Kapurthala: ਜੀਟੀ ਰੋਡ 'ਤੇ ਖੜ੍ਹੇ ਟਰੱਕ 'ਚ ਟੱਕਰਾਈ ਕਾਰ, 2 ਦੀ ਮੌਤ 3 ਗੰਭੀਰ ਜ਼ਖਮੀ

ਜ਼ਖਮੀਆਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ 'ਤੇ ਪਹੁੰਚੇ ਥਾਣਾ ਸੁਭਾਨਪੁਰ ਦੇ ਐਸਐਚਓ ਹਰਦੀਪ ਸਿੰਘ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Share:

ਹਾਈਲਾਈਟਸ

  • Kapurthala: Car collides with truck parked on GT Road, 2 killed, 3 seriously injured

Punjab News: ਕਪੂਰਥਲਾ ਦੇ ਪਿੰਡ ਹੱਬੋਵਾਲ ਨੇੜੇ ਇੱਕ ਖੜੇ ਟਰੱਕ ਵਿਚ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਇੱਕ ਔਰਤ ਸਮੇਤ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ 'ਤੇ ਪਹੁੰਚੇ ਥਾਣਾ ਸੁਭਾਨਪੁਰ ਦੇ ਐਸਐਚਓ ਹਰਦੀਪ ਸਿੰਘ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਦਕਿ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ।

ਅੰਮ੍ਰਿਤਸਰ ਵਿਆਹ ਤੋਂ ਆ ਰਹੋ ਸਨ ਵਾਪਸ 

ਸੰਨੀ ਵਾਸੀ ਪਿੰਡ ਨੂਰਪੁਰ ਥਾਣਾ ਮਕਸੂਦਾ ਜਲੰਧਰ ਨੇ ਦੱਸਿਆ ਕਿ 31 ਜਨਵਰੀ ਨੂੰ ਉਸ ਦੇ ਸਾਲੇ ਦਾ ਵਿਆਹ ਸੀ ਅਤੇ ਉਹ ਰਾਤ ਨੂੰ ਅੰਮ੍ਰਿਤਸਰ ਵਿਆਹ ਵਿੱਚ ਸ਼ਾਮਿਲ ਹੋਣ ਗਏ ਸਨ। ਜਿਸ ਵਿਚ ਮੇਰਾ ਪੂਰਾ ਪਰਿਵਾਰ ਅਤੇ ਦੋਸਤ ਰਜਿੰਦਰ ਕੁਮਾਰ ਉਰਫ ਮਿੰਟੂ ਸ਼ਾਮਲ ਸਨ।  1 ਫਰਵਰੀ ਨੂੰ ਸਵੇਰੇ 1.30 ਵਜੇ ਦੇ ਕਰੀਬ ਅਸੀਂ ਵਿਆਹ ਤੋਂ  ਵਾਪਸ ਆਪਣੇ ਘਰ ਆ ਰਹੇ ਸੀ। ਵਾਪਸੀ ਮੌਕੇ ਮੇਰੀ ਪਤਨੀ ਨੀਤੂ, ਮੇਰਾ ਲੜਕਾ ਰੂਹਾਨ, ਮੇਰੇ ਨਾਲ ਕਾਰ ਵਿੱਚ ਬੈਠੇ ਸਨ। ਦੁਸਰੀ ਸਵਿਫਟ ਕਾਰ ਮੇਰੇ ਦੋਸਤ ਰਜਿੰਦਰ ਕੁਮਾਰ ਉਰਫ਼ ਮਿੰਟੂ ਚਲਾ ਰਿਹਾ ਸੀ ਜੀਸਦੇ ਨਾਲ ਵਾਲੀ ਸੀਟ ਤੇ ਮੇਰਾ ਚਚੇਰਾ ਭਰਾ ਰਾਹੁਲ ਬੈਠਾ ਸੀ। ਕਾਰ ਦੇ ਪਿੱਛੇ ਮੇਰਾ ਪਿਤਾ ਦਲਬੀਰ, ਮੇਰਾ ਚਚੇਰੀ ਭੈਣ ਰੀਆ ਅਤੇ ਮੇਰਾ ਬੇਟਾ ਹਿਮੈਕਸ ਬੈਠੇ ਸਨ।

ਜੀਟੀ ਰੋਡ 'ਤੇ ਗਲਤ ਪਾਰਕ ਕੀਤ ਸੀ ਟਰੱਕ 

ਸਵੇਰੇ ਕਰੀਬ 2.30 ਵਜੇ ਜਦੋਂ ਅਸੀਂ ਟੋਲ ਪਲਾਜ਼ਾ ਢਿਲਵਾਂ ਵਿਖੇ ਪਹੁੰਚੇ ਤਾਂ ਪਿੰਡ ਹੰਬੋਵਾਲ ਨੇੜੇ ਜੀਟੀ ਰੋਡ 'ਤੇ ਪੰਪ ਦੇ ਕੋਲ ਇੱਕ ਟਰੱਕ ਖੜ੍ਹਾ ਸੀ, ਜਿਸ ਦੇ ਡਰਾਈਵਰ ਨੇ ਜੀਟੀ ਰੋਡ 'ਤੇ ਗਲਤ ਪਾਰਕ ਕੀਤਾ ਹੋਇਆ ਸੀ ਅਤੇ ਨਾ ਤਾਂ ਉੱਥੇ ਕੋਈ ਸਾਈਨ ਬੋਰਡ ਸੀ ਅਤੇ ਨਾ ਹੀ ਕੋਈ ਰਿਫਲੈਕਟਰ ਲਗਾਇਆ ਹੋਇਆ ਸੀ। ਜਿਸ ਕਾਰਨ ਮੇਰੇ ਦੋਸਤ ਰਜਿੰਦਰ ਕੁਮਾਰ ਉਰਫ ਮਿੰਟੂ ਦੀ ਸਵਿਫਟ ਕਾਰ ਸੜਕ 'ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮੈਂ ਉਸ ਸਮੇਂ ਆਪਣੀ ਕਾਰ ਰੋਕ ਕੇ ਦੇਖਿਆ ਕਿ ਇਸ ਹਾਦਸੇ ਵਿੱਚ ਮੇਰੇ ਪਿਤਾ ਦਲਬੀਰ ਸਿੰਘ ਅਤੇ ਰਾਹੁਲ ਕੁਮਾਰ ਦੀ ਮੌਤ ਹੋ ਗਈ ਅਤੇ ਮੇਰਾ ਦੋਸਤ ਰਜਿੰਦਰ ਕੁਮਾਰ ਉਰਫ਼ ਮਿੰਟੂ, ਮੇਰੀ ਭੈਣ ਰੀਆ ਅਤੇ ਮੇਰਾ ਲੜਕਾ ਹਿਮੈਕਸ ਗੰਭੀਰ ਜ਼ਖ਼ਮੀ ਹੋ ਗਏ।

ਲਾਸ਼ਾਂ ਨੂੰ ਰਖਵਾਇਆ ਮੁਰਦਾਘਰ ਵਿਚ 

ਘਟਨਾ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਇਲਾਜ ਲਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਅਤੇ ਮ੍ਰਿਤਕਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਇਸ ਸਬੰਧੀ ਥਾਣਾ ਸੁਭਾਨਪੁਰ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ।

ਇਹ ਵੀ ਪੜ੍ਹੋ