ਨਵੇਂ ਸਾਲ ਤੇ ਵੱਧਣਗੀਆਂ ਕੇਜਰੀਵਾਲ ਦੀਆਂ ਮੁਸ਼ਕਲਾਂ,ਅੱਜ ਵਿਪਾਸਨਾ ਤੋਂ ਦਿੱਲੀ ਲਈ ਹੋਣਗੇ ਰਵਾਨਾ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਆਨੰਦਗੜ੍ਹ ਦੇ ਵਿਪਾਸਨਾ ਮੈਡੀਟੇਸ਼ਨ ਸੈਂਟਰ ਵਿੱਚ 19 ਦਸੰਬਰ ਦੀ ਰਾਤ ਤੋਂ ਮੈਡੀਟੇਸ਼ਨ ਕਰ ਰਹੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਦਿੱਲੀ ਪਰਤਣਗੇ।

Share:

ਹਾਈਲਾਈਟਸ

  • ਈਡੀ ਨੇ ਅਰਵਿੰਦ ਕੇਜਰੀਵਾਲ ਨੂੰ 21 ਦਸੰਬਰ ਨੂੰ ਸੰਮਨ ਜਾਰੀ ਕੀਤਾ ਸੀ
  • ਇਸ ਤੋਂ ਪਹਿਲਾਂ ਵੀ ਕੇਜਰੀਵਾਲ ਮੈਡੀਟੇਸ਼ਨ ਲਈ ਹੁਸ਼ਿਆਰਪੁਰ ਦੇ ਵਿਪਾਸਨਾ ਮੈਡੀਟੇਸ਼ਨ ਸੈਂਟਰ ਗਏ ਸਨ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਆਨੰਦਗੜ੍ਹ ਵਿੱਚ ਸਥਿਤ ਵਿਪਾਸਨਾ ਮੈਡੀਟੇਸ਼ਨ ਸੈਂਟਰ ਵਿੱਚ 19 ਦਸੰਬਰ ਦੀ ਰਾਤ ਤੋਂ ਸਾਧਨਾ ਕਰ ਰਹੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਦਿੱਲੀ ਪਰਤਣਗੇ। ਮੁੱਖ ਮੰਤਰੀ ਕੇਜਰੀਵਾਲ ਦਾ ਸਵਾਗਤ ਕਰਨ ਲਈ ਸੀਐਮ ਭਗਵੰਤ ਮਾਨ ਸ਼ੁੱਕਰਵਾਰ ਨੂੰ ਹੀ ਚੌਹਾਲ ਸਥਿਤ ਜੰਗਲਾਤ ਵਿਭਾਗ ਦੇ ਰੈਸਟ ਹਾਊਸ ਪਹੁੰਚੇ। ਦੱਸਿਆ ਜਾਂਦਾ ਹੈ ਕਿ ਮਾਨ ਨੇ ਅੱਜ 30 ਦਸੰਬਰ ਨੂੰ ਆਉਣਾ ਸੀ ਪਰ ਮੌਸਮ ਨੂੰ ਦੇਖਦੇ ਹੋਏ ਉਹ ਇਕ ਦਿਨ ਪਹਿਲਾਂ ਹੀ ਹੁਸ਼ਿਆਰਪੁਰ ਪਹੁੰਚ ਗਏ। ਸ਼ਨੀਵਾਰ ਨੂੰ ਕੇਜਰੀਵਾਲ ਆਨੰਦਗੜ੍ਹ ਦੇ ਵਿਪਾਸਨਾ ਮੈਡੀਟੇਸ਼ਨ ਸੈਂਟਰ ਤੋਂ ਚੌਹਾਲ ਪਹੁੰਚਣਗੇ। ਇੱਥੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦਾ ਸਵਾਗਤ ਕਰਨਗੇ।

 

3 ਜਨਵਰੀ ਨੂੰ ਹੋਣਗੇ ਈਡੀ ਸਾਹਮਣੇ ਪੇਸ਼

ਇਸ ਤੋਂ ਬਾਅਦ ਦੋਵੇਂ ਹਵਾਈ ਜਹਾਜ਼ ਰਾਹੀਂ ਆਦਮਪੁਰ ਏਅਰਪੋਰਟ ਪਹੁੰਚਣਗੇ। ਉਥੋਂ ਕੇਜਰੀਵਾਲ ਹਵਾਈ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ ਹੋਣਗੇ। ਦੱਸ ਦੇਈਏ ਕਿ ਦਿੱਲੀ ਸ਼ਰਾਬ ਘੁਟਾਲੇ ਵਿੱਚ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ 21 ਦਸੰਬਰ ਨੂੰ ਸੰਮਨ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਵੀ ਕੇਜਰੀਵਾਲ ਮੈਡੀਟੇਸ਼ਨ ਲਈ ਹੁਸ਼ਿਆਰਪੁਰ ਦੇ ਵਿਪਾਸਨਾ ਮੈਡੀਟੇਸ਼ਨ ਸੈਂਟਰ ਗਏ ਸਨ। ਈਡੀ ਨੇ ਇੱਕ ਵਾਰ ਫਿਰ ਕੇਜਰੀਵਾਲ ਨੂੰ 3 ਜਨਵਰੀ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ