KAPURTHALA: ਨਹਿਰ 'ਚ ਡਿੱਗੀ ਕਾਰ, ਔਰਤ ਸਮੇਤ 2 ਦੀ ਮੌਤ, ਦੋ ਨੂੰ ਪੁਲਿਸ ਨੇ ਬਚਾਇਆ

ਮ੍ਰਿਤਕਾਂ ਦੀ ਪਛਾਣ ਇੰਦਰਜੀਤ ਸਿੰਘ ਅਤੇ ਔਰਤ ਪੁਰਸ਼ੋਤਮ ਕੌਰ ਵਜੋਂ ਹੋਈ ਹੈ। ਇਹ ਹਾਦਸਾ ਫਗਵਾੜਾ ਨੈਸ਼ਨਲ ਹਾਈਵੇ 'ਤੇ ਵਾਪਰਿਆ।

Share:

ਕਪੂਰਥਲਾ ਦੇ ਫਗਵਾੜਾ ਨੇੜੇ ਬੁੱਧਵਾਰ ਸਵੇਰੇ ਕਾਰ ਬੇਕਾਬੂ ਹੋ ਕੇ ਨਹਿਰ 'ਚ ਜਾ ਡਿੱਗੀ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਨਜ਼ਦੀਕੀ ਨਾਕੇ 'ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਨਹਿਰ 'ਚ ਛਾਲ ਮਾਰ ਕੇ ਕਾਰ 'ਚ ਸਵਾਰ ਬਾਕੀ ਲੋਕਾਂ ਨੂੰ ਬਚਾਇਆ।

ਘਬਰਾਹਟ ਮਹਿਸੂਸ ਕਰਨ ਤੇ ਵਿਗੜੀਆਂ ਕਾਰ ਦਾ ਸੰਤੁਲਨ

ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ, ਪੁੱਤਰ ਗੁਰਬਾਜ਼ ਸਿੰਘ ਅਤੇ ਮਾਸੀ ਪੁਰਸ਼ੋਤਮ ਕੌਰ ਨਾਲ ਗੜ੍ਹਸ਼ੰਕਰ ਤੋਂ ਜਲੰਧਰ ਆ ਰਿਹਾ ਸੀ। ਫਗਵਾੜਾ ਦੇ ਪਿੰਡ ਬੋਹਾ ਨੇੜੇ ਇੰਦਰਜੀਤ ਸਿੰਘ ਅਚਾਨਕ ਘਬਰਾਹਟ ਮਹਿਸੂਸ ਕਰਨ ਲੱਗਾ। ਜਿਸ ਕਾਰਨ ਉਸ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ।

ਇੱਕ ਔਰਤ ਅਤੇ ਉਸ ਦੇ ਬੱਚੇ ਨੂੰ ਬਚਾ ਲਿਆ

ਇਹ ਦੇਖ ਕੇ ਰਾਹਗੀਰਾਂ ਅਤੇ ਨਾਕੇ ’ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਕਾਰ ਸਵਾਰਾਂ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ। ਉਨ੍ਹਾਂ ਨੇ ਹਰਪ੍ਰੀਤ ਕੌਰ (35) ਅਤੇ ਉਸ ਦੇ ਪੁੱਤਰ ਗੁਰਬਾਜ਼ ਸਿੰਘ (5) ਨੂੰ ਬਚਾ ਲਿਆ। ਪਰ ਇੰਦਰਜੀਤ ਸਿੰਘ ਅਤੇ ਪੁਰਸ਼ੋਤਮ ਕੌਰ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਹੈ।

ਇਹ ਵੀ ਪੜ੍ਹੋ