ਬੁਰੇ ਫਸੇ ਕਪੂਰਥਲਾ ਦੇ DC ਕਰਨੈਲ ਸਿੰਘ, NRI ਦੀ ਜ਼ਮੀਨ ਉਪਰ ਕਬਜ਼ੇ ਦਾ ਮਾਮਲਾ, ਗ੍ਰਹਿ ਵਿਭਾਗ ਨੇ ਕੀਤੀ ਕਾਰਵਾਈ ਦੀ ਸਿਫਾਰਿਸ਼ 

ਦੋਸ਼ ਹੈ ਕਿ ਇੱਕ ਐਨਆਰਆਈ ਮਹਿਲਾ ਦੀ ਜ਼ਮੀਨ ਉਪਰ ਕਬਜ਼ਾ ਕਰਨ ਵਿੱਚ ਕਪੂਰਥਲਾ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ ਮਦਦ ਕੀਤੀ ਗਈ। SDM ਤੇ ਪਟਵਾਰੀ ਖਿਲਾਫ ਵੀ ਗੰਭੀਰ ਦੋਸ਼ ਲੱਗੇ ਹਨ। 

Share:

ਹਾਈਲਾਈਟਸ

  • 23 ਕਨਾਲ 5 ਮਰਲੇ ਜ਼ਮੀਨ ’ਤੇ ਚਾਰਦੀਵਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ।
  • ਇਸ ਸਬੰਧੀ ਉਹ ਹਾਈਕੋਰਟ ਵੀ ਗਏ ਪਰ ਕੇਸ ਦੀ ਸੁਣਵਾਈ ਨਹੀਂ ਹੋ ਸਕੀ।

ਪੰਜਾਬ ਦੇ ਗ੍ਰਹਿ ਵਿਭਾਗ ਨੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ (ਡੀਸੀ) ਕਰਨੈਲ ਸਿੰਘ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ। ਕਰਨੈਲ ਸਿੰਘ 2015 ਬੈਚ ਦੇ ਆਈਏਐਸ ਅਧਿਕਾਰੀ ਹਨ। ਉਹਨਾਂ 'ਤੇ ਦੋਸ਼ ਹੈ ਕਿ ਇੱਕ ਐਨਆਰਆਈ ਮਹਿਲਾ ਦੀ ਜ਼ਮੀਨ ਉਪਰ ਕਬਜ਼ਾ ਕਰਨ ਵਿੱਚ ਕਪੂਰਥਲਾ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ ਮਦਦ ਕੀਤੀ ਗਈ। 

ਪੀੜਤ ਔਰਤ ਦੇ ਭਰਾ ਨੇ ਕੀਤੀ ਸ਼ਿਕਾਇਤ

ਐਨਆਰਆਈ ਔਰਤ ਦੇ ਭਰਾ ਨੇ ਇਸਦੀ ਸ਼ਿਕਾਇਤ ਗ੍ਰਹਿ ਵਿਭਾਗ ਨੂੰ ਕੀਤੀ। ਡੀਸੀ ਦੇ ਨਾਲ-ਨਾਲ ਐਸਡੀਐਮ ਅਤੇ ਪਟਵਾਰੀ ’ਤੇ ਵੀ ਗ੍ਰਹਿ ਵਿਭਾਗ ਦੀ ਰਿਪੋਰਟ ਵਿੱਚ ਮਦਦ ਕਰਨ ਦੇ ਦੋਸ਼ ਲਾਏ ਗਏ ਹਨ। ਸ਼ਿਕਾਇਤਕਰਤਾ ਨੇ ਇਹ ਵੀ ਦਾਅਵਾ ਕੀਤਾ ਕਿ ਵਿਧਾਇਕ ਦੇ ਬੰਦਿਆਂ ਵੱਲੋਂ ਜ਼ਮੀਨੀ ਰਿਕਾਰਡ ਨਾਲ ਛੇੜਛਾੜ ਕੀਤੀ ਗਈ ਹੈ। ਜਿਸਦੀ ਵੀਡੀਓ ਵੀ ਉਹਨਾਂ ਕੋਲ ਹੈ। ਉਹ ਇਸਨੂੰ ਹਾਈ ਕੋਰਟ ਵਿੱਚ ਪੇਸ਼ ਕਰਨਗੇ। ਇਸ ਬਾਰੇ ਡੀਸੀ ਕਰਨੈਲ ਸਿੰਘ ਨੇ ਕਿਹਾ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਜੇਕਰ ਕੋਈ ਵਿਭਾਗ ਜਾਂ ਉੱਚ ਅਧਿਕਾਰੀ ਕੁੱਝ ਪੁੱਛਦਾ ਹੈ ਤਾਂ ਉਹ ਜਾਂਚ ਕਰਕੇ ਦੱਸ ਸਕਦੇ ਹਨ।

23 ਕਨਾਲ 5 ਮਰਲੇ ਜ਼ਮੀਨ 

ਜਲੰਧਰ ਦੇ ਨਿਊ ਜੀਟੀਬੀ ਨਗਰ ਦੇ ਵਸਨੀਕ ਰਾਮਜੀਤ ਸਿੰਘ ਆਹਲੂਵਾਲੀਆ ਉਰਫ ਟੀਨੂੰ ਨੇ ਗ੍ਰਹਿ ਮੰਤਰਾਲੇ ਨੂੰ ਭੇਜੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਪੂਰਥਲਾ ਦੀ ਸਰਕੂਲਰ ਰੋਡ ’ਤੇ 23 ਕਨਾਲ 5 ਮਰਲੇ ਜ਼ਮੀਨ ’ਤੇ ਚਾਰਦੀਵਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹ ਜ਼ਮੀਨ ਉਸਦੀ ਐਨਆਰਆਈ ਭੈਣ ਦੇ ਨਾਂ ’ਤੇ ਹੈ। ਜਿਸਦਾ ਖਸਰਾ ਨੰਬਰ 4915/4 ਹੈ।ਟੀਨੂੰ ਨੇ ਦੱਸਿਆ ਕਿ ਵਿਧਾਇਕ ਦੀ ਪਤਨੀ ਰਾਣਾ ਰਾਜਬੰਸ ਕੌਰ ਦੇ ਨਾਂ 'ਤੇ ਜ਼ਮੀਨ ਦਾ ਖਸਰਾ ਨੰਬਰ 4915/1 ਹੈ। ਉਨ੍ਹਾਂ ਕੋਲ ਪਹਿਲਾਂ ਹੀ ਇਸਦਾ ਕਬਜ਼ਾ ਹੈ। ਜਿਸ ਜ਼ਮੀਨ 'ਤੇ ਰਾਣਾ ਰਾਜਬੰਸ ਕੌਰ ਨੇ ਚਾਰਦੀਵਾਰੀ ਬਣਾਈ ਸੀ, ਉਸਦਾ ਖਸਰਾ ਨੰਬਰ 4914/4 ਹੈ। ਇਸ ਬਾਰੇ ਪਤਾ ਲੱਗਣ ਤੋਂ ਬਾਅਦ ਨਿਗਮ ਨੇ ਵੀ ਇਸ 'ਤੇ ਕਾਰਵਾਈ ਕੀਤੀ। ਇਸ ਸਬੰਧੀ ਉਹ ਹਾਈਕੋਰਟ ਵੀ ਗਏ ਪਰ ਕੇਸ ਦੀ ਸੁਣਵਾਈ ਨਹੀਂ ਹੋ ਸਕੀ।

ਜ਼ਮੀਨ ਦੇ ਰਿਕਾਰਡ ਨਾਲ ਛੇੜਛਾੜ 

ਟੀਨੂੰ ਵਾਲੀਆ ਨੇ ਗ੍ਰਹਿ ਵਿਭਾਗ ਨੂੰ ਭੇਜੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਜ਼ਮੀਨ ਦੇ ਰਿਕਾਰਡ ਵਿੱਚ ਛੇੜਛਾੜ ਕੀਤੀ ਗਈ ਹੈ। ਇਸ ਵਿੱਚ ਡੀਸੀ ਕਪੂਰਥਲਾ ਕਰਨੈਲ ਸਿੰਘ, ਐਸਡੀਐਮ ਲਾਲ ਵਿਸ਼ਵਾਸ ਅਤੇ ਪਟਵਾਰੀ ਹਰਦੀਪ ਸਿੰਘ ਨੇ ਵਿਧਾਇਕ ਦੀ ਮਦਦ ਕੀਤੀ ਹੈ। ਜਦੋਂ ਉਹਨਾਂ ਖਿਲਾਫ ਸ਼ਿਕਾਇਤ ਕੀਤੀ ਗਈ ਤਾਂ ਕੋਈ ਕਾਰਵਾਈ ਨਹੀਂ ਹੋਈ।
 

ਇਹ ਵੀ ਪੜ੍ਹੋ