PSSSB: ਜੂਨੀਅਰ ਇੰਜੀਨੀਅਰ ਭਰਤੀ ਪ੍ਰੀਖਿਆ ਦੀ ਅੰਤਿਮ ਉੱਤਰ ਕੁੰਜੀ ਜਾਰੀ, ਇੰਝ ਕਰੋ ਚੈਕ

PSSSB:  ਉਮੀਦਵਾਰ ਜ਼ਰੂਰੀ ਵੇਰਵੇ ਦਰਜ ਕਰਕੇ ਉੱਤਰ ਕੁੰਜੀ ਦੀ ਜਾਂਚ ਕਰ ਸਕਦੇ ਹਨ। PSSSB ਨੇ 21 ਜਨਵਰੀ ਨੂੰ ਰਾਜ ਭਰ ਵਿੱਚ ਜੂਨੀਅਰ ਇੰਜੀਨੀਅਰ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਕਰਵਾਈ ਹੈ। 

Share:

PSSSB: ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ (PSSSB) ਨੇ ਜੂਨੀਅਰ ਇੰਜੀਨੀਅਰ ਭਰਤੀ ਪ੍ਰੀਖਿਆ ਦੀ ਅੰਤਿਮ ਉੱਤਰ ਕੁੰਜੀ ਜਾਰੀ ਕਰ ਦਿੱਤੀ ਹੈ। ਇਸ ਉੱਤਰ ਕੁੰਜੀ ਨੂੰ ਅਧਿਕਾਰਤ ਵੈਬਸਾਈਟ sssb.punjab.gov.in 'ਤੇ ਜਾਰੀ ਕੀਤਾ ਗਿਆ ਹੈ। ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਪੋਰਟਲ 'ਤੇ ਜਾ ਕੇ ਇਸਨੂੰ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉਮੀਦਵਾਰ ਜ਼ਰੂਰੀ ਵੇਰਵੇ ਦਰਜ ਕਰਕੇ ਉੱਤਰ ਕੁੰਜੀ ਦੀ ਜਾਂਚ ਕਰ ਸਕਦੇ ਹਨ। PSSSB ਨੇ 21 ਜਨਵਰੀ ਨੂੰ ਰਾਜ ਭਰ ਵਿੱਚ ਜੂਨੀਅਰ ਇੰਜੀਨੀਅਰ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਕਰਵਾਈ ਹੈ। ਹੁਣ ਬੋਰਡ ਨੇ ਆਪਣੀ ਅਧਿਕਾਰਤ ਵੈਬਸਾਈਟ 'ਤੇ ਸੰਸ਼ੋਧਿਤ ਅੰਤਿਮ ਉੱਤਰ ਕੁੰਜੀ ਅਤੇ ਨਤੀਜਾ ਜਾਰੀ ਕੀਤਾ ਹੈ। ਉਮੀਦਵਾਰਾਂ ਦੀ ਸਹੂਲਤ ਲਈ ਹੇਠਾਂ ਆਸਾਨ ਕਦਮ ਦਿੱਤੇ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਕੇ ਉਮੀਦਵਾਰ ਨਤੀਜਾ ਅਤੇ ਉੱਤਰ ਕੁੰਜੀ ਨੂੰ ਡਾਊਨਲੋਡ ਕਰ ਸਕਦੇ ਹਨ।

ਉੱਤਰ ਕੁੰਜੀ ਨੂੰ ਡਾਊਨਲੋਡ ਕਰਨ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ

ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਦੀ ਅਧਿਕਾਰਤ ਵੈਬਸਾਈਟ https://sssb.punjab.gov.in/ 'ਤੇ ਜਾਣਾ ਚਾਹੀਦਾ ਹੈ। ਹੁਣ ਹੋਮਪੇਜ 'ਤੇ ਜੂਨੀਅਰ ਇੰਜੀਨੀਅਰ ਭਰਤੀ ਪ੍ਰੀਖਿਆ ਉੱਤਰ ਕੁੰਜੀ ਅਤੇ ਨਤੀਜਾ ਲਿੰਕ 'ਤੇ ਕਲਿੱਕ ਕਰੋ। ਹੁਣ ਤੁਹਾਨੂੰ ਇੱਕ ਨਵੀਂ ਵਿੰਡੋ ਵਿੱਚ ਉੱਤਰ ਕੁੰਜੀ/ਨਤੀਜਾ ਮਿਲੇਗਾ। ਭਵਿੱਖ ਦੇ ਸੰਦਰਭ ਲਈ ਇਸਨੂੰ ਡਾਊਨਲੋਡ ਕਰੋ ਅਤੇ ਸੇਵ ਕਰੋ। 

ਨਿਰਧਾਰਤ ਕਾਉਂਸਲਿੰਗ ਪ੍ਰਕਿਰਿਆ ਵਿੱਚ ਹਾਜ਼ਰ ਹੋ ਸਕਦੇ ਹਨ ਉਮੀਦਵਾਰ

ਪੰਜਾਬ ਜੂਨੀਅਰ ਇੰਜੀਨੀਅਰ ਭਰਤੀ ਪ੍ਰੀਖਿਆ ਵਿੱਚ ਸਫਲ ਹੋਣ ਵਾਲੇ ਉਮੀਦਵਾਰ ਹੁਣ ਜੇਈ ਅਸਾਮੀਆਂ ਲਈ ਚੋਣ ਪ੍ਰਕਿਰਿਆ ਦੇ ਅਨੁਸਾਰ ਕਾਉਂਸਲਿੰਗ ਰਾਊਂਡ ਵਿੱਚ ਹਾਜ਼ਰ ਹੋ ਸਕਣਗੇ। ਉਮੀਦਵਾਰ 23 ਤੋਂ 26 ਫਰਵਰੀ ਤੱਕ ਨਿਰਧਾਰਤ ਕਾਉਂਸਲਿੰਗ ਪ੍ਰਕਿਰਿਆ ਵਿੱਚ ਹਾਜ਼ਰ ਹੋ ਸਕਦੇ ਹਨ। ਇਸ ਦੇ ਲਈ ਪ੍ਰੋਗਰਾਮ ਨੂੰ ਵੇਰਵੇ ਸਹਿਤ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਕਰਾਇਆ ਗਿਆ ਹੈ। ਉਮੀਦਵਾਰ ਪੋਰਟਲ 'ਤੇ ਜਾ ਕੇ ਇਸ ਨੂੰ ਡਾਊਨਲੋਡ ਕਰ ਸਕਦੇ ਹਨ।

Tags :