ ਕਿ 4 ਅਪ੍ਰੈਲ ਨੂੰ ਜਮੁਈ ਵਿੱਚ ਆਪਣੀ ਜਨਤਕ ਰੈਲੀ ਦੌਰਾਨ, ਪੀਐੱਮ ਮੋਦੀ ਨੇ ਕਾਂਗਰਸ 'ਤੇ ਤਿੱਖਾ ਹਮਲਾ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਯੂਪੀਏ ਸ਼ਾਸਨ ਦੌਰਾਨ ਭਾਰਤ ਨੂੰ ਇੱਕ ਕਮਜ਼ੋਰ ਦੇਸ਼ ਮੰਨਿਆ ਜਾਂਦਾ ਸੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਛੋਟੇ ਦੇਸ਼ਾਂ ਦੇ ਅੱਤਵਾਦੀ ਹਮਲੇ ਕਰਦੇ ਸਨ ਅਤੇ ਕਾਂਗਰਸ ਇਸ ਦੀ ਸ਼ਿਕਾਇਤ ਦੂਜੇ ਦੇਸ਼ਾਂ ਨੂੰ ਕਰਦੀ ਸੀ ਪਰ ਅੱਜ ਭਾਰਤ ਦੁਸ਼ਮਣ ਦੇ ਘਰ ਵਿੱਚ ਵੜ ਕੇ ਹਮਲਾ ਕਰ ਸਕਦਾ ਹੈ।

ਪੰਜਾਬ 'ਚ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ 

ਪੰਨੂ ਅਸਲ ਵਿੱਚ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਦਾ ਰਹਿਣ ਵਾਲਾ ਹੈ। ਜਿਸ ਤੋਂ ਬਾਅਦ ਉਹ ਵਿਦੇਸ਼ ਚਲਾ ਗਿਆ। ਉੱਥੇ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਇਸ਼ਾਰੇ 'ਤੇ ਉਸ ਨੇ ਖਾਲਿਸਤਾਨੀ ਮਨਸੂਬਿਆਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ। ਉਹ ਅਮਰੀਕਾ ਤੋਂ ਇਲਾਵਾ ਇੰਗਲੈਂਡ ਅਤੇ ਕੈਨੇਡਾ ਵਿੱਚ ਵੀ ਆਪਣੀ ਸੰਸਥਾ ਰਾਹੀਂ ਭਾਰਤ ਵਿਰੋਧੀ ਪ੍ਰਚਾਰ ਕਰਦਾ ਹੈ। ਉਹ ਖਾਲਿਸਤਾਨ ਦੀ ਮੰਗ ਦੇ ਨਾਂ 'ਤੇ ਵੀਡੀਓ ਜਾਰੀ ਕਰਕੇ ਪੰਜਾਬ 'ਚ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ