Kejriwal-Mann Visit Ayodhya: ਰਾਮਲਲਾ ਦੇ ਦਰਸ਼ਨਾਂ ਲਈ ਕੇਜਰੀਵਾਲ-ਮਾਨ ਕੱਲ ਜਾਣਗੇ ਅਯੁੱਧਿਆ 

Kejriwal-Mann Visit Ayodhya:  ਸੀਐਮ ਕੇਜਰੀਵਾਲ ਅਤੇ ਮਾਨ ਆਪਣੇ ਮਾਤਾ-ਪਿਤਾ ਅਤੇ ਪਤਨੀ ਨਾਲ ਰਾਮਲਲਾ ਦੇ ਦਰਸ਼ਨ ਕਰਨਗੇ। ਅਰਵਿੰਦ ਕੇਜਰੀਵਾਲ ਨੂੰ 22 ਜਨਵਰੀ ਨੂੰ ਅਯੁੱਧਿਆ 'ਚ ਰਾਮ ਮੰਦਰ ਦੇ ਪਵਿੱਤਰ ਸਮਾਰੋਹ 'ਚ ਵੀ ਬੁਲਾਇਆ ਗਿਆ ਸੀ।

Share:

Kejriwal-Mann Visit Ayodhya: ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਜਾਣਗੇ। ਦੋਵੇਂ ਮੁੱਖ ਮੰਤਰੀ ਆਪਣੇ ਪਰਿਵਾਰਾਂ ਸਮੇਤ ਅਯੁੱਧਿਆ ਜਾਣਗੇ। ਸੀਐਮ ਕੇਜਰੀਵਾਲ ਅਤੇ ਮਾਨ ਆਪਣੇ ਮਾਤਾ-ਪਿਤਾ ਅਤੇ ਪਤਨੀ ਨਾਲ ਰਾਮਲਲਾ ਦੇ ਦਰਸ਼ਨ ਕਰਨਗੇ। 'ਆਪ' ਸੂਤਰਾਂ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੂੰ 22 ਜਨਵਰੀ ਨੂੰ ਅਯੁੱਧਿਆ 'ਚ ਰਾਮ ਮੰਦਰ ਦੇ ਪਵਿੱਤਰ ਸਮਾਰੋਹ 'ਚ ਬੁਲਾਇਆ ਗਿਆ ਸੀ, ਪਰ ਕਿਹਾ ਕਿ ਉਹ ਬਾਅਦ 'ਚ ਆਪਣੇ ਮਾਤਾ-ਪਿਤਾ, ਪਤਨੀ ਅਤੇ ਬੱਚਿਆਂ ਨਾਲ ਮੰਦਰ ਜਾਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ